Breaking News
Home / Punjab / ਪੰਜਾਬ ਸਰਕਾਰ ਦਾ ਆਇਆ ਨਵਾਂ ਹੁਕਮ-ਦਸੰਬਰ ਦੇ ਅੰਤ ਤੱਕ ਕਰਲੋ ਇਹ ਕੰਮ

ਪੰਜਾਬ ਸਰਕਾਰ ਦਾ ਆਇਆ ਨਵਾਂ ਹੁਕਮ-ਦਸੰਬਰ ਦੇ ਅੰਤ ਤੱਕ ਕਰਲੋ ਇਹ ਕੰਮ

ਪੰਜਾਬ ਦੀ ਮਾਨ ਸਰਕਾਰ ਵੱਲੋਂ ਹਰ ਰੋਜ਼ ਕਈ ਪ੍ਰਕਾਰ ਦੇ ਐਲਾਨ ਕੀਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਦੀ ਮਾਨ ਸਰਕਾਰ ਵਲੋਂ ਦਸੰਬਰ ਦੇ ਅੰਤ ਤਕ ਇਕ ਵੱਡਾ ਕੰਮ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ।ਜਿਸ ਦੇ ਚਰਚੇ ਹੁਣ ਪੂਰੇ ਪੰਜਾਬ ਭਰ ਚ ਤੇਜ਼ੀ ਨਾਲ ਜੁੜੇ ਹੋਏ ਹਨ ।

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਮੁਹੱਈਆ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਹੋਈ ਨਜ਼ਰ ਆ ਰਹੀ ਹੈ ।

ਇਸੇ ਦਿਸ਼ਾ ਹੇਠਾਂ ਨਾਭਾ ਵਿਖੇ ਹੁਣ 21.88 ਕਰੋੜ ਰੁਪਏ ਨਾਲ ਬਣ ਰਹੇ ਸੀਵਰੇਜ, ਮੇਨ ਪੰਪਿੰਗ ਸਟੇਸ਼ਨ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਪ੍ਰਾਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਡਾ ਨਿੱਝਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਸੀਵਰੇਜ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਤੇ ਮੇਨ ਪਾਈਪਿੰਗ ਸਟੇਸ਼ਨ ਅਤੇ ਬਾਰਾ ਐੱਮ ਐੱਲ ਡੀ ਸੀਵਰੇਜ ਟਰੀਟਮੈਂਟ ਪਲਾਂਟ ਪ੍ਰਾਜੈਕਟ ਸਥਾਪਤ ਕੀਤਾ ਜਾ ਚੁੱਕਿਆ ਹੈ ਤੇ ਇਹ ਕੰਮ ਪ੍ਰਗਤੀ ਅਧੀਨ ਹੈ । ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ ਮੇਨ ਪਾਈਪਿੰਗ ਸਟੇਸ਼ਨ ਦਾ ਬਿਆਸੀ ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਬਾਕੀ ਦਾ ਕੰਮ ਜਲਦੀ ਹੀ ਮੁਕੰਮਲ ਹੋ ਜਾਵੇਗਾ ।

ਇਸ ਸਬੰਧੀ ਅੱਗੇ ਗੱਲਬਾਤ ਕਰਦਿਆਂ ਹੋਇਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਐੱਮ ਪੀ ਐੱਸ ਅਤੇ ਐੱਸ ਟੀ ਪੀ ਨੂੰ ਮੁਕੰਮਲ ਕਰਨ ਲਈ ਹੁਣ ਚੌਦਾਂ ਕਰੋਡ਼ ਰੁਪਏ ਦੀ ਲਾਗਤ ਲੱਗੇਗੀ ਤੇ ਇਸ ਸੀਵਰੇਜ ਪ੍ਰੋਜੈਕਟ ਅਧੀਨ ਨਾਭਾ ਦੇ ਕਈ ਏਰੀਏ ਨੂੰ ਕਵਰ ਕੀਤਾ ਜਾਵੇਗਾ । ਜਿਸ ਨਾਲ ਨਾਭਾ ਦੇ ਵੱਡੀ ਗਿਣਤੀ ਦੇ ਲੋਕਾਂ ਨੂੰ ਲਾਭ ਪਹੁੰਚੇਗਾ ।ਸੋ ਇਹ ਇੱਕ ਅਹਿਮ ਅਤੇ ਖਾਸ ਉਪਰਾਲਾ ਪੰਜਾਬ ਦੀ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਸਦਾ ਲਾਭ ਹੁਣ ਜਲਦ ਹੀ ਪੰਜਾਬੀਆਂ ਨੂੰ ਮਿਲਣ ਵਾਲਾ ਹੈ ।

ਪੰਜਾਬ ਦੀ ਮਾਨ ਸਰਕਾਰ ਵੱਲੋਂ ਹਰ ਰੋਜ਼ ਕਈ ਪ੍ਰਕਾਰ ਦੇ ਐਲਾਨ ਕੀਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਦੀ ਮਾਨ ਸਰਕਾਰ ਵਲੋਂ ਦਸੰਬਰ ਦੇ ਅੰਤ ਤਕ ਇਕ ਵੱਡਾ …

Leave a Reply

Your email address will not be published. Required fields are marked *