ਕਿਸਾਨ ਕ੍ਰੈਡਿਟ ਕਾਰਡ ਧਾਰਕ ਕਿਸਾਨਾਂ ਲਈ ਇੱਕ ਵੱਡੀ ਖ਼ਬਰ ਹੈ। ਦਰਅਸਲ ਜਿਹੜੇ ਕਿਸਾਨਾਂ ਨੇ ਕਿਸਾਨ ਕ੍ਰੇਡਿਟ ਕਾਰਡ ‘ਤੇ ਲੋਨ ਲਿਆ ਹੋਇਆ ਹੈ ਉਹਨਾਂ ਨੂੰ 31 ਅਗਸਤ ਦੀ ਤਾਰੀਕ ਯਾਦ ਰੱਖਣੀ ਹੋਵੇਗੀ। ਨਹੀਂ ਤਾਂ ਉਨ੍ਹਾਂ ਕਿਸਾਨਾਂ ਨੂੰ ਇਸ ਲੋਨ ਦਾ ਡਬਲ ਵਿਆਜ ਦੇਣਾ ਪਵੇਗਾ।

ਤੁਹਾਨੂੰ ਦਸ ਦੇਈਏ ਕਿ ਕਿਸਾਨ ਕਰੈਡਿਟ ਕਾਰਡ ਤੇ ਲੋਨ ਲੈਣ ਵਾਲੇ ਕਿਸਾਨਾਂ ਨੇ ਜੇਕਰ ਅਗਲੇ 5 ਦਿਨ ਵਿਚ ਬੈਂਕ ਨੂੰ ਪੈਸਾ ਵਾਪਸ ਨਹੀਂ ਕੀਤਾ ਤਾਂ ਉਨ੍ਹਾਂ ਨੂੰ 4 ਦੀ ਜਗ੍ਹਾ 7 ਫ਼ੀਸਦੀ ਵਿਆਜ ਦੇਣਾ ਪਵੇਗਾ।ਤੁਹਾਨੂੰ ਦੱਸ ਦੇਈਏ ਕਿ ਪੂਰੇ ਦੇਸ਼ ਵਿਚ ਲੌਕਡਾਉਨ ਦੇ ਕਾਰਨ ਕਿਸਾਨਾਂ ਦੇ ਲੋਨ ਵਾਪਸ ਕਰਨ ਦੀ ਤਰੀਕ ਨੂੰ 31 ਮਾਰਚ ਤੋਂ ਵਧ ਕੇ 31 ਮਈ ਤੱਕ ਕਰ ਦਿੱਤਾ ਗਿਆ ਸੀ।

ਫਿਰ ਮੋਦੀ ਸਰਕਾਰ ਕਿਸਾਨਾਂ ਨੂੰ ਹੋਰ ਮੋਹਲਤ ਦਿੰਦਿਆਂ ਇਸ ਤਰੀਕ ਨੂੰ 31 ਮਈ ਤੋਂ 31 ਅਗਸਤ ਤੱਕ ਕਰ ਦਿੱਤਾ ਗਿਆ ਸੀ। ਹੁਣ ਲਾਕਡਾਊਨ ਲਗਭਗ ਖੁੱਲ੍ਹ ਚੁੱਕਿਆ ਹੈ ਜਿਸ ਕਾਰਨ ਹੁਣ ਇਸ ਤਰੀਕ ਦੇ ਅੱਗੇ ਵਧਣ ਦੀ ਉਮੀਦ ਬਹੁਤ ਘੱਟ ਹੈ।ਤੁਹਾਨੂੰ ਦੱਸ ਦੇਈਏ ਕਿ ਕਿਸਾਨ ਲਈ KCC ਉੱਤੇ ਲਏ ਗਏ 3 ਲੱਖ ਰੁਪਏ ਤੱਕ ਦੇ ਲੋਨ ਦੀ ਵਿਆਜ ਦਰ ਉਝ ਤਾਂ 9 ਫ਼ੀਸਦੀ ਹੈ।

ਪਰ ਸਰਕਾਰ ਵੱਲੋ ਕਿਸਾਨਾਂ ਨੂੰ ਵਿਆਜ ਦਰ ਉੱਤੇ 2 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨ ਕਰੈਡਿਟ ਕਾਰਡ ਬਣਾਉਣ ਲਈ ਤੁਸੀਂ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਸਾਈਟ (pmkisan.gov.in) ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਥੋਂ ਤੁਸੀਂ KCC ਦਾ ਫਾਰਮ ਡਾਊਨਲੋਡ ਕਰਕੇ ਭਰ ਲਓ ਅਤੇ ਬੈਂਕ ਵਿੱਚ ਜਮਾਂ ਕਰ ਦਿਓ।

ਕਿਸਾਨ ਕਰੈਡਿਟ ਕਾਰਡ ਬਣਾਉਣ ਲਈ ਤੂੰਹਾਨੂੰ ਆਈਡੀ ਸਬੂਤ ਜਿਵੇਂ – ਵੋਟਰ ਕਾਰਡ, ਪੈਨ ਕਾਰਡ, ਪਾਸਪੋਰਟ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਵਿਚੋਂ ਕਿਸੇ ਇੱਕ ਦੀ ਜਰੂਰਤ ਹੋਵੇਗੀ। ਕਿਸਾਨ ਕਰੈਡਿਟ ਕਾਰਡ ਕਿਸੇ ਵੀ ਕੋ-ਆਪਰੇਟਿਵ ਬੈਂਕ, ਖੇਤਰੀ ਪੇਂਡੂ ਬੈਂਕ ਤੋਂ ਹਾਸਲ ਕੀਤਾ ਜਾ ਸਕਦਾ ਹੈ। ਨਿੱਜੀ ਬੈਂਕ ਵੀ ਇਹ ਕਾਰਡ ਬਣਾਉਂਦੇ ਹਨ।
The post ਕਿਸਾਨ ਕ੍ਰੈਡਿਟ ਕਾਰਡ ਲੈਣ ਵਾਲਿਆਂ ਵਾਸਤੇ ਬੁਰੀ ਖ਼ਬਰ, ਓਹੀ ਹੋਇਆ ਜਿਸਦਾ ਡਰ ਸੀ-ਦੇਖੋ ਪੂਰੀ ਖ਼ਬਰ appeared first on Sanjhi Sath.
ਕਿਸਾਨ ਕ੍ਰੈਡਿਟ ਕਾਰਡ ਧਾਰਕ ਕਿਸਾਨਾਂ ਲਈ ਇੱਕ ਵੱਡੀ ਖ਼ਬਰ ਹੈ। ਦਰਅਸਲ ਜਿਹੜੇ ਕਿਸਾਨਾਂ ਨੇ ਕਿਸਾਨ ਕ੍ਰੇਡਿਟ ਕਾਰਡ ‘ਤੇ ਲੋਨ ਲਿਆ ਹੋਇਆ ਹੈ ਉਹਨਾਂ ਨੂੰ 31 ਅਗਸਤ ਦੀ ਤਾਰੀਕ ਯਾਦ ਰੱਖਣੀ …
The post ਕਿਸਾਨ ਕ੍ਰੈਡਿਟ ਕਾਰਡ ਲੈਣ ਵਾਲਿਆਂ ਵਾਸਤੇ ਬੁਰੀ ਖ਼ਬਰ, ਓਹੀ ਹੋਇਆ ਜਿਸਦਾ ਡਰ ਸੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News