Breaking News
Home / Punjab / ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਮਰੀਜ਼ ਦੇ ਢਿੱਡ ‘ਚ ਛੱਡੀ ਕੈਂਚੀ, 5 ਸਾਲ ਬਾਅਦ ਇਸ ਤਰ੍ਹਾਂ ਲੱਗਾ ਪਤਾ-ਸਭ ਦੇ ਉੱਡੇ ਹੋਸ਼

ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਮਰੀਜ਼ ਦੇ ਢਿੱਡ ‘ਚ ਛੱਡੀ ਕੈਂਚੀ, 5 ਸਾਲ ਬਾਅਦ ਇਸ ਤਰ੍ਹਾਂ ਲੱਗਾ ਪਤਾ-ਸਭ ਦੇ ਉੱਡੇ ਹੋਸ਼

ਕੇਰਲ ਦੇ ਕੋਝੀਕੋਡ ‘ਚ ਡਾਕਟਰਾਂ ਨੇ 30 ਸਾਲਾ ਔਰਤ ਦੇ ਢਿੱਡ ‘ਚੋਂ ਫੋਰਸੇਪ ਕੱਢ ਦਿੱਤੀ। ਇਹ ਇੱਕ ਕੈਂਚੀ ਵਰਗਾ ਯੰਤਰ ਹੈ ਜੋ ਅਪ੍ਰੇਸ਼ਨ ਦੌਰਾਨ ਲਹੂ ਧਮਣੀਆਂ ਨੂੰ ਫੜਨ ਲਈ ਵਰਤਿਆ ਜਾਂਦਾ ਹੈ। ਹਰਸ਼ੀਨਾ ਦੇ ਢਿੱਡ ਵਿੱਚ 2017 ਤੋਂ ਇਹ ਫੋਰਸੇਪ ਸੀ, ਜਿਸ ਨੂੰ ਡਾਕਟਰਾਂ ਨੇ ਉਸ ਦੇ ਅਪ੍ਰੇਸ਼ਨ ਦੌਰਾਨ ਛੱਡ ਦਿੱਤਾ ਸੀ।

5 ਸਾਲਾਂ ਤੋਂ ਹਰਸ਼ੀਨਾ ਹੈਵੀ ਐਂਟੀਬਾਇਓਟਿਕਸ ਦੀ ਮਦਦ ਨਾਲ ਦਰਦ ਨੂੰ ਕਾਬੂ ਕਰ ਰਹੀ ਸੀ। ਪਿਛਲੇ ਮਹੀਨੇ, 17 ਸਤੰਬਰ ਨੂੰ, ਕੋਝੀਕੋਡ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਫੋਰਸੇਪ ਨੂੰ ਬਾਹਰ ਕੱਢਿਆ ਹੈ।ਮਿਲੀ ਜਾਣਕਾਰੀ ਅਨੁਸਾਰ ਹਰਸ਼ੀਨਾ ਦਾ ਤੀਜਾ ਸੀਜੇਰੀਅਨ 2017 ਵਿੱਚ ਕੋਝੀਕੋਡ ਮੈਡੀਕਲ ਕਾਲਜ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਦੋ ਵਾਰ ਅਪ੍ਰੇਸ਼ਨ ਕੀਤੇ ਗਏ ਸਨ।

ਹਰਸ਼ੀਨਾ ਮੁਤਾਬਕ- ਤੀਜੀ ਸਰਜਰੀ ਤੋਂ ਬਾਅਦ ਉਸ ਨੂੰ ਤੇਜ਼ ਦਰਦ ਹੋਣ ਲੱਗਾ। ਉਨ੍ਹਾਂ ਦੱਸਿਆ, ”ਮੈਂ ਸੋਚਿਆ ਕਿ ਇਹ ਸੀਜੇਰੀਅਨ ਸਰਜਰੀ ਦੇ ਕਾਰਨ ਸੀ। ਮੈਂ ਕਈ ਡਾਕਟਰਾਂ ਨੂੰ ਵੀ ਇਸ ਬਾਰੇ ਦਿਖਾਇਆ। ਦਰਦ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਫੋਰਸੇਪ ਮੇਰੇ ਪਿਸ਼ਾਬ ਬਲੈਡਰ ‘ਤੇ ਦਬਾਅ ਪਾ ਰਹੇ ਸਨ ਅਤੇ ਲਾਗ ਦਾ ਕਾਰਨ ਬਣ ਰਹੇ ਸਨ।”

ਹਰਸ਼ੀਨਾ ਨੇ ਪੰਜ ਸਾਲ ਪਹਿਲਾਂ ਸਰਜਰੀ ਕਰਦੇ ਸਮੇਂ ਸਰੀਰ ਦੇ ਅੰਦਰ ਫੋਰਸਪਸ ਛੱਡਣ ਲਈ ਡਾਕਟਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਸਾਹਮਣੇ ਆਉਂਦੇ ਹੀ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਹਰਸ਼ੀਨਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸ਼ਨੀਵਾਰ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ।

ਨਾਲ ਹੀ ਸਿਹਤ ਸਕੱਤਰ ਨੂੰ ਜਲਦੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਵੀਨਾ ਜਾਰਜ ਨੇ ਇਕ ਬਿਆਨ ‘ਚ ਕਿਹਾ ਹੈ ਕਿ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਕੋਝੀਕੋਡ ਮੈਡੀਕਲ ਕਾਲਜ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ।

ਕੇਰਲ ਦੇ ਕੋਝੀਕੋਡ ‘ਚ ਡਾਕਟਰਾਂ ਨੇ 30 ਸਾਲਾ ਔਰਤ ਦੇ ਢਿੱਡ ‘ਚੋਂ ਫੋਰਸੇਪ ਕੱਢ ਦਿੱਤੀ। ਇਹ ਇੱਕ ਕੈਂਚੀ ਵਰਗਾ ਯੰਤਰ ਹੈ ਜੋ ਅਪ੍ਰੇਸ਼ਨ ਦੌਰਾਨ ਲਹੂ ਧਮਣੀਆਂ ਨੂੰ ਫੜਨ ਲਈ ਵਰਤਿਆ …

Leave a Reply

Your email address will not be published. Required fields are marked *