ਇੱਥੇ ਦੇ ਬੱਲੋਕੇ ਪਿੰਡ ਦਾ ਹਰਪਾਲ ਸਿੰਘ ਆਪਣੀ ਸਮਝਦਾਰੀ ਤੇ ਮਿਹਨਤ ਸਦਕਾ ਖੇਤੀ ਵਿੱਚੋਂ ਸਾਲਾਨਾ ਕਰੀਬ-12 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ। ਇਸ ਦੀ ਕਹਿਣਾ ਹੈ ਕਿ ਉਸ ਨੇ ਨੌਕਰੀ ਲਈ ਕੁਝ ਮਹੀਨੇ ਭਟਕ ਕੇ ਪਰਿਵਾਰ ਲਈ ਖੇਤੀ ਕਰਨ ਦਾ ਮਨ ਬਣਾ ਲਿਆ। ਉਸ ਦੀ ਨੌਜਵਾਨ ਸੋਚ ਦੇ ਨਾਲ ਕੁਝ ਕਰਨ ਦੀ ਚਾਹ ਨੇ ਉਸ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।

ਹਰਪਾਲ ਨੇ ਆਪਣੇ ਖੇਤਾ ‘ਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਉਸ ਦਾ ਲਿਆ ਇਹ ਫੈਸਲਾ ਅੱਜ ਉਸ ਨੂੰ ਸਾਲਾਨਾ ਲੱਖਾਂ ਦੀ ਕਮਾਈ ਦੇ ਰਿਹਾ ਹੈ ਤੇ ਦੂਜਿਆਂ ਲਈ ਮਿਸਾਲ ਕਾਇਮ ਕਰ ਰਿਹਾ ਹੈ। 44 ਸਾਲਾ ਹਰਪਾਲ ਦਾ ਕਹਿਣਾ ਹੈ ਕਿ ਉਸ ਨੇ ਸਿਰਫ ਦੋ ਕਨਾਲ ਤੋਂ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ ਸੀ।ਅੱਜ ਇਹ ਛੇ ਏਕੜ ‘ਚ ਇਹ ਫਸਲ ਉਗਾ ਰਿਹਾ ਹੈ। ਸਾਰੇ ਖ਼ਰਚਿਆਂ ਨੂੰ ਕੱਢ ਕੇ ਉਸ ਨੂੰ ਪ੍ਰਤੀ ਏਕੜ ਦੋ ਲੱਖ ਰੁਪਏ ਦੀ ਬਚਤ ਮਿਲਦੀ ਹੈ। ਸਟ੍ਰਾਬੇਰੀ ਦਾ ਖਿਆਲ ਉਸ ਨੂੰ ਇੱਕ ਦੋਸਤ ਨੇ ਦਿੱਤਾ ਸੀ। ਫਿਰ ਉਸ ਨੇ ਸੋਲਨ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਗਰਮ ਮੌਸਮ ‘ਚ ਸਟ੍ਰਾਬੇਰੀ ਉਗਾਉਣ ਬਾਰੇ ਸਿੱਖਿਆ।

ਹਰਪਾਲ ਨੇ 2013 ਵਿੱਚ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਹਰਪਾਲ ਦੀ ਲਾਈ ਸਟ੍ਰਾਬੇਰੀ ਹਰਿਆਣਾ, ਜਲੰਧਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀਆਂ ਮੰਡੀਆਂ ਵਿੱਚ ਜਾਂਦੀ ਹੈ। ਉਹ ਇਸ ਨੂੰ ਅਕਤੂਬਰ ‘ਚ ਲਾਉਂਦਾ ਹੈ ਤੇ ਅਪ੍ਰੈਲ ਤੋਂ ਪਹਿਲਾਂ ਤੋੜ ਲੈਂਦਾ ਹੈ। ਬਾਕੀ ਮਹੀਨਿਆਂ ਵਿੱਚ ਕੋਈ ਹੋਰ ਖੇਤੀ ਕਰਦਾ ਹੈ, ਜਿਸ ਨੂੰ ਸਥਿਰ ਨਹੀਂ ਰੱਖਿਆ।

ਬਾਗਬਾਨੀ ਵਿਕਾਸ ਅਫਸਰ ਬਰਨਾਲਾ ਡਾ. ਲਖਵਿੰਦਰ ਸਿੰਘ, ਸਬ ਇੰਸਪੈਕਟਰ ਸਵਤੰਤਰ ਦੇਵ (ਐਚਐਸਆਈ) ਤੇ ਫੀਲਡ ਸਟਾਫ ਦਰਬਾਰਾ ਸਿੰਘ ਤੇ ਕੁਲਦੀਪ ਸਿੰਘ ਮੰਗਲਵਾਰ ਨੂੰ ਹਰਪਾਲ ਦੇ ਖੇਤਾਂ ਦਾ ਦੌਰਾ ਕੀਤਾ। ਡਾ. ਲਖਵਿੰਦਰ ਸਿੰਘ ਲਹਿਰਾਂ ਦੀ ਫਸਲ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ, ‘ਜੇ ਹੋਰ ਕਿਸਾਨ ਵੀ ਹਰਪਾਲ ਤੋਂ ਸਿੱਖਣ ਤਾਂ ਕੋਈ ਵੀ ਕਿਸਾਨ ਕਰਜ਼ੇ ਨਾਲ ਨਹੀਂ ਮਰੇਗਾ।
The post ਨੌਕਰੀ ਨਾ ਮਿਲੀ ਤਾਂ ਬਰਨਾਲਾ ਦੇ ਨੌਜਵਾਨ ਨੇ ਖੇਤੀ ‘ਚ ਹੀ ਕਰ ਵਿਖਾਇਆ ਕਮਾਲ,ਅੱਜ ਕਮਾ ਰਿਹਾ ਹੈ 12 ਲੱਖ ਰੁਪਏ,ਜਾਣੋ ਇਸ ਕਿਸਾਨ ਦੇ ਬਾਰੇ appeared first on Sanjhi Sath.
ਇੱਥੇ ਦੇ ਬੱਲੋਕੇ ਪਿੰਡ ਦਾ ਹਰਪਾਲ ਸਿੰਘ ਆਪਣੀ ਸਮਝਦਾਰੀ ਤੇ ਮਿਹਨਤ ਸਦਕਾ ਖੇਤੀ ਵਿੱਚੋਂ ਸਾਲਾਨਾ ਕਰੀਬ-12 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ। ਇਸ ਦੀ ਕਹਿਣਾ ਹੈ ਕਿ ਉਸ ਨੇ …
The post ਨੌਕਰੀ ਨਾ ਮਿਲੀ ਤਾਂ ਬਰਨਾਲਾ ਦੇ ਨੌਜਵਾਨ ਨੇ ਖੇਤੀ ‘ਚ ਹੀ ਕਰ ਵਿਖਾਇਆ ਕਮਾਲ,ਅੱਜ ਕਮਾ ਰਿਹਾ ਹੈ 12 ਲੱਖ ਰੁਪਏ,ਜਾਣੋ ਇਸ ਕਿਸਾਨ ਦੇ ਬਾਰੇ appeared first on Sanjhi Sath.
Wosm News Punjab Latest News