ਦੇਸ਼ ‘ਚ ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਹੈ, ਉਥੇ ਹੀ ਮੇਘਾਲਿਆ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ। ਸੂਬੇ ਦੇ ਟੈਕਸ ਮੰਤਰੀ ਜੇਮਸ ਪੀਕੇ ਸੰਗਮਾ ਨੇ ਇਹ ਜਾਣਕਾਰੀ ਨਿਊਜ਼ ਏਜੰਸੀ ਪੀ.ਟੀ.ਆਈ. ਨੂੰ ਦਿੱਤੀ। ਸੰਗਮਾ ਨੇ ਕਿਹਾ ਕਿ ਅਸਾਮ ਰਾਜ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਦਿੱਤੇ ਹਨ। ਇਸ ਦੇ ਮੱਦੇਨਜ਼ਰ ਮੇਘਾਲਿਆ ਸਰਕਾਰ ਨੇ ਕੀਮਤਾਂ ਨੂੰ ਸੋਧਣ ਦਾ ਫੈਸਲਾ ਕੀਤਾ ਹੈ।
ਇਸ ਵਾਧੇ ਤੋਂ ਬਾਅਦ ਹੁਣ ਬਿਰਨੀਹਾਟ ‘ਚ ਪੈਟਰੋਲ ਦੀ ਕੀਮਤ 95.1 ਰੁਪਏ ਅਤੇ ਸ਼ਿਲਾਂਗ ‘ਚ 96.83 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਜਦੋਂ ਕਿ ਡੀਜ਼ਲ ਦੀ ਕੀਮਤ ਬਰਨੀਹਾਟ ਵਿੱਚ 83.5 ਰੁਪਏ ਅਤੇ ਸ਼ਿਲਾਂਗ ਵਿੱਚ 84.72 ਰੁਪਏ ਪ੍ਰਤੀ ਲੀਟਰ ਹੋਵੇਗੀ।
ਮੇਘਾਲਿਆ ‘ਚ ਪੈਟਰੋਲ ‘ਤੇ ਡੀਜ਼ਲ ਟੈਕਸ – ਮੇਘਾਲਿਆ ‘ਚ ਪੈਟਰੋਲ ‘ਤੇ ਟੈਕਸ 13.5 ਫੀਸਦੀ ਜਾਂ 11 ਰੁਪਏ ਪ੍ਰਤੀ ਲੀਟਰ (ਜੋ ਵੀ ਵੱਧ ਹੈ) ਸੀ।ਹੁਣ ਇਸ ਨੂੰ 13.5 ਫੀਸਦੀ ਜਾਂ 12.50 ਰੁਪਏ ਪ੍ਰਤੀ ਲੀਟਰ (ਜੋ ਵੀ ਵੱਧ ਹੋਵੇ) ਕਰ ਦਿੱਤਾ ਗਿਆ ਹੈ। ਡੀਜ਼ਲ ‘ਤੇ ਟੈਕਸ 5 ਫੀਸਦੀ ਜਾਂ 4 ਰੁਪਏ ਪ੍ਰਤੀ ਲੀਟਰ (ਜੋ ਵੀ ਵੱਧ ਹੈ) ਸੀ। ਇਸ ਨੂੰ 5 ਫੀਸਦੀ ਜਾਂ 5.50 ਰੁਪਏ ਪ੍ਰਤੀ ਲੀਟਰ (ਜੋ ਵੀ ਵੱਧ ਹੋਵੇ) ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਤੇਲ ਕੰਪਨੀਆਂ ਨੇ ਤਿੰਨ ਮਹੀਨਿਆਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਈਂਧਨ ਦੀਆਂ ਕੀਮਤਾਂ ਵਿੱਚ ਆਖਰੀ ਬਦਲਾਅ 21 ਮਈ ਨੂੰ ਹੋਇਆ ਸੀ। ਸਰਕਾਰੀ ਮਾਲਕੀ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ (IOC), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL) ਅੰਤਰਰਾਸ਼ਟਰੀ ਬੈਂਚਮਾਰਕ ਕੀਮਤਾਂ ਦੇ ਅਨੁਸਾਰ ਰੋਜ਼ਾਨਾ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕਰਦੇ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਹੁੰਦਾ ਹੈ।
ਚਾਰ ਮਹਾਨਗਰਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ…………………..
25 ਅਗਸਤ ਨੂੰ ਨਵੀਂ ਦਿੱਲੀ ‘ਚ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਕੋਲਕਾਤਾ ‘ਚ ਇਹ 106.03 ਰੁਪਏ, ਮੁੰਬਈ ‘ਚ 106.31 ਰੁਪਏ ਅਤੇ ਚੇਨਈ ‘ਚ 102.63 ਰੁਪਏ ਪ੍ਰਤੀ ਲੀਟਰ ਸੀ। ਦੂਜੇ ਪਾਸੇ ਰਾਸ਼ਟਰੀ ਰਾਜਧਾਨੀ ‘ਚ ਡੀਜ਼ਲ ਦੀ ਕੀਮਤ 89.62 ਰੁਪਏ, ਕੋਲਕਾਤਾ ‘ਚ 92.76 ਰੁਪਏ, ਮੁੰਬਈ ‘ਚ 94.27 ਰੁਪਏ ਅਤੇ ਚੇਨਈ ‘ਚ 94.24 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਦੇਸ਼ ‘ਚ ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਹੈ, ਉਥੇ ਹੀ ਮੇਘਾਲਿਆ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰ …