ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿੱਚ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਵਿਦਿਆਰਥਣ ਦੇ Boy Friend ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਇਸ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਹੋਸਟਲ ਦੀਆਂ ਕੁਝ ਵਿਦਿਆਰਥਣਾਂ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਮਾਮਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਵਾਰਡਨ ਵੱਲੋਂ ਮੁਲਜ਼ਮ ਵਿਦਿਆਰਥੀ ਦੇ ਫੋਨ ’ਚੋਂ ਸਾਰੇ MMS ਡਿਲੀਟ ਕਰਵਾ ਦਿੱਤੇ ਗਏ ਸਨ।
ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਦਾਅਵਾ- ਮੁਲਜ਼ਮ ਲੜਕੀ ਨੇ ਆਪਣੀ ਵੀਡੀਓ ਆਪਣੇ ਬੁਆਏਫ੍ਰੈਂਡ ਨੂੰ ਭੇਜਿਆ – ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੋਸਟਲ ਦੀਆਂ ਕਰੀਬ 60 ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਬਾਅਦ ਵਿੱਚ ਯੂਨੀਵਰਸਿਟੀ ਅਤੇ ਪੁਲਿਸ ਨੇ ਕਿਹਾ ਕਿ ਵਿਦਿਆਰਥਣ ਦੇ ਮੋਬਾਈਲ ਵਿੱਚੋਂ ਕਿਸੇ ਹੋਰ ਲੜਕੀ ਦੀ ਵੀਡੀਓ ਨਹੀਂ ਮਿਲੀ ਹੈ। ਸਿਰਫ ਇਕ ਵੀਡੀਓ ਸਾਹਮਣੇ ਆਈ ਹੈ ਜੋ ਮੁਲਜ਼ਮ ਲੜਕੀ ਨੇ ਖ਼ੁਦ ਬਣਾਈ ਸੀ ਅਤੇ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਭੇਜੀ ਸੀ।
ਬੱਚਿਆਂ ਦੇ ਵਿਵਾਦ ‘ਚ ਸਬਜ਼ੀ ਵਿਕਰੇਤਾ ਦਾ ਕਤਲ – MMS ਦੀ ਘਟਨਾ ਤੋਂ ਬਾਅਦ, ਉਸੇ ਹੋਸਟਲ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਸ਼ਨੀਵਾਰ ਦੇਰ ਸ਼ਾਮ ਤੋਂ ਸ਼ੱਕ ਸੀ। ਇਸ ਤੋਂ ਬਾਅਦ ਐੱਮਐੱਮਐੱਸ ਬਣਾਉਣ ਵਾਲੀ ਵਿਦਿਆਰਥਣ ਨੂੰ ਹੋਰ ਵਿਦਿਆਰਥਣਾਂ ਨੇ ਬਾਥਰੂਮ ਦੇ ਬਾਹਰੋਂ ਸ਼ੂਟ ਕਰਦੇ ਹੋਏ ਫੜ ਲਿਆ ਅਤੇ ਵਿਦਿਆਰਥਣਾਂ ਨੇ ਵਾਰਡਨ ਨੂੰ ਸ਼ਿਕਾਇਤ ਕੀਤੀ।
ਵਿਦਿਆਰਥਣ ਨੇ ਦੱਸਿਆ ਕਿ ਇਸ ਤੋਂ ਬਾਅਦ ਵਾਰਡਨ ਨੇ ਲੜਕੀ ਨੂੰ ਝਿੜਕਿਆ ਅਤੇ ਸਾਰੇ ਐਮਐਮਐਸ ਡਿਲੀਟ ਕਰਵਾ ਦਿੱਤੇ। ਵਿਦਿਆਰਥਣ ਮੁਤਾਬਕ ਸ਼ਨੀਵਾਰ ਰਾਤ ਅੱਠ ਵਜੇ ਤੋਂ ਹੀ ਲੜਕੀਆਂ ਧਰਨਾ ਦੇ ਰਹੀਆਂ ਸਨ। ਧਰਨੇ ਤੋਂ ਬਾਅਦ ਕੁਝ ਵਿਦਿਆਰਥਣਾਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਕੈਂਪਸ ਦੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਵਿਦਿਆਰਥਣਾਂ ਨੇ ਦੱਸਿਆ ਕਿ ਧਰਨਾ ਰਾਤ ਅੱਠ ਵਜੇ ਸ਼ੁਰੂ ਹੋਇਆ। ਇਸ ਤੋਂ ਬਾਅਦ ਪਹਿਲਾਂ ਵਾਰਡਨ ਅਤੇ ਫਿਰ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਵਿਦਿਆਰਥਣਾਂ ਤੋਂ ਐਮਐਮਐਸ ਮੰਗਿਆ ਸੀ, ਜਿਸ ਤੋਂ ਬਾਅਦ ਉਹ ਸ਼ਿਕਾਇਤ ਦਰਜ ਕਰਨ ਲਈ ਕਹਿ ਰਹੀ ਹੈ।
ਲੜਕਿਆਂ ਦਾ ਹੋਸਟਲ ਸੀ ਪਹਿਲਾਂ – ਹੋਸਟਲ ਵਿਦਿਆਰਥਣ ਨੇ ਦੱਸਿਆ ਕਿ ਇਹ ਹੋਸਟਲ ਪਹਿਲਾਂ ਲੜਕਿਆਂ ਲਈ ਸੀ। ਗੈਲਰੀ ਅਤੇ ਗਲਿਆਰੇ ਵਿੱਚ ਕੋਈ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ ਸਨ। ਇਸ ਕਾਰਨ ਬਾਹਰ ਚੱਲ ਰਹੀਆਂ ਗਤੀਵਿਧੀਆਂ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗ ਸਕਿਆ।
ਸਾਰਾ ਦਿਨ ਮੱਚਿਆ ਰਿਹਾ ਹੜਕੰਪ- ਮੁਹਾਲੀ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ LE (ਗਰਲ ਹੋਸਟਲ) ਦੇ ਡੀ ਬਲਾਕ ‘ਚ ਇਸ਼ਨਾਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ‘ਚ ਸਾਰਾ ਦਿਨ ਹੜਕੰਪ ਮਚ ਗਿਆ। ਦੋਸ਼ ਸੀ ਕਿ ਇਹ ਵੀਡੀਓ ਹੋਸਟਲ ਦੇ ਹੀ ਐਮਬੀਏ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਬਣਾਈ ਸੀ। ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਮੁਤਾਬਕ 60 ਦੇ ਕਰੀਬ ਲੜਕੀਆਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਈ ਸੀ। ਪਰ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਛੇ ਵਿਦਿਆਰਥਣਾਂ ਦਾ ਬਾਥਰੂਮ ਵਿੱਚ ਨਹਾਉਂਦੇ ਹੀ ਵੀਡੀਓ ਵਾਇਰਲ ਹੋ ਰਿਹਾ ਹੈ।
ਹੋਸਟਲ ਦੀ ਵਾਰਡਨ ਨੇ ਵੀਡੀਓ ਬਣਾਉਂਦੀ ਫੜੀ- ਇਹ ਕੇਸ ਅਸਲ ਵਿੱਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਪਿੰਡ ਲਦਨੌਰ ਦੀ ਰਹਿਣ ਵਾਲੀ ਰਿਤੂ ਰਣੌਤ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਰਿਤੂ ਚੰਡੀਗੜ੍ਹ ਯੂਨੀਵਰਸਿਟੀ ਘੜੂਆ ਦੇ ਡੀਐਸਡਬਲਯੂ ਵਿਭਾਗ ਦੇ ਗਰਲਜ਼ ਹੋਸਟਲ ਵਿੱਚ ਮੈਨੇਜਰ ਵਜੋਂ ਤਾਇਨਾਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 17 ਸਤੰਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਗਰਲਜ਼ ਹੋਸਟਲ ਦੀ ਵਾਰਡਨ ਰਾਜਵਿੰਦਰ ਕੌਰ ਨੂੰ ਹੋਸਟਲ ਦੀਆਂ ਲੜਕੀਆਂ ਵੱਲੋਂ ਦੱਸਿਆ ਗਿਆ ਕਿ ਹੋਸਟਲ ਦੀ ਇੱਕ ਲੜਕੀ ਬਾਥਰੂਮ ਵਿੱਚ ਨਹਾਉਂਦੀਆਂ ਲੜਕੀਆਂ ਦੀ ਵੀਡੀਓ ਬਣਾ ਰਹੀ ਹੈ।ਇਸ ਤੋਂ ਬਾਅਦ , ਹੋਸਟਲ ਵਾਰਡਨ ਨੇ ਮਾਮਲਾ ਹੋਸਟਲ ਮੈਨੇਜਰ ਦੇ ਧਿਆਨ ‘ਚ ਲਿਆਂਦਾ ਇਸ ਤੋਂ ਬਾਅਦ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਫੜ ਲਿਆ ਗਿਆ।
ਸੰਨੀ ਨਾਂ ਦੇ ਬੁਆਏਫ੍ਰੈਂਡ ਨੂੰ ਵੀਡੀਓ ਭੇਜਦੀ ਸੀ – ਜਦੋਂ ਹੋਸਟਲ ਮੈਨੇਜਰ ਨੇ ਲੜਕੀ ਨੂੰ ਫੜ ਕੇ ਉਸ ਦਾ ਮੋਬਾਈਲ ਚੈੱਕ ਕੀਤਾ ਤਾਂ ਉਸ ਨੇ ਆਪਣੇ ਮੋਬਾਈਲ ਤੋਂ ਵੀਡੀਓ ਆਪਣੇ ਬੁਆਏਫ੍ਰੈਂਡ ਸੰਨੀ ਦੇ ਨੰਬਰ ‘ਤੇ ਭੇਜ ਦਿੱਤੀ ਪਰ ਬਾਅਦ ‘ਚ ਉਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੜਕੀ ਨੂੰ ਸੰਨੀ ਦੇ ਮੋਬਾਈਲ ਨੰਬਰ ‘ਤੇ ਲਗਾਤਾਰ ਮੈਸੇਜ ਅਤੇ ਕਾਲਾਂ ਆ ਰਹੀਆਂ ਸਨ।
ਹੋਸਟਲ ਮੈਨੇਜਰ ਨੇ ਲੜਕੀ ਨੂੰ ਸਪੀਕਰ ਕੋਲ ਆ ਕੇ ਆਪਣੇ ਬੁਆਏਫਰੈਂਡ ਨਾਲ ਗੱਲ ਕਰਨ ਲਈ ਕਿਹਾ। ਲੜਕੀ ਨੇ ਸੰਨੀ ਨੂੰ ਕਿਹਾ ਕਿ ਉਸ ਤੋਂ ਇਹ ਵੀਡੀਓ ਅਤੇ ਫੋਟੋ ਡਿਲੀਟ ਕਰ ਦਿੱਤੀ ਗਈ ਹੈ, ਉਹ ਇਹ ਵੀਡੀਓ ਉਸ ਨੂੰ ਦੁਬਾਰਾ ਭੇਜ ਦੇਵੇ। ਇਸ ‘ਤੇ ਨੌਜਵਾਨ ਨੇ ਇਕ ਸਕਰੀਨ ਸ਼ਾਟ ਭੇਜਿਆ ਜਿਸ ‘ਚ ਲੜਕੀ ਦੀ ਆਪਣੀ ਫੋਟੋ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿੱਚ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਵਿਦਿਆਰਥਣ ਦੇ Boy Friend ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਗ੍ਰਿਫ਼ਤਾਰ ਕੀਤਾ ਹੈ। …