ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਭਾਰੀ ਬਾਰਿਸ਼ ਦੇਖੀ ਗਈ, ਜਿਸ ਨਾਲ ਨਮੀ ਦੇ ਪੱਧਰ ਵਿਚ ਗਿਰਾਵਟ ਆਈ ਹੈ। ਭਾਰਤ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਤਰ ਅਤੇ ਮੱਧ ਭਾਰਤ ਦੇ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਸੀ।

ਮੌਸਮ ਵਿਭਾਗ ਅਨੁਸਾਰ ਰਾਜਧਾਨੀ ਵਿਚ ਸ਼ਨੀਵਾਰ ਅਤੇ ਐਤਵਾਰ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਪੂਰਬੀ ਦਿੱਲੀ, ਮੱਧ ਦਿੱਲੀ ਅਤੇ ਨਿਜ਼ਾਮੁਦੀਨ ਦੇ ਕੁੱਝ ਹਿੱਸਿਆਂ ਵਿਚ ਤੇਜ਼ ਬਾਰਿਸ਼ ਹੋਈ ਹੈ। ਇਸ ਦੇ ਨਾਲ ਹੀ ਪੁਰਾਣੀ ਦਿੱਲੀ ਦੇ ਇਲਾਕਿਆਂ ਵਿਚ ਵੀ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ।

ਤੀਸ ਹਜ਼ਾਰੀ ਕੋਰਟ, ਕਸ਼ਮੀਰੀ ਗੇਟ ਬੱਸ ਅੱਡਾ, ਦਿੱਲੀ ਯੂਨੀਵਰਸਿਟੀ ਆਦਿ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋ ਰਹੀ ਹੈ। ਹਾਲਾਂਕਿ ਸ਼ਹਿਰ ਵਿਚ ਹੁਣ ਤੱਕ ਟ੍ਰੈਫਿਕ ਜਾਮ ਹੋਣ ਦੀ ਸੂਚਨਾ ਨਹੀਂ ਹੈ। ਇੰਡੀਆ ਗੇਟ ਦੇ ਆਸਪਾਸ ਵੀ ਤੇਜ਼ ਬਾਰਿਸ਼ ਦੇਖਣ ਨੂੰ ਮਿਲੀ ਹੈ। ਰਾਸ਼ਟਰੀ ਰਾਜਧਾਨੀ ਦਾ ਤਾਪਮਾਨ 26 ਡਿਗਰੀ ਸੈਲਸੀਅਸ ਤੋਂ ਥੋੜਾ ਘੱਟ ਹੈ, ਜੋ ਕਿ ਇਸ ਮੌਸਮ ਵਿਚ ਔਸਤ ਨਾਲੋਂ ਇਕ ਡਿਗਰੀ ਜ਼ਿਆਦਾ ਹੈ।

ਨਮੀ ਦਾ ਪੱਧਰ 77 ਫੀਸਦੀ ਦਰਜ ਕੀਤਾ ਗਿਆ। ਉੱਤਰ ਅਤੇ ਮੱਧ ਭਾਰਤ ਦੇ ਹੋਰ ਸੂਬਿਆਂ ਵਿਚ ਵੀ ਭਾਰੀ ਬਾਰਿਸ਼ ਹੋ ਰਹੀ ਹੈ। ਇਹਨਾਂ ਵਿਚ ਉਤਰਾਖੰਡ, ਹਿਮਾਚਲ ਪ੍ਰਦੇਸ਼, ਉੱਤਰ ਪੂਰਬੀ ਸੂਬੇ, ਮੱਧ ਪ੍ਰਦੇਸ਼ ਦੇ ਕੁਝ ਹਿੱਸੇ, ਛੱਤੀਸਗੜ੍ਹ ਅਤੇ ਓਡੀਸ਼ਾ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਪੰਜਾਬ ਵਿਚ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੱਧ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਓਡੀਸ਼ਾ ਦੇ ਵੱਡੇ ਹਿੱਸੇ ਵਿਚ ਲੋਕਾਂ ਨੂੰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। news source: rozanaspokesman
The post ਹੁਣੇ ਹੁਣੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ: ਇਹਨਾਂ ਥਾਂਵਾਂ ਤੇ ਆ ਸਕਦਾ ਹੈ ਭਾਰੀ ਮੀਂਹ,ਦੇਖੋ ਪੂਰੀ ਖਬਰ appeared first on Sanjhi Sath.
ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸਵੇਰੇ ਭਾਰੀ ਬਾਰਿਸ਼ ਦੇਖੀ ਗਈ, ਜਿਸ ਨਾਲ ਨਮੀ ਦੇ ਪੱਧਰ ਵਿਚ ਗਿਰਾਵਟ ਆਈ ਹੈ। ਭਾਰਤ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਤਰ ਅਤੇ …
The post ਹੁਣੇ ਹੁਣੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ: ਇਹਨਾਂ ਥਾਂਵਾਂ ਤੇ ਆ ਸਕਦਾ ਹੈ ਭਾਰੀ ਮੀਂਹ,ਦੇਖੋ ਪੂਰੀ ਖਬਰ appeared first on Sanjhi Sath.
Wosm News Punjab Latest News