ਵਿਗਿਆਨੀਆਂ ਨੇ ਕੋਵਿਡ-19 ਪੀੜਤਾਂ ਵਿਚ ਲੱਛਣ ਵਿੱਖਣ ਦੇ ਸੰਭਾਵਿਤ ਕ੍ਰਮ ਦਾ ਪਤਾ ਲਗਾ ਲਿਆ ਹੈ। ਇਸ ਨਾਲ ਡਾਕਟਰ ਰੋਗਾਂ ਦੇ ਸ਼ੱਕ ਨੂੰ ਖਾਰਿਜ ਕਰ ਸਕਣਗੇ ਅਤੇ ਮਰੀਜ਼ਾਂ ਨੂੰ ਜਲਦ ਇਲਾਜ ਮਿਲ ਸਕੇਗਾ ਅਤੇ ਉਹ ਖੁਦ ਇਕਾਂਤਵਾਸ ਦੇ ਬਾਰੇ ਵਿਚ ਫੈਸਲਾ ਲੈਣ ਵਿਚ ਵੀ ਸਮਰਥ ਹੋਣਗੇ।

‘ਫਰੰਟੀਅਰਸ ਇਨ ਪਬਲਿਕ ਹੈਲਥ’ ਪਤ੍ਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਮਰੀਜ਼ਾਂ ਵਿਚ ਸਭ ਤੋਂ ਪਹਿਲਾ ਸੰਭਾਵਿਤ ਲੱਛਣ ਹੈ ਬੁਖ਼ਾਰ, ਉਸ ਦੇ ਬਾਅਦ ਖੰਘ, ਮਾਂਸਪੇਸ਼ੀਆ ਵਿਚ ਦਰਦ, ਮਤਲੀ, ਉਲਟੀ ਅਤੇ ਦਸਤ ਵਰਗੇ ਲੱਛਣ ਹਨ।

ਅਮਰੀਕਾ ਵਿਚ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਵਿਚ ਮੈਡੀਸਿਨ ਐਂਡ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਪੀਟਰ ਕੁਨ ਨੇ ਸਮਝਾਇਆ, ‘ਇਸ ਕ੍ਰਮ ਨੂੰ ਸਮਝਣਾ ਉਦੋਂ ਖ਼ਾਸਤੌਰ ‘ਤੇ ਜ਼ਰੂਰੀ ਹੋ ਜਾਂਦਾ ਹੈ, ਜਦੋਂ ਫਲੂ ਵਰਗੇ ਪਰਸਪਰ ਰੋਗਾਂ ਦਾ ਚੱਕਰ ਚੱਲ ਰਿਹਾ ਹੋਵੇ, ਜੋ ਕੋਵਿਡ-19 ਦੀ ਤਰ੍ਹਾਂ ਹੀ ਹਨ। ਕੁਨ ਮੁਤਾਬਕ ਇਸ ਨਵੀਂ ਜਾਣਕਾਰੀ ਦੇ ਬਾਅਦ ਹੁਣ ਡਾਕਟਰ ਇਹ ਤੈਅ ਕਰ ਸਕਣਗੇ ਕਿ ਮਰੀਜ਼ਾਂ ਦੀ ਦੇਖਭਾਲ ਲਈ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ, ਉਹ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋਣ ਤੋਂ ਬਚਾ ਸਕਣਗੇ।

ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਪਛਾਣ ਸਮਾਂ ਰਹਿੰਦੇ ਹੋਣ ਨਾਲ ਹਸਪਤਾਲ ਵਿਚ ਭਰਤੀ ਹੋਣ ਦਾ ਸਮਾਂ ਘਟੇਗਾ, ਕਿਉਂਕਿ ਹੁਣ ਇਸ ਰੋਗ ਦੇ ਇਲਾਜ ਦੇ ਪਹਿਲੇ ਦੇ ਮੁਕਾਬਲੇ ਬਿਹਤਰ ਤਰੀਕੇ ਹਨ। ਇਹ ਖੋਜ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਵੱਲੋਂ 16 ਤੋਂ 24 ਫਰਵਰੀ ਦਰਮਿਆਨ ਚੀਨ ਦੇ ਕੋਵਿਡ-19 ਦੇ 55,000 ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲਿਆਂ ਵਿਚੋਂ ਲੱਛਣ ਵਾਲੇ ਮਾਮਲਿਆਂ ਦੀ ਦਰ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਕੀਤਾ ਗਿਆ।

ਖੋਜਕਰਤਾਵਾਂ ਨੇ ਚਾਈਨਾ ਮੈਡੀਕਲ ਟਰੀਟਮੈਂਟ ਐਕਸਪਰਟ ਗਰੁੱਪ ਵੱਲੋਂ 11 ਦਸੰਬਰ 2019 ਤੋਂ 29 ਜਨਵਰੀ 2020 ਦੇ ਵਿਚਾਲੇ ਦੇ ਇਕੱਠੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ। ਵਿਗਿਆਨੀਆਂ ਨੇ ਕੋਵਿਡ-19 ਅਤੇ ਇਨਫਲੂਏਂਜ਼ਾ ਦੇ ਲੱਛਣਾਂ ਅਤੇ ਉਨ੍ਹਾਂ ਦੇ ਵਿੱਖਣ ਦੇ ਕ੍ਰਮ ਦੀ ਤੁਲਣਾ ਕਰਣ ਲਈ ਉਤਰੀ ਅਮਰੀਕਾ, ਯੂਰਪ ਅਤੇ ਦੱਖਣੀ ਗੋਲਾਰਧ ਦੇ 2,470 ਮਾਮਲਿਆਂ ਦੇ ਫਲੂ ਡਾਟਾ ਦਾ ਅਧਿਐਨ ਕੀਤਾ।

ਪ੍ਰਮੁੱਖ ਖੋਜਕਰਤਾ ਜੋਸਫ ਲਾਰਸਨ ਨੇ ਕਿਹਾ, ‘ਲੱਛਣ ਨਜ਼ਰ ਆਉਣ ਦਾ ਕ੍ਰਮ ਮਾਇਨੇ ਰੱਖਦਾ ਹੈ। ਹਰ ਬੀਮਾਰੀ ਵੱਖ ਤਰੀਕੇ ਨਾਲ ਅੱਗੇ ਵੱਧਦੀ ਹੈ ਅਤੇ ਇਸ ਦਾ ਮਤਲੱਬ ਹੈ ਕਿ ਡਾਕਟਰ ਜਲਦ ਇਹ ਪਤਾ ਲਗਾ ਸਕਦੇ ਹਨ ਕਿ ਕੋਈ ਵਿਅਕਤੀ ਕੋਵਿਡ-19 ਨਾਲ ਪੀੜਿਤ ਹੈ ਜਾਂ ਫਿਰ ਉਸ ਨੂੰ ਕੋਈ ਹੋਰ ਬੀਮਾਰੀ ਹੈ। ਇਸ ਨਾਲ ਉਹ ਇਲਾਜ ਸਬੰਧੀ ਬਿਹਤਰ ਫੈਸਲੇ ਲੈ ਸਕਦੇ ਹਨ।
The post ਹੁਣੇ ਹੁਣੇ ਵਿਗਿਆਨੀਆਂ ਦੇ ਹੱਥ ਲੱਗੀ ਵੱਡੀ ਕਾਮਯਾਬੀ-ਹੁਣ ਕਿਸੇ ਵੀ ਕਰੋਨਾ ਨਾਲ ਨਹੀਂ ਹੋਵੇਗੀ ਮੌਤ ਕਿਉਂਕਿ.. ਦੇਖੋ ਪੂਰੀ ਖ਼ਬਰ appeared first on Sanjhi Sath.
ਵਿਗਿਆਨੀਆਂ ਨੇ ਕੋਵਿਡ-19 ਪੀੜਤਾਂ ਵਿਚ ਲੱਛਣ ਵਿੱਖਣ ਦੇ ਸੰਭਾਵਿਤ ਕ੍ਰਮ ਦਾ ਪਤਾ ਲਗਾ ਲਿਆ ਹੈ। ਇਸ ਨਾਲ ਡਾਕਟਰ ਰੋਗਾਂ ਦੇ ਸ਼ੱਕ ਨੂੰ ਖਾਰਿਜ ਕਰ ਸਕਣਗੇ ਅਤੇ ਮਰੀਜ਼ਾਂ ਨੂੰ ਜਲਦ ਇਲਾਜ …
The post ਹੁਣੇ ਹੁਣੇ ਵਿਗਿਆਨੀਆਂ ਦੇ ਹੱਥ ਲੱਗੀ ਵੱਡੀ ਕਾਮਯਾਬੀ-ਹੁਣ ਕਿਸੇ ਵੀ ਕਰੋਨਾ ਨਾਲ ਨਹੀਂ ਹੋਵੇਗੀ ਮੌਤ ਕਿਉਂਕਿ.. ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News