ਕਿਸਾਨੀ ਪੂਰਾ ਤਰਾਂ ਨਾਲ ਪਾਣੀ ‘ਤੇ ਅਧਾਰਤ ਹੈ ਅਤੇ ਪਾਣੀ ਤੋਂ ਬਿਨਾ ਖੇਤੀ ਨਹੀਂ ਕੀਤੀ ਜਾ ਸਕਦੀ। ਪਰ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿਥੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਿਆ ਹੈ। ਕਈ ਛੋਟੇ ਕਿਸਾਨਾਂ ਕੋਲ ਪਾਣੀ ਦਾ ਕੁਨੈਕਸ਼ਨ ਤੱਕ ਨਹੀਂ ਹੈ ਅਤੇ ਨਹਿਰਾਂ ਦਾ ਪਾਣੀ ਵੀ ਉਨ੍ਹਾਂ ਦੇ ਖੇਤਾਂ ਤੱਕ ਨਹੀਂ ਪਹੁੰਚਦਾ। ਇਸੇ ਤਰਾਂ ਕਈ ਵਾਰ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਜਾਂਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦਾ ਇੱਕੋ ਹੱਲ ਹੈ ਸੋਲਰ ਸਿਸਟਮ।
ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਵਿੱਚ ਸੋਲਰ ਮੋਟਰਾਂ ਦਾ ਰੁਝਾਨ ਕਾਫੀ ਵਧਿਆ ਹੈ। ਪਰ ਕਈ ਛੋਟੇ ਕਿਸਾਨਾਂ ਲੋਕ ਏਨਾ ਪੈਸਾ ਨਹੀਂ ਹੁੰਦਾ ਕਿ ਉਹ ਸੋਲਰ ਪੈਨਲ ਲਗਵਾ ਸਕਣ। ਤੁਹਾਨੂੰ ਦੱਸ ਦੇਈਏ ਕਿ ਹੁਣ ਸੋਲਰ ਸਿਸਟਮ ਕਾਫੀ ਸਸਤੇ ਹੋ ਚੁੱਕੇ ਹਨ ਅਤੇ ਨਾਲ ਹੀ ਸਰਕਾਰ ਵੱਲੋਂ ਸੋਲਰ ਮੋਟਰਾਂ ‘ਤੇ ਸਬਸਿਡੀ ਵੀ ਮਿਲਦੀ ਹੈ। ਯਾਨੀ ਕਿਸਾਨ ਬਹੁਤ ਘੱਟ ਖਰਚੇ ਵਿੱਚ ਸੋਲਰ ਪੰਪ ਲਗਵਾ ਸਕਦੇ ਹਨ।
ਇਸਦੇ ਨਾਲ ਹੀ ਕਿਸਾਨ ਸੋਲਰ ਮੋਟਰ ‘ਤੇ ਘਰ ਦਾ ਲੋਡ ਵੀ ਚਲਾ ਸਕਦੇ ਹਨ ਅਤੇ ਬਚੀ ਹੋਈ ਬਿਜਲੀ ਸਰਕਾਰ ਨੂੰ ਵੇਚਕੇ ਕਮਾਈ ਕਰ ਸਕਦੇ ਹਨ। ਅਸੀਂ ਅੱਜ ਤੁਹਾਨੂੰ ਇੱਕ ਅਜਿਹੀ ਸੋਲਰ ਕੰਪਨੀ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਕਿਸਾਨਾਂ ਨੂੰ ਬਹੁਤ ਹੀ ਘੱਟ ਰੇਟਾਂ ‘ਤੇ ਸੋਲਰ ਕੁਨੈਕਸ਼ਨ ਦੇ ਰਹੀ ਹੈ। ਖਾਸ ਗੱਲ ਇਹ ਹੈ ਕਿ ਤੁਹਾਨੂੰ ਨਾ ਤਾਂ ਸੋਲਰ ਇਨਵਰਟਰ ਲਗਵਾਉਣਾ ਪਵੇਗਾ ਅਤੇ ਨਾ ਹੀ ਬੈਟਰੀ ਦੀ ਲੋੜ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਸੋਲਰ ਕੰਪਨੀ ਦਾ ਨਾਮ ਮਾਲਵਾ ਸੋਲਰ ਹੈ ਅਤੇ ਇਸਦਾ ਹੈੱਡ ਆਫਿਸ ਬਠਿੰਡਾ ਵਿੱਚ ਹੈ। ਇਹ ਕੰਪਨੀ ਤੁਹਾਨੂੰ ਸੋਲਰ ਮੋਟਰ ਜਾਂ ਫਿਰ ਘਰ ਦੇ ਵਿੱਚ ਸੋਲਰ ਸਿਸਟਮ ਲਗਾਉਣ ਦੇ ਨਾਲ ਨਾਲ ਸਬਸਿਡੀ ਦੇ ਫਾਰਮ ਵੀ ਖੁਦ ਹੀ ਭਰਦੀ ਹੈ। ਯਾਨੀ ਕਿਸਾਨਾਂ ਨੂੰ ਸਬਸਿਡੀ ਲਈ ਕੋਈ ਧੱਕੇ ਨਹੀਂ ਖਾਣੇ ਪੈਣਗੇ।
ਜੇਕਰ ਤੁਸੀਂ 10 HP ਦੀ ਸੋਲਰ ਮੋਟਰ ਲਗਵਾਉਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਤੋਂ ਸਿਰਫ 3 ਲੱਖ 30 ਹਜ਼ਾਰ ਰੁਪਏ ਵਿੱਚ ਮਿਲ ਜਾਵੇਗੀ। ਪਿਛਲੇ ਸਾਲ ਇਹੀ ਮੋਟਰ ਕਿਸਾਨਾਂ ਨੂੰ ਲਗਭਗ 4 ਲੱਖ 70 ਹਜ਼ਾਰ ਰੁਪਏ ਦੀ ਪੈਂਦੀ ਸੀ। ਇਸ ਮੋਟਰ ‘ਤੇ ਕੇਂਦਰ ਸਰਕਾਰ ਵੱਲੋਂ ਸਬਸਿਡੀ ਵੀ ਮਿਲਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਕਿਸਾਨੀ ਪੂਰਾ ਤਰਾਂ ਨਾਲ ਪਾਣੀ ‘ਤੇ ਅਧਾਰਤ ਹੈ ਅਤੇ ਪਾਣੀ ਤੋਂ ਬਿਨਾ ਖੇਤੀ ਨਹੀਂ ਕੀਤੀ ਜਾ ਸਕਦੀ। ਪਰ ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿਥੇ ਪਾਣੀ ਦਾ ਪੱਧਰ ਬਹੁਤ ਹੇਠਾਂ …