ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਬਾਇਓਮੈਟਰਿਕ ਪਛਾਣ ਪੱਤਰ ਆਧਾਰ ਨਾਲ ਹੁਣ ਤੱਕ 32.71 ਕਰੋੜ ਸਥਾਈ ਖਾਤਾ ਸੰਖਿਆ (ਪੈਨ) ਜੋੜੇ ਜਾ ਚੁੱਕੇ ਹਨ। ਮਾਈ ਗਾਵ ਇੰਡੀਆ ਨੇ ਟਵਿਟਰ ‘ਤੇ ਲਿਖਿਆ ਹੈ , ‘ਆਧਾਰ ਨਾਲ 32.71 ਕਰੋੜ ਤੋਂ ਜ਼ਿਆਦਾ ਪੈਨ ਜੋੜੇ ਜਾ ਚੁੱਕੇ ਹਨ।’

ਸਰਕਾਰ ਨੇ ਪਹਿਲਾਂ ਹੀ ਆਧਾਰ ਨੂੰ ਪੈਨ ਨਾਲ ਜੋੜਨ ਦੀ ਤਾਰੀਖ਼ ਵਧਾ ਕੇ 31 ਮਾਰਚ, 2021 ਕਰ ਦਿੱਤੀ ਹੈ। ਟਵੀਟ ਅਨੁਸਾਰ 29 ਜੂਨ ਤੱਕ 50.95 ਕਰੋੜ ਪੈਨ ਅਲਾਟ ਕੀਤੇ ਗਏ ਹਨ ਯਾਨੀ ਕਿ ਕੇਂਦਰ ਸਰਕਾਰ ਵੱਲੋਂ ਜ਼ਾਰੀ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਕਰੀਬ 18 ਕਰੋੜ ਪੈਨ ਕਾਰਡ ਆਧਾਰ ਨਾਲ ਲਿੰਕਡ ਨਹੀਂ ਹਨ।

ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ (ਯੂ.ਆਈ.ਡੀ.ਏ.ਆਈ.) 12 ਅੰਕਾਂ ਵਾਲਾ ਆਧਾਰ ਜਾਰੀ ਕਰਦਾ ਹੈ, ਜਦੋਂ ਕਿ ਇਨਕਮ ਟੈਕਸ ਵਿਭਾਗ ਕਿਸੇ ਵਿਅਕਤੀ ਜਾਂ ਇਕਾਈ ਨੂੰ 10 ਅੰਕਾਂ (ਅਂਗ੍ਰੇਜੀ ਅਤੇ ਅੰਕਾਂ ਨੂੰ ਮਿਲਾਕੇ) ਵਾਲਾ ਪੈਨ ਜਾਰੀ ਕਰਦਾ ਹੈ। ਇਨਕਮ ਟੈਕਸ ਵਿਭਾਗ ਅਨੁਸਾਰ ਜੇਕਰ ਪੈਨ ਨੂੰ ਨਿਰਧਾਰਤ ਮਿਆਦ ਵਿਚ ਆਧਾਰ ਨਾਲ ਨਹੀਂ ਜੋੜਿਆ ਜਾਂਦਾ ਹੈ ਤਾਂ ਉਹ ਬੇਕਾਰ ਹੋ ਜਾਵੇਗਾ।

ਇਕ ਵੱਖ ਟਵੀਟ ਵਿਚ ਮਾਈ ਗਾਵ ਇੰਡੀਆ ਨੇ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਕਮਾਈ ਵੰਡ ਦੇ ਬਾਰੇ ਵਿਚ ਗਰਾਫ ਜ਼ਰੀਏ ਜਾਣਕਾਰੀ ਦਿੱਤੀ ਹੈ। ਇਸ ਦੇ ਅਨੁਸਾਰ ਇਨਕਮ ਟੈਕਸ ਰਿਟਰਨ ਭਰਨ ਵਾਲੀਆਂ 57 ਫ਼ੀਸਦੀ ਇਕਾਈਆਂ ਅਜਿਹੀ ਹਨ, ਜਿਨ੍ਹਾਂ ਦੀ ਕਮਾਈ 2.5 ਲੱਖ ਰੁਪਏ ਤੋਂ ਘੱਟ ਹੈ।

ਅੰਕੜੇ ਅਨੁਸਾਰ 18 ਫ਼ੀਸਦੀ ਉਹ ਲੋਕ ਭਰਦੇ ਹਨ ਜਿਨ੍ਹਾਂ ਦੀ ਕਮਾਈ 2.5 ਤੋਂ 5 ਲੱਖ ਰੁਪਏ, 17 ਫ਼ੀਸਦੀ ਦੀ ਕਮਾਈ 5 ਲੱਖ ਰੁਪਏ ਤੋਂ 10 ਲੱਖ ਰੁਪਏ ਅਤੇ 7 ਫ਼ੀਸਦੀ ਦੀ ਕਮਾਈ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਹੈ। ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਵਿਚ ਸਿਰਫ 1 ਫ਼ੀਸਦੀ ਆਪਣੀ ਕਮਾਈ 50 ਲੱਖ ਰੁਪਏ ਤੋਂ ਜ਼ਿਆਦਾ ਦਿਖਾਉਂਦੇ ਹਨ।
The post 18 ਕਰੋੜ ਲੋਕਾਂ ਦੇ ਪੈਨ ਕਾਰਡ ਹੋ ਸਕਦੇ ਹਨ ਬੇਕਾਰ,ਜਲਦ ਤੋਂ ਜਲਦ ਤੁਸੀਂ ਵੀ ਕਰ ਲਵੋ ਇਹ ਕੰਮ-ਦੇਖੋ ਪੂਰੀ ਖ਼ਬਰ appeared first on Sanjhi Sath.
ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਬਾਇਓਮੈਟਰਿਕ ਪਛਾਣ ਪੱਤਰ ਆਧਾਰ ਨਾਲ ਹੁਣ ਤੱਕ 32.71 ਕਰੋੜ ਸਥਾਈ ਖਾਤਾ ਸੰਖਿਆ (ਪੈਨ) ਜੋੜੇ ਜਾ ਚੁੱਕੇ ਹਨ। ਮਾਈ ਗਾਵ ਇੰਡੀਆ ਨੇ ਟਵਿਟਰ ‘ਤੇ ਲਿਖਿਆ …
The post 18 ਕਰੋੜ ਲੋਕਾਂ ਦੇ ਪੈਨ ਕਾਰਡ ਹੋ ਸਕਦੇ ਹਨ ਬੇਕਾਰ,ਜਲਦ ਤੋਂ ਜਲਦ ਤੁਸੀਂ ਵੀ ਕਰ ਲਵੋ ਇਹ ਕੰਮ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News