ਕੁਝ ਅਣਪਛਾਤੇ ਵਿਅਕਤੀਆਂ ਨੇ ਪ੍ਰਸਿੱਧ ਗਾਇਕ ਆਰ ਨੇਤ ਦੇ ਫਲੈਟ ‘ਚ ਵੜ ਕੇ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਆਖ਼ਿਰ ਅਜਿਹੀ ਕਿਹੜੀ ਗੱਲ ਹੋ ਗਈ ਸੀ, ਜਿਸ ਕਾਰਨ ਹੱਥੋਂਪਾਈ ਹੋ ਗਈ।

ਇਹ ਸੀ ਪੂਰਾ ਮਾਮਲਾ p ਦਰਅਸਲ, ਆਰ ਨੇਤ 15 ਅਗਸਤ ਨੂੰ ਆਪਣਾ ਗੀਤ ‘ਸਕਸੈਸ ਕੌਰ’ ਰਿਲੀਜ਼ ਕਰਨ ਵਾਲੇ ਨੇ, ਜਿਸ ਦਾ ਮੋਸ਼ਨ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਆਰ ਨੇਤ ‘ਤੇ ਦੋਸ਼ ਹੈ ਕਿ ਇਸ ਗੀਤ ਨੂੰ ਗਲਤ ਢੰਗ ਨਾਲ ਵੀਡੀਓ ਡਾਇਰੈਕਟਰ ਮਾਹੀ ਸੰਧੂ ਤੇ ਹੋਰਨਾਂ ਸਾਥੀਆਂ ‘ਤੇ ਫਿਲਮਾਇਆ ਗਿਆ ਹੈ। ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਇਹ ਮਸਲਾ ਵਧ ਗਿਆ, ਜਿਸ ਨਾਲ ਦੋਹਾਂ ਧਿਰਾਂ ‘ਚ ਆਪਸੀ ਝਪੜ ਹੋਈ। ਹਾਲਾਂਕਿ ਆਰ ਨੇਤ ‘ਤੇ ਇਹ ਵੀ ਦੋਸ਼ ਹੈ ਕਿ ਕੁਝ ਪੈਸਿਆਂ ਦੇ ਲੈਣ-ਦੇਣ ਕਰਕੇ ਇਹ ਲੜਾਈ ਹੋਈ ਹੈ।

ਵੀਡੀਓ ਟੀਮ ਤੇ ਅਣਪਛਾਤੇ ਵਿਅਕਤੀਆਂ ‘ਤੇ ਲੱਗੀਆਂ ਇਹ ਧਾਰਾਵਾਂ – ਆਰ ਨੇਤ ਦੇ ਫਲੈਟ ‘ਚ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਕੁੱਟਮਾਰ ਦੇ ਦੋਸ਼ ‘ਚ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨਾਂ ਦੀ ਪਛਾਣ ਅਰਮਾਨ, ਮਾਹੀ ਸੰਧੂ, ਜੋਬਨ, ਸਹਿਜਪਾਲ, ਮੰਗਲ ਵਜੋਂ ਹੋਈ ਹੈ, ਜਦੋਂਕਿ ਉਕਤ ਨੌਜਵਾਨਾਂ ਸਮੇਤ ਉਨ੍ਹਾਂ ਦੇ 10-15 ਅਣਪਛਾਤੇ ਸਾਥੀਆਂ ਖ਼ਿਲਾਫ਼ ਵੀ ਧਾਰਾ-295ਏ, 323, 452, 506, 149, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸੀ ਪੂਰੀ ਘਟਨਾ – ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਆਰ ਨੇਤ ਜੋ ਕਿ ਮੂਲ ਰੂਪ ‘ਚ ਪਿੰਡ ਧਰਮਪੁਰਾ ਬੁਢਲਾਡਾ (ਮਾਨਸਾ) ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਸੈਕਟਰ-70 ਮੌਹਾਲੀ ਵਿਚਲੇ ਹੋਮ ਲੈਂਡ ਦੇ ਫਲੈਟਾਂ ‘ਚ ਰਹਿ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਗਾਇਕ ਆਰ ਨੇਤ ਦੀ ਬਹਿਸ ਹੋਈ ਸੀ। ਇਸ ਤੋਂ ਬਾਅਦ ਦੀ ਅਣਪਛਾਤੇ ਨੌਜਵਾਨਾਂ ਨੇ ਆਰ ਨੇਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਨੌਜਵਾਨਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰ ਰਹੀ ਹੈ |news source: jagbani
The post ਹੁਣੇ ਹੁਣੇ ਮਸ਼ਹੂਰ ਗਾਇਕ ਆਰ ਨੇਤ ਦੀ ਕੁੱਟਮਾਰ ਦਾ ਅਸਲ ਕਾਰਨ ਆਇਆ ਸਾਹਮਣੇ-ਦੇਖੋ ਪੂਰੀ ਖ਼ਬਰ appeared first on Sanjhi Sath.
ਕੁਝ ਅਣਪਛਾਤੇ ਵਿਅਕਤੀਆਂ ਨੇ ਪ੍ਰਸਿੱਧ ਗਾਇਕ ਆਰ ਨੇਤ ਦੇ ਫਲੈਟ ‘ਚ ਵੜ ਕੇ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ …
The post ਹੁਣੇ ਹੁਣੇ ਮਸ਼ਹੂਰ ਗਾਇਕ ਆਰ ਨੇਤ ਦੀ ਕੁੱਟਮਾਰ ਦਾ ਅਸਲ ਕਾਰਨ ਆਇਆ ਸਾਹਮਣੇ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News