ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ 74 ਵੇਂ ਅਜ਼ਾਦੀ ਦਿਹਾੜੇ ਦੇ ਮੌਕੇ ‘ਇਕ ਰਾਸ਼ਟਰ ਇਕ ਸਿਹਤ ਕਾਰਡ’ ਦਾ ਐਲਾਨ ਕਰ ਦਿੱਤਾ ਹੈ। ਹੁਣ ਦੇਸ਼ ਦੇ ਹਰ ਨਾਗਰਿਕ ਲਈ ਇਕ ਸਿਹਤ ਕਾਰਡ ਤਿਆਰ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਹਰੇਕ ਵਿਅਕਤੀ ਦਾ ਸਿਹਤ ਡਾਟਾ ਇਕ ਪਲੇਟਫਾਰਮ ‘ਤੇ ਹੋਵੇਗਾ। ਇਨ੍ਹਾਂ ਅੰਕੜਿਆਂ ਵਿਚ ਸਿਹਤ ਸੇਵਾਵÎਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਡਾਕਟਰਾਂ ਦੇ ਵੇਰਵੇ ਵੀ ਉਪਲਬਧ ਹੋਣਗੇ।

ਅਜ਼ਾਦੀ ਦਿਹਾੜੇ ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਤੋਂ ਦੇਸ਼ ਵਿਚ ਇਕ ਹੋਰ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਹ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਭਾਰਤ ਦੇ ਸਿਹਤ ਸੈਕਟਰ ਵਿਚ ਇੱਕ ਨਵੀਂ ਕ੍ਰਾਂਤੀ ਲਿਆਏਗਾ।

ਜਾਣੋ ‘ਵਨ ਨੇਸ਼ਨ ਵਨ ਹੈਲਥ ਕਾਰਡ’ ਕੀ ਹੈ – ਦੇਸ਼ ਦੇ ਹਰੇਕ ਵਿਅਕਤੀ ਨੂੰ ਸਰਕਾਰ ਦੀ ਵਨ ਨੇਸ਼ਨ ਵਨ ਹੈਲਥ ਕਾਰਡ ਸਕੀਮ ਦੇ ਤਹਿਤ ਇਕ ਸਿਹਤ ਕਾਰਡ ਬਣਵਾਣਾ ਹੋਵੇਗਾ। ਇਸ ਕਾਰਡ ਵਿਚ ਕਿਸੇ ਵੀ ਵਿਅਕਤੀ ਦੇ ਜੀਵਨ ਭਰ ਕੀਤੇ ਗਏ ਟੈਸਟ, ਕਿਸੇ ਵੀ ਬੀਮਾਰੀ ਲਈ ਕੀਤੇ ਇਲਾਜ ਆਦਿ ਦੀ ਜਾਣਕਾਰੀ ਡਿਜੀਟਲੀ ਸਟੋਰ ਕੀਤੀ ਜਾਵੇਗੀ। ਇਸਦਾ ਰਿਕਾਰਡ ਰੱਖਿਆ ਜਾਵੇਗਾ।

ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜਦੋਂ ਤੁਸੀਂ ਇਲਾਜ ਲਈ ਦੇਸ਼ ਦੇ ਕਿਸੇ ਵੀ ਹਸਪਤਾਲ ਜਾਂ ਡਾਕਟਰ ਕੋਲ ਜਾਂਦੇ ਹੋ, ਤਾਂ ਤੁਹਾਨੂੰ ਸਾਰੀਆਂ ਪਰਚੀਆਂ ਅਤੇ ਟੈਸਟ ਦੀਆਂ ਰਿਪੋਰਟਾਂ ਨਾਲ ਨਹੀਂ ਲੈ ਕੇ ਜਾਣੀਆਂ ਪੈਣਗੀਆਂ। ਦੇਸ਼ ਦੇ ਕਿਸੇ ਵੀ ਹਿੱਸੇ ‘ਤੇ ਡਾਕਟਰ ਬੈਠ ਕੇ ਤੁਹਾਡੀ ਵਿਲੱਖਣ ਆਈਡੀ ਰਾਹੀਂ ਤੁਹਾਡੇ ਸਾਰੇ ਸਿਹਤ ਵੇਰਵਿਆਂ ਦੀ ਜਾਣਕਾਰੀ ਲੈ ਸਕਣਗੇ।

ਇਸ ਤਰ੍ਹਾਂ ਕੰਮ ਕਰੇਗਾ ਸਿਹਤ ਕਾਰਡ – ਵਿਅਕਤੀ ਦਾ ਮੈਡੀਕਲ ਡਾਟਾ ਰੱਖਣ ਲਈ ਹਸਪਤਾਲ, ਕਲੀਨਿਕ, ਡਾਕਟਰ ਇਕ ਕੇਂਦਰੀ ਸਰਵਰ ਨਾਲ ਜੁੜੇ ਹੋਣਗੇ। ਹਸਪਤਾਲ ਅਤੇ ਨਾਗਰਿਕਾਂ ਲਈ ਇਹ ਉਨ੍ਹਾਂ ਦੀ ਇੱਛਾ ‘ਤੇ ਨਿਰਭਰ ਕਰੇਗਾ ਕਿ ਉਹ ਇਸ ਮਿਸ਼ਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਨਹੀਂ। ਹਰੇਕ ਨਾਗਰਿਕ ਲਈ ਇਕ ਅਨੌਖਾ ਵਿਲੱਖਣ ਆਈਡੀ(Unique ID) ਜਾਰੀ ਕੀਤਾ ਜਾਵੇਗਾ। ਲਾਗਇਨ ਇਸੇ ਅਧਾਰ ‘ਤੇ ਕੀਤਾ ਜਾਏਗਾ। ਨੈਸ਼ਨਲ ਡਿਜੀਟਲ ਸਿਹਤ ਮਿਸ਼ਨ ਮੁੱਖ ਤੌਰ ‘ਤੇ ਚਾਰ ਚੀਜ਼ਾਂ ‘ਤੇ ਕੇਂਦ੍ਰਤ ਕੀਤਾ ਗਿਆ ਹੈ। ਸਿਹਤ ਆਈਡੀ, ਨਿੱਜੀ ਸਿਹਤ ਦੇ ਰਿਕਾਰਡ, ਦੇਸ਼ ਭਰ ਵਿਚ ਡਿਜੀ ਡਾਕਟਰਾਂ ਅਤੇ ਦੇਸ਼ ਭਰ ਵਿਚ ਸਿਹਤ ਸਹੂਲਤ ਦਾ ਰਜਿਸਟ੍ਰੇਸ਼ਨ।news source: jagbani
The post ਹੁਣੇ ਹੁਣੇ ਅੱਜ 15 ਅਗਸਤ ਮੌਕੇ ਮੋਦੀ ਸਾਬ ਨੇ ਲੋਕਾਂ ਲਈ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ 74 ਵੇਂ ਅਜ਼ਾਦੀ ਦਿਹਾੜੇ ਦੇ ਮੌਕੇ ‘ਇਕ ਰਾਸ਼ਟਰ ਇਕ ਸਿਹਤ ਕਾਰਡ’ ਦਾ ਐਲਾਨ ਕਰ ਦਿੱਤਾ ਹੈ। ਹੁਣ ਦੇਸ਼ ਦੇ ਹਰ ਨਾਗਰਿਕ ਲਈ …
The post ਹੁਣੇ ਹੁਣੇ ਅੱਜ 15 ਅਗਸਤ ਮੌਕੇ ਮੋਦੀ ਸਾਬ ਨੇ ਲੋਕਾਂ ਲਈ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News