Breaking News
Home / Punjab / ਫਰਾਰ ਹੋਏ ਮੂਸੇਵਾਲੇ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਆਈ ਪੁਲਿਸ ਅੜਿੱਕੇ-ਹੁਣ ਖੁੱਲ੍ਹਣਗੇ ਸਾਰੇ ਰਾਜ਼

ਫਰਾਰ ਹੋਏ ਮੂਸੇਵਾਲੇ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਆਈ ਪੁਲਿਸ ਅੜਿੱਕੇ-ਹੁਣ ਖੁੱਲ੍ਹਣਗੇ ਸਾਰੇ ਰਾਜ਼

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲ ਫ੍ਰੈਂਡ ਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੀ ਟੀਮ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਦੀਪਕ ਟੀਨੂੰ ਕੁਝ ਦਿਨ ਪਹਿਲਾਂ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ ਅਤੇ ਉਸ ਨੂੰ ਭਜਾਉਣ ਵਿੱਚ ਉਸਦੀ ਗਰਲ ਫ੍ਰੈਂਡ ਦਾ ਹੱਥ ਸੀ।

ਜਦੋਂ ਉਹ ਫਰਾਰ ਹੋਇਆ ਤਾਂ ਉਸ ਦੀ ਗਰਲਫ੍ਰੈਂਡ ਦੀਪਕ ਦੇ ਨਾਲ ਸੀ। ਪੁਲਿਸ ਨੇ ਉਸ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ, ਜਦੋਂ ਉਹ ਮਾਲਦੀਵ ਭੱਜਣ ਦੀ ਤਿਆਰੀ ਵਿੱਚ ਸੀ। ਟੀਨੂੰ ਦੀ ਗਰਲਫ੍ਰੈਂਡ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੁਲਿਸ ਨੂੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਗੈਂਗਸਟਰ ਦੀਪਕ ਟੀਨੂੰ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨਾਲ ਜੁੜੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਕੁੜੀ ਨੇ 12ਵੀਂ ਜਮਾਤ ਪਾਸ ਕਰਕੇ ਚੰਡੀਗੜ੍ਹ ਤੋਂ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਇਸ ਤੋਂ ਬਾਅਦ ਉਹ ਕੋਲਕਾਤਾ ਦੇ ਇੱਕ ਹੋਟਲ ਵਿੱਚ ਕੰਮ ਕਰਨ ਲੱਗੀ। ਇੱਥੇ ਹੀ ਉਸ ਦੀ ਗੈਂਗਸਟਰ ਟੀਨੂੰ ਨਾਲ ਦੋਸਤੀ ਹੋ ਗਈ। ਟੀਨੂੰ ਦੀ ਗਰਲਫ੍ਰੈਂਡ ਲੁਧਿਆਣਾ ਦੇ ਪਿੰਡ ਖੰਡੂਰ ਦੀ ਰਹਿਣ ਵਾਲੀ ਹੈ। ਐਤਵਾਰ ਨੂੰ ਪੁਲਿਸ ਨੇ ਉਸ ਨੂੰ ਚੁੱਪ-ਚਪੀਤੇ ਮਾਨਸਾ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਟੀਨੂੰ ਦੀ ਇਸ ਮਹਿਲਾ ਦੋਸਤ ਨੂੰ ਸ਼ਨੀਵਾਰ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਉਹ ਆਪਣੇ ਘਰ ਨਹੀਂ ਗਈ ਹੈ। ਜਦੋਂ ਬੀਤੀ ਰਾਤ ਮਾਨਸਾ ਪੁਲਿਸ ਨੇ ਪਿੰਡ ਖੰਡੂਰ ਵਿੱਚ ਛਾਪਾ ਮਾਰਿਆ ਤਾਂ ਉਹ ਘਰੋਂ ਨਹੀਂ ਮਿਲੀ। ਇਸ ਤੋਂ ਪਹਿਲਾਂ ਵੀ ਪੁਲਿਸ ਕਈ ਵਾਰ ਇੱਥੇ ਛਾਪੇਮਾਰੀ ਕਰ ਚੁੱਕੀ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਕਿ ਜੇ ਉਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਣਾ। ਫਿਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਦੋ ਮਹੀਨਿਆਂ ਤੋਂ ਘਰ ਨਹੀਂ ਆਈ। ਸੂਤਰਾਂ ਦਾ ਦਾਅਵਾ ਹੈ ਕਿ ਪੁਲਿਸ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਣਾ ਚਾਹੁੰਦੀ ਹੈ।

ਦਰਅਸਲ, ਪੁਲਿਸ ਗੈਂਗਸਟਰ ਟੀਨੂੰ ਨੂੰ ਉਸਦੀ ਗਰਲਫ੍ਰੈਂਡ ਰਾਹੀਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਵੇਂ ਜੋ ਵੀ ਹੋਵੇ, ਉਹ ਯਕੀਨੀ ਤੌਰ ‘ਤੇ ਆਪਣੀ ਪ੍ਰੇਮਿਕਾ ਦੇ ਸੰਪਰਕ ਵਿੱਚ ਰਹੇਗਾ। ਗ੍ਰਿਫਤਾਰੀ ਦੀ ਸੂਚਨਾ ਮਿਲਦੇ ਹੀ ਉਹ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰੇਗਾ, ਤਾਂ ਜੋ ਪੁਲਸ ਉਸ ਤੱਕ ਪਹੁੰਚ ਸਕੇ।

ਮਹਿਲਾ ਕਾਂਸਟੇਬਲ ਦਾ ਕੋਈ ਸੁਰਾਗ ਨਹੀਂ ਮਿਲਿਆ- ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਟੀਨੂੰ ਦੀਆਂ ਤਿੰਨ ਗਰਲਫ੍ਰੈਂਡਸ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਟੀਨੂੰ ਨੂੰ ਭਜਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪੁਲਿਸ ਵਾਲੀ ਦੀ ਹੈ, ਅਜੇ ਉਹ ਗ੍ਰਿਫਤਾਰੀ ਤੋਂ ਦੂਰ ਹੈ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਜਿਸ ਦਿਨ ਟੀਨੂੰ ਫਰਾਰ ਹੋਇਆ ਸੀ, ਉਸ ਦਿਨ ਐਮਬੀਬੀਐਸ ਵਾਲੀ ਕੁੜੀ ਵੀ ਪੁਲਿਸ ਮੁਲਾਜ਼ਮ ਗਰਲਫ੍ਰੈਂਡ ਨਾਲ ਸੀ।

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲ ਫ੍ਰੈਂਡ ਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੀ ਟੀਮ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਦੀਪਕ ਟੀਨੂੰ …

Leave a Reply

Your email address will not be published. Required fields are marked *