ਸਲਮਾਨ ਖ਼ਾਨ ਪਿਛਲੇ 4 ਸਾਲਾਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਹਨ ਤੇ ਇਨ੍ਹਾਂ ਵੱਲੋਂ ਖ਼ਾਨ ਨੂੰ ਮਾਰਨ ਦੀਆਂ 6 ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਪੁਲਿਸ ਨੇ ਇਸ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਇਹ ਜਾਣਕਾਰੀ ਕਪਿਲ ਪੰਡਿਤ ਨੇ ਪੁਲਿਸ ਨਾਲ ਸਾਂਝੀ ਕੀਤੀ ਜਿਸ ਨੂੰ ਪੁਲਿਸ ਨੇ ਤਿੰਨ ਦਿਨ ਪਹਿਲਾਂ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਮੁਤਾਬਕ, ਲਾਰੈਂਸ ਗੈਂਗ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸਲਮਾਨ ਖ਼ਾਨ ਤੇ ਹਮਲੇ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ, ਗੈਂਗ ਨੇ ਸਲਮਾਨ ਨੂੰ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ ਸੀ।
ਮੂਸੇਵਾਲਾ ਤੋਂ ਪਹਿਲਾਂ ਖ਼ਾਨ ਦਾ ਕਰਨਾ ਸੀ ਕਤਲ – ਪੁਲਿਸ ਮੁਤਾਬਕ , ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਲਾਰੈਂਸ ਨੇ ਸਲਮਾਨ ਖ਼ਾਨ ਨੂੰ ਮਾਰਨ ਦਾ ਯੋਜਨਾ ਬਣਾਈ ਸੀ । ਇੱਕ ਪਲਾਨ ਫੇਲ ਹੋਣ ਤੋਂ ਬਾਅਗ ਪਲਾਨ ਬੀ ਤਿਆਰ ਕੀਤਾ ਗਿਆ ਸੀ ਜਿਸ ਦੀ ਅਗਵਾਈ ਗੋਲਡੀ ਬਰਾੜ ਕਰ ਰਿਹਾ ਸੀ। ਗੋਲਡੀ ਨੇ ਸਲਮਾਨ ਦਾ ਕਤਲ ਕਰਨ ਲਈ ਕਪਿਲ ਪੰਡਿਤ ਨੂੰ ਚੁਣਿਆ ਸੀ ਇਹ ਤੈਅ ਹੋਇਆ ਸੀ ਕਿ ਪਨਵੇਲ ਫਾਰਮਹਾਊਸ ਜਾਣ ਵੇਲੇ ਸਲਮਾਨ ਖ਼ਾਨ ਤੇ ਹਮਲਾ ਕੀਤਾ ਜਾਵੇਗਾ।
ਫਾਰਮਹਾਊਸ ਕੋਲ ਡੇਢ ਮਹੀਨਾਂ ਕੀਤੀ ਸੀ ਰੇਕੀ – ਪਨਵੇਲ ਵਿੱਚ ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਤੇ ਬਾਕੀ ਸ਼ੂਟਰਾਂ ਨੇ ਕਮਰਾ ਕਿਰਾਏ ਤੇ ਲਿਆ ਸੀ ਕਿਉਂਕਿ ਇੱਥੇ ਹੀ ਸਲਮਾਨ ਖ਼ਾਨ ਦਾ ਫਾਰਮਹਾਊਸ ਹੈ। ਇਸ ਲਈ ਰੇਕੀ ਕਰਨ ਲਈ ਉਨ੍ਹਾਂ ਨੇ ਕਮਰਾ ਲਿਆ ਸੀ ਤੇ ਡੇਢ ਮਹੀਨੇ ਦੇ ਕਰੀਬ ਉੱਥੇ ਰਹੇ। ਸ਼ੂਟਰਾਂ ਨੇ ਉਸ ਵੇਲੇ ਕਮਰੇ ਵਿੱਚ ਹਥਿਆਰ ਰੱਖੇ ਸੀ।
ਆਖ਼ਰ ਕਿਓਂ ਹੈ ਲਾਰੈਂਸ਼ ਸਲਮਾਨ ਦਾ ਵੈਰੀ – ਲਾਰੈਂਸ ਸਲਮਾਨ ਖ਼ਾਨ ਤੋਂ ਕਾਲ਼ੇ ਹਿਰਨ ਦੇ ਸ਼ਿਕਾਰ ਤੋ ਬਾਅਦ ਨਾਰਾਜ਼ ਹੈ। ਇਸ ਕਾਰਨ ਹੀ ਉਹ ਉਸ ਦਾ ਕਤਲ ਕਰਨਾ ਚਾਹੁੰਦਾ ਹੈ। ਕਾਲ਼ੇ ਹਿਰਨ ਦੇ ਸ਼ਿਕਾਰ ਕੇਸ ਵਿੱਚ ਸਲਮਾਨ ਖ਼ਾਨ ਪਿਛਲੇ 24 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਢ ਰਿਹਾ ਹੈ। ਹਾਲ ਹੀ ਵਿੱਚ ਲਾਰੈਂਸ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਕਾਲ਼ੇ ਹਿਰਨ ਦੇ ਸ਼ਿਕਾਰ ਦੇ ਖ਼ਿਲਾਫ਼ ਹੈ।
ਸਲਮਾਨ ਖ਼ਾਨ ਪਿਛਲੇ 4 ਸਾਲਾਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਹਨ ਤੇ ਇਨ੍ਹਾਂ ਵੱਲੋਂ ਖ਼ਾਨ ਨੂੰ ਮਾਰਨ ਦੀਆਂ 6 ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਪੁਲਿਸ ਨੇ ਇਸ …