Breaking News
Home / Punjab / ਸਾਵਧਾਨ: ਪੰਜਾਬ ਲਈ ਅਗਲੇ 3 ਦਿਨ ਲਈ ਜ਼ਾਰੀ ਹੋਇਆ ਵੱਡਾ ਅਲਰਟ-ਦੇਖੋ ਪੂਰੀ ਖ਼ਬਰ

ਸਾਵਧਾਨ: ਪੰਜਾਬ ਲਈ ਅਗਲੇ 3 ਦਿਨ ਲਈ ਜ਼ਾਰੀ ਹੋਇਆ ਵੱਡਾ ਅਲਰਟ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਪ੍ਰੋਕੋਪ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਪੰਜਾਬ ਚ ਰੋਜਾਨਾ ਹੀ ਹੁਣ ਸੈਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਕੀਮਤੀ ਜਾਨਾ ਵੀ ਜਾ ਰਹੀਆਂ ਹਨ। ਹੁਣ ਪੰਜਾਬ ਲਈ ਇਕ ਹੋਰ ਮੁਸੀਬਤ ਆ ਰਹੀ ਹੈ। ਜਿਸ ਦੇ ਬਾਰੇ ਸਰਕਾਰ ਦੁਆਰਾ ਅਲਰਟ ਜਾਰੀ ਕੀਤਾ ਕੀਤਾ ਗਿਆ ਹੈ।


ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫਏਓ) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਪੰਜਾਬ ਵੱਲ ਤੇਜ਼ ਹਵਾਵਾਂ ਚੱਲਣ ਕਾਰਨ ਪਾਕਿਸਤਾਨ ਤੇ ਰਾਜਸਥਾਨ ਤੋਂ ਟਿੱਡੀਆਂ ਦੇ ਸਮੂਹ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਦਾਖਲ ਹੋ ਜਾਣਗੇ। ਫਿਰੋਜ਼ਪੁਰ ਜ਼ਿਲ੍ਹੇ ਨੂੰ ਖਤਰੇ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ, ਜਦਕਿ ਜਲੰਧਰ, ਕਪੂਰਥਲਾ , ਮਾਨਸਾ, ਮੋਗਾ ਤੇ ਤਰਨ ਤਾਰਨ ਜ਼ਿਲ੍ਹੇ ਟਿੱਡੀਆਂ ਦੇ ਹਮਲੇ ਦੀ ਥਰੇਟ ਲਿਸਟ ‘ਚ ਹਨ ਜੋ ਸਬਜ਼ੀਆਂ ਦੀ ਫਸਲਾਂ ਤੇ ਦਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


ਅੰਮ੍ਰਿਤਸਰ, ਫਾਜ਼ਿਲਕਾ, ਲੁਧਿਆਣਾ, ਸੰਗਰੂਰ, ਫਰੀਦਕੋਟ, ਮੁਕਤਸਰ, ਬਠਿੰਡਾ ਤੇ ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰਾਜ ਦੇ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਸੰਭਾਵੀ ਟਿੱਡੀਆਂ ਦੇ ਹਮਲੇ ਲਈ ਤਿਆਰ ਰਹਿਣ।


ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਦਿੱਤੇ ਆਪਣੇ ਸਰਕੂਲਰ ‘ਚ ਐਫਏਓ ਨੇ ਰਾਜ ਨੂੰ 1 ਤੋਂ 6 ਅਗਸਤ ਦਰਮਿਆਨ ਹਮਲੇ ਦੀ ਚੇਤਾਵਨੀ ਦਿੱਤੀ ਹੈ, ਜਲੰਧਰ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਸੁਰਿੰਦਰ ਸਿੰਘ ਨੇ ਕਿਹਾ, “ਅਸੀਂ ਵਟਸਐਪ ‘ਤੇ ਕਿਸਾਨਾਂ ਦਾ ਗਰੁੱਪ ਬਣਾਇਆ ਹੈ ਤੇ ਡਿਪਟੀ ਕਮਿਸ਼ਨਰ ਨੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਸਬ-ਡਵੀਜ਼ਨ ਪੱਧਰ ‘ਤੇ ਕਮੇਟੀਆਂ ਗਠਿਤ ਕੀਤੀਆਂ ਹਨ। ਟਿੱਡੀ ਦੇ ਹਮਲੇ ਤੋਂ ਬਾਅਦ ਅਸੀਂ ਇੱਕ ਖਾਸ ਖੇਤਰ ਵਿੱਚ ਕੰਮ ਕਰਾਂਗੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

The post ਸਾਵਧਾਨ: ਪੰਜਾਬ ਲਈ ਅਗਲੇ 3 ਦਿਨ ਲਈ ਜ਼ਾਰੀ ਹੋਇਆ ਵੱਡਾ ਅਲਰਟ-ਦੇਖੋ ਪੂਰੀ ਖ਼ਬਰ appeared first on Sanjhi Sath.

ਕੋਰੋਨਾ ਵਾਇਰਸ ਦੇ ਪ੍ਰੋਕੋਪ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਪੰਜਾਬ ਚ ਰੋਜਾਨਾ ਹੀ ਹੁਣ ਸੈਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਕੀਮਤੀ ਜਾਨਾ ਵੀ …
The post ਸਾਵਧਾਨ: ਪੰਜਾਬ ਲਈ ਅਗਲੇ 3 ਦਿਨ ਲਈ ਜ਼ਾਰੀ ਹੋਇਆ ਵੱਡਾ ਅਲਰਟ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *