ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿਚ ਉਸ ਸਮੇਂ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਹ ਜ਼ਿੰਦਗੀ ਤੇ ਮੌਤ ਵਿਚਾਲੇ ਲੜਾਈ ਲੜ ਰਿਹਾ ਹੈ।

ਜਾਣਕਾਰੀ ਮੁਤਾਬਕ ਦਿਲਾਵਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਸਨ ਅਤੇ 7-8 ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਅਮਰੀਕਾ ਉਨ੍ਹਾਂ ਕੋਲ ਪੱਕੇ ਤੌਰ ‘ਤੇ ਆਣ ਵੱਸਿਆ ਸੀ। ਉਹ ਆਪਣੀ ਪਤਨੀ ਸੁਖਜਿੰਦਰ ਕੌਰ ਨੂੰ ਕਾਰ ਸਿਖਾ ਰਹੇ ਸਨ ਕਿ ਸੈਂਟਰਲ ਐਵੇਨਿਊ ਅਤੇ ਟੈਂਪਰਿੰਸ ਸਟ੍ਰੀਟ ਤੇ ਸਟਾਪ ਸਾਈਨ ਮਿੱਸ ਕਰਨ ਕਰਕੇ ਉਨ੍ਹਾਂ ਦੀ ਕਾਰ ਡਲਿਵਰੀ ਟਰੱਕ ਨਾਲ ਜਾ ਟਕਰਾਈ।

ਇਸ ਕਰਕੇ ਸੁਖਜਿੰਦਰ ਕੌਰ ਦੀ ਥਾਂ ‘ਤੇ ਹੀ ਮੌਤ ਹੋ ਗਈ ਅਤੇ ਦਿਲਾਵਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੀਆਂ ਦੋ ਧੀਆਂ ਜਿਨ੍ਹਾਂ ਦੀ ਉਮਰ 17 ਅਤੇ 26 ਸਾਲ ਹੈ, ਇਸ ਸਮੇਂ ਗਹਿਰੇ ਸਦਮੇ ਵਿਚ ਹਨ।

ਇਸ ਜੋੜੇ ਦਾ ਪਿਛਲਾ ਪਿੰਡ ਰੈਪਹੋਂ ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। ਸੁਖਜਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ 18 ਸਤੰਬਰ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿੱਕ ਕੋਸਟ ਸਿਲਮਾ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ ਜਗਦੀਸ਼ ਸਿੰਘ 408-315-2985 ਦਿੱਤਾ ਗਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ | news source: jagbani
The post ਅਮਰੀਕਾ ਚ’ ਕੁੱਝ ਪਲਾਂ ਚ’ ਉੱਜੜ ਗਿਆ ਹੱਸਦਾ-ਖੇਡਦਾ ਪੰਜਾਬੀ ਪਰਿਵਾਰ,ਪੰਜਾਬ ਚ’ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿਚ ਉਸ ਸਮੇਂ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਪਤਨੀ …
The post ਅਮਰੀਕਾ ਚ’ ਕੁੱਝ ਪਲਾਂ ਚ’ ਉੱਜੜ ਗਿਆ ਹੱਸਦਾ-ਖੇਡਦਾ ਪੰਜਾਬੀ ਪਰਿਵਾਰ,ਪੰਜਾਬ ਚ’ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News