ਭਾਰਤ ਵਿੱਚ ਮਾਨਸੂਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਰੀ ਹੈ। ਉੱਤਰ ਪ੍ਰਦੇਸ਼, ਅਸਾਮ, ਗੁਜਰਾਤ ਅਤੇ ਬਿਹਾਰ ਵਿੱਚ ਹੜ ਅਤੇ ਬਾਰਸ਼ ਨਾਲ ਪ੍ਰਭਾਵਤ ਲੱਖਾਂ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ ਦੇ ਕਿਨਾਰੇ ਰਹਿ ਰਹੇ ਹਨ।ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ।

ਗੁਜਰਾਤ ਵਿਚ ਸੋਮਵਾਰ ਨੂੰ 9 ਲੋਕਾਂ ਦੀ ਮੌਤ ਹੋ ਗਈ ਅਤੇ 1,900 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ, ਕਿਉਂਕਿ ਸੌਰਾਸ਼ਟਰ ਸਮੇਤ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਸ਼ ਹੋਈ।ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਹੜ੍ਹ ਆਇਆ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਰਾਜਕੋਟ ਦਾ ਆਜੀ ਡੈਮ ਅਤੇ ਮਹਿਸਾਨਾ ਦਾ ਕੜੀ ਡੈਮ ਉਨ੍ਹਾਂ ਡੈਮਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਪਾਣੀ ਦਾ ਭਾਰੀ ਵਹਾਅ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੀਆਂ ਕਈ ਨਦੀਆਂ ਦਾ ਪਾਣੀ ਦਾ ਪੱਧਰ ਵਧਿਆ ਹੈ। ਡੈਮਾਂ ਦੇ ਫਾਟਕ ਖੋਲ੍ਹ ਦਿੱਤੇ ਜਾਣ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸਈਓਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ, ਮਹਿਸਾਨਾ, ਸਾਬਰਕੰਠਾ ਅਤੇ ਪਟਨ ਜ਼ਿਲ੍ਹਿਆਂ ਵਿੱਚ ਤਕਰੀਬਨ 1,900 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਗੁਜਰਾਤ ਵਿੱਚ ਸੋਮਵਾਰ ਸਵੇਰ ਤੱਕ ਸਲਾਨਾ ਔਸਤਨ ਬਾਰਸ਼ਾਂ ਵਿੱਚੋਂ 102 ਪ੍ਰਤੀਸ਼ਤ ਤੋਂ ਵੱਧ ਬਾਰਸ਼ ਹੋਈ ਹੈ। ਦੂਜੇ ਪਾਸੇ, ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ ਵਿੱਚ, ਪਿਛਲੇ 24 ਘੰਟਿਆਂ ਦੌਰਾਨ, ਤੇਜ਼ ਅਤੇ ਭਾਰੀ ਮੀਂਹ ਪਿਆ,ਜਦੋਂ ਕਿ ਪੱਛਮੀ ਹਿੱਸੇ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਈ।ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਪੂਰਬੀ ਹਿੱਸਿਆਂ ਵਿੱਚ ਕਈ ਥਾਵਾਂ ਤੇ ਮੀਂਹ ਪਿਆ। ਇਸ ਸਮੇਂ ਦੌਰਾਨ ਨਿਘਾਸਨ ਅਤੇ ਜੌਨਪੁਰ ਵਿੱਚ ਸੱਤ ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ।

ਇਸ ਤੋਂ ਇਲਾਵਾ ਬ੍ਰਿਜਘਾਟ (ਗੋਰਖਪੁਰ), ਘੋੜਾਵਾਲ (ਸੋਨਭੱਦਰ), ਪ੍ਰਤਾਪਗੜ, ਜਨੇਨੀਆ (ਗਾਜੀਪੁਰ) ਵਿੱਚ ਤਿੰਨ ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ। ਅਗਲੇ 24 ਘੰਟਿਆਂ ਦੌਰਾਨ ਰਾਜ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਰਾਜ ਦੇ ਕਈ ਥਾਵਾਂ ‘ਤੇ 26 ਅਗਸਤ ਨੂੰ ਬਾਰਸ਼ ਹੋਣ ਦੀ ਸੰਭਾਵਨਾ ਹੈ। news source: rozanaspokesman
The post ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ: 24 ਘੰਟੇ ਚ’ ਇਹਨਾਂ ਥਾਂਵਾਂ ਤੇ ਆਵੇਗਾ ਭਾਰੀ ਮੀਂਹ,ਦੇਖੋ ਪੂਰੀ ਖ਼ਬਰ appeared first on Sanjhi Sath.
ਭਾਰਤ ਵਿੱਚ ਮਾਨਸੂਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾਰੀ ਹੈ। ਉੱਤਰ ਪ੍ਰਦੇਸ਼, ਅਸਾਮ, ਗੁਜਰਾਤ ਅਤੇ ਬਿਹਾਰ ਵਿੱਚ ਹੜ ਅਤੇ ਬਾਰਸ਼ ਨਾਲ ਪ੍ਰਭਾਵਤ ਲੱਖਾਂ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ …
The post ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ: 24 ਘੰਟੇ ਚ’ ਇਹਨਾਂ ਥਾਂਵਾਂ ਤੇ ਆਵੇਗਾ ਭਾਰੀ ਮੀਂਹ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News