ਜੂਨ ਦੇ ਮਹੀਨੇ ‘ਚ ਅਸਮਾਨੋਂ ਵਰ੍ਹ ਰਹੀ ਅੱਗ ਅਤੇ ਲੂ ਕਾਰਨ ਹਾਏ-ਤੌਬਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਇਸ ਤੋਂ ਰਾਹਤ ਮਿਲਣ ਵਾਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਮਹਿਕਮੇ ਵੱਲੋਂ ਭਵਿੱਖਬਾਣੀ ਜਾਰੀ ਕਰਦਿਆਂ ਆਉਂਦੀ 18-19 ਜੂਨ ਨੂੰ ਹਲਕੀ ਬਰਸਾਤ ਦੇ ਨਾਲ ਬੱਦਲਵਾਈ ਹੋਣ ਦੀ ਗੱਲ ਕਹੀ ਗਈ ਹੈ, ਹਾਲਾਂਕਿ ਆਉਂਦੇ ਦਿਨਾਂ ‘ਚ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੇਗੀ ਪਰ ਇਹ ਕੁਝ ਸਮੇਂ ਲਈ ਹੀ ਹੋਵੇਗੀ।
ਮਾਨਸੂਨ ਤੋਂ ਪਹਿਲਾਂ ਵਾਲੀ ਬਾਰਸ਼ ਸੂਬੇ ਅੰਦਰ 18-19 ਜੂਨ ਨੂੰ ਆਵੇਗੀ, ਜਿਸ ਦਰਮਿਆਨ ਹਲਕੀ ਬਾਰਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਇਸ ਦੌਰਾਨ ਤੇਜ਼ ਹਵਾਵਾਂ ਅਤੇ ਬੱਦਲਵਾਈ ਵਾਲਾ ਮੌਸਮ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਜ਼ਰੂਰ ਮਿਲੇਗੀ।ਮੌਸਮ ਮਹਿਕਮੇ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਦੇ ਨਾਲ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਮਾਨਸੂਨ ਆ ਚੁੱਕਾ ਹੈ ਅਤੇ
ਜੇਕਰ ਇਸੇ ਰਫ਼ਤਾਰ ਦੇ ਨਾਲ ਮਾਨਸੂਨ ਚੱਲਦਾ ਰਿਹਾ ਤਾਂ ਪੰਜਾਬ ‘ਚ ਜੂਨ ਦੇ ਆਖਰੀ ਹਫਤੇ ਮਾਨਸੂਨ ਦਸਤਕ ਦੇ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ 24 ਘੰਟਿਆਂ ਦੌਰਾਨ ਪ੍ਰੀ-ਮਾਨਸੂਨ ਪੰਜਾਬ ‘ਚ ਦਸਤਕ ਦੇਵੇਗਾ, ਜਿਸ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਪੰਜਾਬ ‘ਚ ਹੋਵੇਗੀ, ਹਾਲਾਂਕਿ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਇਹ ਰਾਹਤ ਜ਼ਿਆਦਾ ਦੇਰ ਲਈ ਨਹੀਂ, ਸਗੋਂ ਕੁਝ ਸਮੇਂ ਲਈ ਹੀ ਹੋਵੇਗੀ, ਜਿਸ ਤੋਂ ਬਾਅਦ ਮੌਸਮ ਮੁੜ ਤੋਂ ਆਮ ਹੋ ਜਾਵੇਗਾ
ਦੱਸਣਯੋਗ ਹੈ ਕਿ ਪੰਜਾਬ ਸਣੇ ਪੂਰਾ ਉੱਤਰੀ ਭਾਰਤ ਬੀਤੇ ਦੋ ਹਫਤਿਆਂ ਤੋਂ ਗਰਮੀ ਦੀ ਲਪੇਟ ‘ਚ ਹੈ ਅਤੇ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਅਤੇ ਹਰ ਪਾਸੇ ਗਰਮੀ ਕਾਰਨ ਹਾਏ-ਤੌਬਾ ਮਚੀ ਹੋਈ ਹੈ। ਲੋਕ ਠੰਡਾ ਪਾਣੀ, ਜੂਸ, ਨਿੰਬੂ ਪਾਣੀ ਅਤੇ ਠੰਡੀਆਂ ਚੀਜ਼ਾਂ ਖਾ ਕੇ ਗਰਮੀ ਦੇ ਮੌਸਮ ‘ਚ ਆਪਣਾ ਬਚਾਅ ਕਰਦੇ ਦਿਖਾਈ ਦੇ ਰਹੇ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha
The post ਹੁਣੇ ਹੁਣੇ ਪੰਜਾਬ ਲਈ ਜ਼ਾਰੀ ਹੋਇਆ ਮੌਸਮ ਦਾ ਇਹ ਨਵਾਂ ਵੱਡਾ ਅਲਰਟ-ਦੇਖੋ ਪੂਰੀ ਖ਼ਬਰ appeared first on Sanjhi Sath.
ਜੂਨ ਦੇ ਮਹੀਨੇ ‘ਚ ਅਸਮਾਨੋਂ ਵਰ੍ਹ ਰਹੀ ਅੱਗ ਅਤੇ ਲੂ ਕਾਰਨ ਹਾਏ-ਤੌਬਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਇਸ ਤੋਂ ਰਾਹਤ ਮਿਲਣ ਵਾਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ …
The post ਹੁਣੇ ਹੁਣੇ ਪੰਜਾਬ ਲਈ ਜ਼ਾਰੀ ਹੋਇਆ ਮੌਸਮ ਦਾ ਇਹ ਨਵਾਂ ਵੱਡਾ ਅਲਰਟ-ਦੇਖੋ ਪੂਰੀ ਖ਼ਬਰ appeared first on Sanjhi Sath.