ਆਈ ਤਾਜਾ ਵੱਡੀ ਖਬਰ

ਮਾਸਕੋ: ਦੁਨੀਆ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ 2 ਕਰੋੜ ਤੋਂ ਪਾਰ ਪਹੁੰਚ ਗਏ ਹਨ। ਕੀ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਰੂਸ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾ ਵੈਕਸੀਨ ਤਿਆਰ ਕਰ ਲਈ ਹੈ। ਇਸ ਵਿਚਾਲੇ ਰੂਸ ਆਪਣੇ ਵਲੋਂ ਵਿਕਸਿਤ ਕੀਤੀ ਗਈ ਕੋਰੋਨਾ ਵੈਕਸੀਨ ‘ਸਪੂਤਨਿਕ ਵੀ’ ਦੇ ਉਤਪਾਦਨ ਦੇ ਲਈ ਭਾਰਤ ਦੇ ਨਾਲ ਸਾਂਝੇਦਾਰੀ ਕਰਨਾ ਚਾਹੁੰਦਾ ਹੈ।

ਇਹ ਐਲਾਨ ਰਸ਼ੀਅਨ ਡਾਇਰੈਕਟ ਇੰਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ) ਦੇ ਸੀ.ਈ.ਓ. ਨੇ ਕੀਤਾ ਹੈ । ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਬਣਾ ਲਈ ਹੈ। ਇਹ ਬਹੁਤ ਅਸਰਦਾਰ ਹੈ ਤੇ ਇਸ ਮਹਾਮਾਰੀ ਦੇ ਖਿਲਾਫ ਇਨਸਾਨ ਵਿਚ ਸਥਿਰ ਇਮਿਊਨਿਟੀ ਵਿਕਸਿਤ ਕਰਦੀ ਹੈ। ਵੈਕਸੀਨ ਨੂੰ ‘ਸਪੂਤਨਿਕ ਵੀ’ ਨਾਮ ਦਿੱਤਾ ਗਿਆ ਹੈ।

‘ਸਪੂਤਨਿਕ ਵੀ’ ਨੂੰ ਗੈਮੇਲੀਆ ਰਿਸਰਚ ਇੰਸਟੀਚਿਊਟ ਆਪ ਐਪਿਡੇਮਿਓਲਾਜੀ ਐਂਡ ਮਾਈਕ੍ਰੋਬਾਇਓਲੋਜੀ ਨੇ ਆਰ.ਡੀ.ਆਈ.ਐੱਫ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਹਾਲਾਂਕਿ ਵੈਕਸੀਨ ਦੇ ਤੀਜੇ ਪੜਾਅ ਦੇ ਜਾਂ ਵੱਡੇ ਪੈਮਾਨੇ ‘ਤੇ ਕਲੀਨਿਕਲ ਟਰਾਇਲ ਨਹੀਂ ਹੋਏ ਹਨ।

‘ਸਪੂਤਨਿਕ ਵੀ’ ਦੇ ਉਤਪਾਦਨ ‘ਚ ਕਈ ਰਾਸ਼ਟਰਾਂ ਦੀ ਦਿਲਚਸਪੀ
ਇਕ ਆਨਲਾਈਨ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਦਿਮਿਤ੍ਰੀ ਨੇ ਕਿਹਾ ਕਿ ਲੈਟਿਨ ਅਮਰੀਕਾ, ਏਸ਼ੀਆ ਤੇ ਮੱਧ ਪੂਰਬ ਵਿਚ ਕਈ ਰਾਸ਼ਟਰ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਿਚ ਰੂਚੀ ਰੱਖਦੇ ਹਨ। ਵੈਕਸੀਨ ਦਾ ਉਤਪਾਦਨ ਬੇਹੱਦ ਮਹੱਤਵਪੂਰਨ ਮੁੱਦਾ ਹੈ। ਅਜੇ ਅਸੀਂ ਭਾਰਤ ਦੇ ਨਾਲ ਸਾਂਝੀਦਾਰੀ ‘ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਉਹ ਗੈਮੇਲੀਆ ਵੈਕਸੀਨ ਦੇ ਉਤਪਾਦਨ ਵਿਚ ਸਮਰੱਥ ਹੈ ਤੇ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਉਹ ਵੈਕਸੀਨ ਉਤਪਾਦਨ ਨੂੰ ਲੈ ਕੇ ਸਾਂਝੇਦਾਰੀਆਂ ਸਾਨੂੰ ਇਸ ਦੀ ਮੰਗ ਦੀ ਪੂਰਤੀ ਕਰਨ ਵਿਚ ਸਮਰੱਥ ਬਣਾਏਗੀ।

ਭਾਰਤ ਵਿਚ ਵੀ ਸ਼ੁਰੂ ਹੋ ਸਕਦਾ ਹੈ ਟਰਾਇਲ
ਦਿਮਿਤ੍ਰੀ ਨੇ ਅੱਗੇ ਕਿਹਾ ਕਿ ਰੂਸ ਅੰਤਰਰਾਸ਼ਟਰੀ ਸਹਿਯੋਗ ਦੀ ਦਿਸ਼ਾ ਵਿਚ ਦੇਖ ਰਿਹਾ ਹੈ। ਅਸੀਂ ਨਾ ਸਿਰਫ ਰੂਸ ਵਿਚ ਬਲਕਿ ਯੂ.ਏ.ਈ., ਸਾਊਦੀ ਅਰਬ ਤੇ ਸ਼ਾਇਦ ਬ੍ਰਾਜ਼ੀਲ ਤੇ ਭਾਰਤ ਵਿਚ ਵੀ ਵੈਕਸੀਨ ਦੇ ਕਲੀਨਿਕਲ ਟਰਾਇਲ ਕਰਨ ਜਾ ਰਹੇ ਹਾਂ। ਅਸੀਂ 5 ਤੋਂ ਵਧੇਰੇ ਦੇਸ਼ਾਂ ਵਿਚ ਵੈਕਸੀਨ ਉਤਪਾਦਨ ਦੀ ਯੋਜਨਾ ਬਣਾ ਰਹੇ ਹਾਂ। ਕੋਵਿਡ-19 ਵੈਕਸੀਨ ਨੂੰ ਲੈ ਕੇ ਏਸ਼ੀਆ, ਲੈਟਿਨ ਅਮਰੀਕਾ, ਇਟਲੀ ਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਬੇਹੱਦ ਭਾਰੀ ਮੰਗ ਹੈ।
The post ਕੋਰੋਨਾ ਵੈਕਸੀਨ ਭਾਰਤ ਭੇਜਣ ਬਾਰੇ ਰੂਸ ਨੇ ਕਰਤਾ ਇਹ ਐਲਾਨ appeared first on Sanjhi Sath.
ਆਈ ਤਾਜਾ ਵੱਡੀ ਖਬਰ ਮਾਸਕੋ: ਦੁਨੀਆ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ 2 ਕਰੋੜ ਤੋਂ ਪਾਰ ਪਹੁੰਚ ਗਏ ਹਨ। ਕੀ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ …
The post ਕੋਰੋਨਾ ਵੈਕਸੀਨ ਭਾਰਤ ਭੇਜਣ ਬਾਰੇ ਰੂਸ ਨੇ ਕਰਤਾ ਇਹ ਐਲਾਨ appeared first on Sanjhi Sath.
Wosm News Punjab Latest News