ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ’ਤੇ ਬਣਿਆ ਕੇਬਲ ਪੁਲ ਅਚਾਨਕ ਟੁੱਟ ਗਿਆ। ਉਸ ਸਮੇਂ ਪੁਲ ‘ਤੇ ਕਰੀਬ 400 ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ 100 ਲੋਕ ਨਦੀ ‘ਚ ਡਿੱਗ ਗਏ। ਜਾਣਕਾਰੀ ਅਨੁਸਾਰ ਮੱਖੂ ਨਦੀ ‘ਤੇ ਬਣਿਆ ਇਹ ਕੇਬਲ ਬ੍ਰਿਜ ਕਾਫੀ ਪੁਰਾਣਾ ਸੀ। ਇਸ ਨੂੰ ਵਿਰਾਸਤੀ ਪੁਲ ਵਿੱਚ ਸ਼ਾਮਲ ਕੀਤਾ ਗਿਆ।
ਗੌਰਤਲਬ ਹੈ ਕਿ ਦੀਵਾਲੀ ਤੋਂ ਬਾਅਦ ਗੁਜਰਾਤੀ ਨਵੇਂ ਸਾਲ ‘ਤੇ ਹੀ ਮੁਰੰਮਤ ਤੋਂ ਬਾਅਦ ਇਸਨੂੰ ਦੁਬਾਰਾ ਖੋਲ੍ਹਿਆ ਗਿਆ ਸੀ। ਜਾਣਕਾਰੀ ਅਨੁਸਾਰ ਇਹ ਪੁਲ ਕਰੀਬ 7 ਮਹੀਨਿਆਂ ਤੋਂ ਮੁਰੰਮਤ ਲਈ ਬੰਦ ਪਿਆ ਸੀ। ਇਸ ਨੂੰ ਦੋ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ। ਫਿਲਹਾਲ ਬਚਾਅ ਕਾਰਜ ਜਾਰੀ ਹੈ। 100 ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਹਾਦਸੇ ਤੋਂ ਬਾਅਦ ਪੀਐਮਓ ਨੇ ਟਵੀਟ ਕੀਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੁਜਰਾਤ ਦੇ ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਨੇ ਮੋਰਬੀ ਵਿੱਚ ਹੋਏ ਹਾਦਸੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਬਚਾਅ ਕਾਰਜਾਂ ਲਈ ਟੀਮਾਂ ਨੂੰ ਤੁਰੰਤ ਲਾਮਬੰਦ ਕਰਨ, ਸਥਿਤੀ ਦੀ ਨੇੜਿਓਂ ਅਤੇ ਨਿਰੰਤਰ ਨਿਗਰਾਨੀ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਹੈ।
ਸੀਐਮ ਨੇ ਇਹ ਟਵੀਟ ਕੀਤਾ ਹੈ – ਇਸ ਹਾਦਸੇ ‘ਤੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟਵੀਟ ਕੀਤਾ- ਮੋਰਬੀ ‘ਚ ਸਸਪੈਂਸ਼ਨ ਬ੍ਰਿਜ ਡਿੱਗਣ ਦੀ ਘਟਨਾ ਤੋਂ ਦੁਖੀ ਹਾਂ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਜ਼ਖਮੀਆਂ ਦੇ ਤੁਰੰਤ ਇਲਾਜ ਲਈ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਮੈਂ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ।
ਸੀਐਮ ਭਗਵੰਤ ਮਾਨ ਨੇ ਟਵਿਟ ਕਰਕੇ ਦੁਖ ਜਤਾਇਆ – ਗੁਜਰਾਤ ਦੇ ਮੋਰਬੀ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ… ਮੋਰਬੀ ‘ਚ ਪੁੱਲ ਟੁੱਟਣ ਕਾਰਨ ਵੱਡਾ ਹਾਦਸਾ ਹੋਇਆ ਹੈ…ਜਿਸ ਵਿੱਚ ਕਈ ਲੋਕਾਂ ਦੇ ਨਦੀ ‘ਚ ਡਿੱਗਣ ਦੀ ਖ਼ਬਰ ਮਿਲ ਰਹੀ ਹੈ…
ਇਸ ਹਾਦਸੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟ ਕੀਤਾ ਹੈ। ਗੁਜਰਾਤ ਦੇ ਮੋਰਬੀ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ। ਮੋਰਬੀ ‘ਚ ਪੁੱਲ ਟੁੱਟਣ ਕਾਰਨ ਵੱਡਾ ਹਾਦਸਾ ਹੋਇਆ ਹੈ…ਜਿਸ ਵਿੱਚ ਕਈ ਲੋਕਾਂ ਦੇ ਨਦੀ ‘ਚ ਡਿੱਗਣ ਦੀ ਖ਼ਬਰ ਮਿਲ ਰਹੀ ਹੈ। ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਸੁਰੱਖਿਅਤ ਹੋਣ ਤੇ ਜਲਦ ਆਪਣਿਆਂ ਵਿਚਕਾਰ ਪਹੁੰਚਣ।
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ’ਤੇ ਬਣਿਆ ਕੇਬਲ ਪੁਲ ਅਚਾਨਕ ਟੁੱਟ ਗਿਆ। ਉਸ ਸਮੇਂ ਪੁਲ ‘ਤੇ ਕਰੀਬ 400 ਲੋਕ …