Breaking News
Home / Punjab / SBI ਬੈਂਕ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰਰੀ-ਕਿਸਾਨ ਭਰਾਵਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ-ਦੇਖੋ ਪੂਰੀ ਖ਼ਬਰ

SBI ਬੈਂਕ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰਰੀ-ਕਿਸਾਨ ਭਰਾਵਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ-ਦੇਖੋ ਪੂਰੀ ਖ਼ਬਰ

ਕਿਸਾਨਾਂ ਲਈ ਚੰਗੀ ਖ਼ਬਰ ਹੈ, ਹੁਣ ਤੁਸੀਂ ਘਰ ਬੈਠੇ ਆਸਾਨੀ ਨਾਲ ਆਪਣੇ ‘ਕਿਸਾਨ ਕ੍ਰੈਡਿਟ ਕਾਰਡ’ (KCC) ਦੀ ਲਿਮਟ ਵਧਾ ਸਕੋਗੇ। ਇਸ ਲਈ ਭਾਰਤ ਦੇ ਸਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ‘ਯੋਨੋ ਕ੍ਰਿਸ਼ੀ ਐਪ’ (YONO KRISHI) ‘ਤੇ ਕਿਸਾਨ ਕ੍ਰੈਡਿਟ ਕਾਰਡ ਰੀਵਿਊ (Kisan Credit Card Review) ਸਰਵਿਸ ਦੀ ਸ਼ੁਰੂਆਤ ਕੀਤੀ ਹੈ।

ਇਸ ਸਰਵਿਸ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਹੁਣ ਆਪਣੇ KCC ਦੀ ਲਿਮਟ ਵਧਾਉਣ ਲਈ ਬੈਂਕ ਦਾ ਚੱਕਰ ਨਹੀਂ ਲਾਉਣਾ ਪਵੇਗਾ।ਭਾਰਤੀ ਸਟੇਟ ਬੈਂਕ ਨੇ ਕਿਹਾ, ”ਯੋਨੋ ਕ੍ਰਿਸ਼ੀ ਐਪ ‘ਤੇ KCC ਰੀਵਿਊ ਬਦਲ ਕਿਸਾਨਾਂ ਨੂੰ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਘਰ ਬੈਠੇ-ਬੈਠੇ ਸਿਰਫ 4 ਕਲਿੱਕ ‘ਚ ਕ੍ਰੈਡਿਟ ਕਾਰਡ ਦੀ ਲਿਮਟ ‘ਚ ਸੋਧ ਕਰਨ ਲਈ ਅਰਜ਼ੀ ਦੇਣ ‘ਚ ਮਦਦ ਕਰੇਗਾ।

” ਬੈਂਕ ਨੇ ਕਿਹਾ ਕਿ ਹਾਲਾਂਕਿ, ਜਿਨ੍ਹਾਂ ਕਿਸਾਨਾਂ ਕੋਲ ਸਮਾਰਟ ਫੋਨ ਨਹੀਂ ਹੈ ਜਾਂ ਜਿਨ੍ਹਾਂ ਨੂੰ ਸਮਾਰਟ ਫੋਨ ਚਲਾਉਣਾ ਨਹੀਂ ਆਉਂਦਾ ਹੈ, ਉਨ੍ਹਾਂ ਲਈ ਬੈਂਕ ਸ਼ਾਖਾਵਾਂ ‘ਚ KCC ਦੀ ਪ੍ਰਕਿਰਿਆ ਲਈ ਸੁਚਾਰੂ ਵਿਵਸਥਾ ਕੀਤੀ ਗਈ ਹੈ।ਐੱਸ. ਬੀ. ਆਈ. ਨੇ ਕਿਹਾ ਕਿ ਯੋਨੋ ਕ੍ਰਿਸ਼ੀ ‘ਤੇ ਸ਼ੁਰੂ ਕੀਤੀ ਗਈ ਇਸ ਸੁਵਿਧਾ ਨਾਲ 75 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦਾ KCC ਖਾਤਾ ਐੱਸ. ਬੀ. ਆਈ. ਬੈਂਕ ‘ਚ ਹੈ।

ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ KCC ਰੀਵਿਊ ਦੀ ਸੁਵਿਧਾ ਨਾਲ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦੀ ਲਿਮਟ ਵਧਾਉਣ ਲਈ ਅਰਜ਼ੀ ਦਾਇਰ ਕਰਨ ‘ਚ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ, ਨਾਲ ਹੀ ਫਸਲ ਬਿਜਾਈ ਤੇ ਕਟਾਈ ਦੇ ਸੀਜ਼ਨ ‘ਚ ਇਹ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਏਗੀ।

ਭਾਰਤੀ ਸਟੇਟ ਬੈਂਕ ਦੇ ਮੁਖੀ ਰਜਨੀਸ਼ ਕੁਮਾਰ ਨੇ ਕਿਹਾ ਕਿ KCC ਦੀ ਸਮੀਖਿਆ ਤੋਂ ਇਲਾਵਾ ਯੋਨੋ ਕ੍ਰਿਸ਼ੀ ਪਲੇਟਫਾਰਮ ਆਪਣੇ ਕਿਸਾਨ ਗਾਹਕਾਂ ਨੂੰ ਯੋਨੋ ਖਾਤਾ, ਯੋਨੋ ਬਚਤ, ਯੋਨੋ ਮਿੱਤਰਾ ਅਤੇ ਯੋਨੋ ਮੰਡੀ ਵਰਗੀਆਂ ਸੇਵਾਵਾਂ ਵੀ ਪ੍ਰਦਾਨ ਕਰ ਰਿਹਾ ਹੈ।

 

 

The post SBI ਬੈਂਕ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰਰੀ-ਕਿਸਾਨ ਭਰਾਵਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ-ਦੇਖੋ ਪੂਰੀ ਖ਼ਬਰ appeared first on Sanjhi Sath.

ਕਿਸਾਨਾਂ ਲਈ ਚੰਗੀ ਖ਼ਬਰ ਹੈ, ਹੁਣ ਤੁਸੀਂ ਘਰ ਬੈਠੇ ਆਸਾਨੀ ਨਾਲ ਆਪਣੇ ‘ਕਿਸਾਨ ਕ੍ਰੈਡਿਟ ਕਾਰਡ’ (KCC) ਦੀ ਲਿਮਟ ਵਧਾ ਸਕੋਗੇ। ਇਸ ਲਈ ਭਾਰਤ ਦੇ ਸਭ ਤੋਂ ਵੱਡੇ ਬੈਂਕ ਯਾਨੀ ਭਾਰਤੀ …
The post SBI ਬੈਂਕ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰਰੀ-ਕਿਸਾਨ ਭਰਾਵਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *