Breaking News
Home / Punjab / ਹੁਣੇ ਹੁਣੇ ਮੂਸੇਵਾਲੇ ਦੀ ਮੌਤ ਤੋਂ ਬਾਅਦ ਹੁਣ 25 ਅਗਸਤ ਲਈ ਹੋ ਗਿਆ ਵੱਡਾ ਐਲਾਨ

ਹੁਣੇ ਹੁਣੇ ਮੂਸੇਵਾਲੇ ਦੀ ਮੌਤ ਤੋਂ ਬਾਅਦ ਹੁਣ 25 ਅਗਸਤ ਲਈ ਹੋ ਗਿਆ ਵੱਡਾ ਐਲਾਨ

ਮਰਹੂਮ ਪੰਜਾਬੀ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਈ ਪੰਜਾਬੀ ਸਿੰਗਰਾਂ ਤੇ ਐਕਟਰਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਗਈ ਸੀ। ਹੁਣ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ `ਚ 25 ਅਗਸਤ ਨੂੰ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਪੰਜਾਬੀ ਇੰਡਸਟਰੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਮੂਸੇਵਾਲਾ ਦੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿਤੀ ਗਈ ਹੈ। ਮੂਸੇਵਾਲਾ ਦੇ ਅਕਾਊਂਟ `ਤੇ ਤਸਵੀਰ `ਚ ਲਿਖਿਆ ਗਿਆ ਹੈ ਕਿ 25 ਅਗਸਤ ਨੂੰ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸ਼ਾਮੀਂ 4 ਵਜੇ ਮਾਨਸਾ ਦੀ ਅਨਾਜ ਮੰਡੀ ਵਿਖੇ ਲਕਸ਼ਮੀ ਨਾਰਾਇਣ ਮੰਦਰ ਕੋਲ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਮੂਸੇਵਾਲਾ ਦੇ ਪਰਿਵਾਰ ਵੱਲੋਂ ਵੱਧ ਤੋਂ ਵੱਧ ਲੋਕਾਂ ਵੱਲੋਂ ਇਸ ਜਗ੍ਹਾ ਤੇ ਇਕੱਠ ਕਰਨ ਦੀ ਅਪੀਲ ਕੀਤੀ ਗਈ ਹੈ।

ਦੂਜੇ ਪਾਸੇ, ਪੰਜਾਬੀ ਇੰਡਸਟਰੀ ਵੱਲੋਂ ਵੀ ਇਸ ਕੈਂਡਲ ਮਾਰਚ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਪੰਜਾਬੀ ਸਿੰਗਰ ਬਾਰਬੀ ਮਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ `ਚ ਇਸੇ ਪੋਸਟ ਨੂੰ ਸ਼ੇਅਰ ਕੀਤਾ। ਦੇਖੋ ਬਾਰਬੀ ਮਾਨ ਦੀ ਪੋਸਟ:

ਉਧਰ, ਰੁਪਿੰਦਰ ਹਾਂਡਾ ਨੇ ਵੀ ਸਖ਼ਤ ਲਹਿਜ਼ੇ `ਚ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਸੀ। ਉਸ ਨੇ ਇੰਸਟਾਗ੍ਰਾਮ `ਤੇ ਪੋਸਟ ਪਾਈ ਸੀ। ਜਿਸ ਵਿੱਚ ਸਾਫ਼ ਚਿਤਾਵਨੀ ਦਿਤੀ ਗਈ ਸੀ ਕਿ ਸਰਕਾਰ ਕੋਲੋਂ ਹਾਲੇ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਦਿਤਾ ਗਿਆ। ਸਿੱਧੂ ਮੂਸੇਵਾਲਾ ਲੈਜੇਂਡ ਸੀ। ਉਸ ਦੇ ਅੰਤਿਮ ਸਸਕਾਰ ਤੇ ਸਰਕਾਰ ਨੇ ਇਕੱਠ ਦੇਖਿਆ ਹੈ। ਜਦੋਂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਚੱਕਾ ਜਾਮ ਕੀਤਾ ਜਾਵੇਗਾ, ਤਾਂ ਉਹ ਸਰਕਾਰ ਤੋਂ ਦੇਖਿਆ ਨਹੀਂ ਜਾਣਾ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ `ਤੇ ਪੰਜਾਬੀ ਇੰਡਸਟਰੀ ਵਲੋਂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਤੇ ਸਜ਼ਾ ਦੇਣ `ਚ ਹੋ ਰਹੀ ਦੇਰੀ `ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਸ ਸਬੰਧੀ ਅਫ਼ਸਾਨਾ ਖਾਨ, ਸੋਨਮ ਬਾਜਵਾ ਤੇ ਰੁਪਿੰਦਰ ਹਾਂਡਾ ਸਣੇ ਹੋਰ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਸੀ। ਇਹੀ ਨਹੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਖੁਦ ਸੋਸ਼ਲ ਮੀਡੀਆ `ਤੇ ਆ ਗਏ ਹਨ।

ਮਰਹੂਮ ਪੰਜਾਬੀ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਈ ਪੰਜਾਬੀ ਸਿੰਗਰਾਂ ਤੇ ਐਕਟਰਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟਾਂ …

Leave a Reply

Your email address will not be published. Required fields are marked *