ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੇੜੇ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਹੈ। ਹਰਮੰਦਿਰ ਸਾਹਿਬ ਦੇ ਨੇੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਿਹੰਗਾਂ ਨੇ ਤਲਵਾਰਾਂ ਨਾਲ ਨੌਜਵਾਨ ‘ਤੇ ਹਮਲਾ ਕਰਕੇ ਕਤਲ ਕਰ ਦਿੱਤਾ। ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਇੱਕ ਹੋਟਲ ਦੇ ਬਾਹਰ ਖੜਾ ਸੀ।
ਕਤਲ ਪਿੱਛੇ ਨੌਜਵਾਨ ਦੇ ਸਿਗਰਟ ਪੀਣ ਨੂੰ ਲੈ ਕੇ ਵੀ ਚਰਚਾ ਜ਼ੋਰਾਂ ‘ਤੇ ਹੈ, ਜਿਸ ਕਾਰਨ ਨਿਹੰਗਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਸਵਾਰ ਨਿਹੰਗਾਂ ਦੀ ਪਹਿਲਾਂ ਇਸ ਨਾਲ ਸਿਗਰਟ ਪੀਣ ਨੂੰ ਲੈ ਕੇ ਬਹਿਸਬਾਜ਼ੀ ਹੋਈ ਅਤੇ ਝਗੜਾ ਹੋਇਆ, ਜਿਸ ਪਿੱਛੋਂ ਇਹ ਖੂਨੀ ਹੋ ਨਿਬੜਿਆ।
ਨਿਹੰਗਾਂ ਵੱਲੋਂ ਮਾਰਿਆ ਗਿਆ ਨੌਜਵਾਨ ਹਰਮਨਜੀਤ ਸਿੰਘ (35) ਹੈ, ਜੋ ਅੰਮ੍ਰਿਤਸਰ ਦੇ ਚਾਟੀ ਵਿੰਡ ਦਾ ਰਹਿਣ ਵਾਲਾ ਹੈ ਅਤੇ ਪਲਸ ਮਸ਼ੀਨ ਚਲਾਉਂਦਾ ਸੀ।ਦੱਸਿਆ ਜਾ ਰਿਹਾ ਹੈ ਕਿ ਇਹ ਬੀਤੀ ਰਾਤ ਹੋਟਲ ਵਿੱਚ ਰੁਕਿਆ ਸੀ। ਇਸ ਦੌਰਾਨ ਇਹ ਹੋਟਲ ਵਿਚੋਂ ਮੋਟਰਸਾਈਕਲ ‘ਤੇ ਨਿਕਲਿਆ ਸੀ,
ਜਿਸ ਦੌਰਾਨ ਇਸ ਦੀ ਉਥੋਂ ਮੋਟਰਸਾਈਕਲ ‘ਤੇ ਲੰਘ ਰਹੇ ਨਿਹੰਗਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਦੌਰਾਨ ਨਿਹੰਗਾਂ ਨੇ ਇਸ ਦਾ ਤਲਵਾਰਾਂ ਨਾਲ ਕਤਲ ਕਰ ਦਿੱਤਾ।ਕਤਲ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਹਾਲਾਂਕਿ ਸੀਸੀਟੀਵੀ ਰਾਹੀਂ ਦੋ ਨਿਹੰਗਾਂ ਦੀ ਪਛਾਣ ਪੁਲਿਸ ਨੂੰ ਹੋ ਗਈ ਹੈ।
ਜਦਕਿ ਤੀਜੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਹਰਮਨਜੀਤ ਨੂੰ ਨਿਹੰਗਾਂ ਨੇ ਕਿਰਪਾਨਾਂ ਨਾਲ ਕਤਲ ਕੀਤਾ ਹੈ।ਘਟਨਾ ਨੂੰ ਲੈ ਕੇ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ ਅਤੇ ਸੀਸੀਟੀਵੀ ਰਾਹੀਂ ਮੁਲਜ਼ਮਾਂ ਦੀ ਪਛਾਣ ਕਰੇ ਭਾਲ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨੇੜੇ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਹੈ। ਹਰਮੰਦਿਰ ਸਾਹਿਬ ਦੇ ਨੇੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਿਹੰਗਾਂ ਨੇ ਤਲਵਾਰਾਂ ਨਾਲ …