ਕੋਰੋਨਾ ਨੂੰ ਲੈ ਕੇ ਜ਼ਿਲ੍ਹੇ ‘ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਜੇ ਵੀ ਸਮਾਂ ਹੈ ਕਿ ਲੋਕ ਸੰਭਲ ਜਾਣ, ਨਹੀਂ ਤਾਂ ਸੰਭਲਣਾ ਮੁਸ਼ਕਿਲ ਹੋ ਜਾਵੇਗਾ। ਸ਼ਨੀਵਾਰ ਨੂੰ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਦੇ ਜਿੱਥੇ ਸਿਵਲ ਸਰਜਨ ਦਫ਼ਤਰ ਦੇ ਇਕ ਹੋਰ ਕਾਮੇ ਸਮੇਤ 48 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ, ਉਥੇ ਹੀ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋਣ ਦੀ ਖਬਰ ਵੀ ਮਿਲੀ ਹੈ।

ਕੋਰੋਨਾ ਕਾਰਨ ਮਰਿਆ ਵਿਅਕਤੀ ਮਿਲਟਰੀ ਹਸਪਤਾਲ ‘ਚ ਦਾਖ਼ਲ ਸੀ।ਇਸ ਦੇ ਨਾਲ ਹੀ ਹੁਣ ਪਾਜ਼ੇਟਿਵ ਕੇਸਾਂ ਦਾ ਅੰਕੜਾ 2959 ਤੱਕ ਪਹੁੰਚ ਗਿਆ ਹੈ, ਜਿਨ੍ਹਾਂ ‘ਚੋਂ 76 ਲੋਕਾਂ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।ਸਿਹਤ ਮਹਿਕਮੇ ਦੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 1325 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ‘ਚੋਂ 77 ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 1188 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹੋਏ ਹਨ।ਕੁੱਲ ਸੈਂਪਲ-49176 , ਨੈਗੇਟਿਵ ਆਏ-45142, ਪਾਜ਼ੇਟਿਵ ਆਏ-2959, ਡਿਸਚਾਰਜ ਹੋਏ-2032 , ਮੌਤਾਂ ਹੋਈਆਂ-76, ਐਕਟਿਵ ਕੇਸ-804

ਇਥੇ ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਉਨ੍ਹਾਂ ‘ਚ ਸਿਵਲ ਸਰਜਨ ਦੀ ਪੀ. ਏ. ਮਨਿੰਦਰ ਕੌਰ ਦਾ ਨਾਂ ਵੀ ਸ਼ਾਮਲ ਸੀ। ਇਸ ਦੇ ਇਲਾਵਾ ਅੱਜ ਫਿਰ ਤੋਂ ਸਿਵਲ ਸਰਜਨ ਦਫ਼ਤਰ ਦੇ ਇਕ ਕਾਮੇ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਿਉਂ ਹੀ ਪੀ. ਏ. ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਤਾ ਲੱਗਾ ਤਾਂ ਦਫ਼ਤਰ ‘ਚ ਭੜਥੂ ਪੈ ਗਿਆ।

ਵਰਣਨਯੋਗ ਹੈ ਕਿ ਜਿਸ ਕਮਰੇ ‘ਚ ਸਿਵਲ ਸਰਜਨ ਦੀ ਪੀ. ਏ. ਬੈਠਦੀ ਹੈ, ਉਥੇ ਸੁਪਰਡੈਂਟ ਸਮੇਤ ਕਈ ਕਰਮਚਾਰੀ ਬੈਠਦੇ ਹਨ। ਪੀ. ਏ. ਦੀ ਰਿਪੋਰਟ ਪਾਜ਼ੇਟਿਵ ਆਉਂਦੇ ਹੀ ਮਹਿਕਮੇ ਨੇ ਉਸ ਕਮਰੇ ਨੂੰ ਸੈਨੇਟਾਈਜ਼ ਕਰਵਾ ਦਿੱਤਾ ਅਤੇ ਬਾਕੀ ਸਟਾਫ ਮੈਂਬਰਾਂ ਨੇ ਆਪਣੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਦੇ ਦਿੱਤੇ।

ਪਿਛਲੇ ਦਿਨੀਂ ਲੁਧਿਆਣਾ ਹੋ ਕੇ ਆਈ ਸੀ ਪੀ. ਏ. – ਸਿਵਲ ਸਰਜਨ ਦੀ ਪੀ. ਏ. ਮਨਿੰਦਰ ਕੌਰ ਦੀ ਕੋਰੋਨਾ ਰਿਪੋਰਟ ਜਿਉਂ ਹੀ ਪਾਜ਼ੇਟਿਵ ਆਈ, ਉਸੇ ਸਮੇਂ ਦਫ਼ਤਰ ‘ਚ ਇਹ ਚਰਚਾ ਚੱਲ ਪਈ ਕਿ ਪਿਛਲੇ ਦਿਨੀਂ ਪੀ. ਏ. ਰੱਖੜੀ ਦੇ ਤਿਉਹਾਰ ਮੌਕੇ ਲੁਧਿਆਣਾ ਗਈ ਸੀ ਅਤੇ ਹੋ ਸਕਦਾ ਹੈ ਕਿ ਉਹ ਉਥੇ ਹੀ ਕੋਰੋਨਾ ਦੀ ਲਪੇਟ ‘ਚ ਆਈ ਹੋਵੇ, ਹਾਲਾਂਕਿ ਇਸ ਬਾਰੇ ਕੋਈ ਕੁਝ ਵੀ ਨਹੀਂ ਕਹਿ ਸਕਦਾ ਪਰ ਦਫ਼ਤਰ ‘ਚ ਇਸ ਗੱਲ ਦੀ ਕਾਫ਼ੀ ਚਰਚਾ ਜਾਰੀ ਸੀ।
The post ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਹੁਣੇ ਇੱਕੋ ਜਗ੍ਹਾ ਮਿਲੇ 48 ਨਵੇਂ ਪੋਜ਼ੀਟਿਵ ਮਰੀਜ਼ ਤੇ ਹੋਈ 1 ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾ ਨੂੰ ਲੈ ਕੇ ਜ਼ਿਲ੍ਹੇ ‘ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਜੇ ਵੀ ਸਮਾਂ ਹੈ ਕਿ ਲੋਕ ਸੰਭਲ ਜਾਣ, ਨਹੀਂ ਤਾਂ ਸੰਭਲਣਾ ਮੁਸ਼ਕਿਲ ਹੋ ਜਾਵੇਗਾ। ਸ਼ਨੀਵਾਰ ਨੂੰ …
The post ਪੰਜਾਬ ਚ’ ਕਰੋਨਾ ਹੋਇਆ ਬੇਕਾਬੂ,ਹੁਣੇ ਇੱਕੋ ਜਗ੍ਹਾ ਮਿਲੇ 48 ਨਵੇਂ ਪੋਜ਼ੀਟਿਵ ਮਰੀਜ਼ ਤੇ ਹੋਈ 1 ਮੌਤ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News