ਚੰਡੀਗੜ੍ਹ: ਇੱਕ ਵਾਰ ਫਿਰ ਦਵਿੰਦਰ ਬੰਬੀਹਾ ਗਰੁੱਪ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗਰੁੱਪ ਦੀ ਫੇਸਬੁੱਕ ਤੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ‘ਚ ਲਿਖਿਆ ਗਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਤਾਂ ਜਰੂਰ ਲੈਣਗੇ ਭਾਵੇਂ ਇਸ ਨੂੰ ਜਿੰਨਾ ਸਮਾਂ ਮਰਜ਼ੀ ਲੱਗ ਜਾਵੇ। ਪੋਸਟ ‘ਚ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੋ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਜੱਗੂ ਭਗਵਾਨਪੁਰੀਆ ਦਾ ਸਾਥ ਦੇਵੇਗਾ, ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ‘ਚ ਗੈਂਗਵਾਰ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਆਏ ਦਿਨ ਗੈਂਗ ਆਹਮੋ-ਸਾਹਮਣੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਹੁਣ ਇੱਕ ਵਾਰ ਫਿਰ ਇਸ ਪੋਸਟ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਪੋਸਟ ‘ਚ ਇੱਕ ਵਾਰ ਫਿਰ ਗਾਇਕ ਮਨਕੀਰਤ ਔਲਖ ਦਾ ਨਾਂ ਲਿਆ ਗਿਆ।
ਕੀ ਲਿਖਿਆ ਪੋਸਟ ‘ਚ – ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੋ ਕਿਹਾ ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਗੋਲਡੀ ਬਰਾੜ ਤੇ ਲਾਰੈਂਸ ਨਸ਼ੇ ਵੇਚਣ ਤੇ ਪੈਸਿਆਂ ਲਈ ਕੈਦੀਆਂ ਨੂੰ ਮਾਰਨ ਵਾਲੇ ਹਨ। ਸਾਰਿਆਂ ਨੇ ਨੋਟ ਕੀਤਾ ਹੋਵੇਗਾ ਕਿ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ,
ਉਸ ਦਿਨ ਸਿੰਗਰ ਦਾ ਨਾਂ ਸਾਹਮਣੇ ਆਇਆ ਸੀ ਜਿਸ ਨੂੰ ਹੁਣ ਤੱਕ ਗੁਪਤ ਰੱਖਿਆ ਗਿਆ ਹੈ। ਗੋਲਡੀ ਬਰਾੜ ਨੇ ਉਸ ਦਿਨ ਕੋਈ ਪੱਖ ਨਹੀਂ ਲਿਆ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ ਹੈ ਜਿਸ ਦੀ ਮਾਫ਼ੀ ਉਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਨਹੀਂ ਮਿਲੇਗੀ।
ਪੋਸਟ ‘ਚ ਗੈਂਗ ਨੇ ਲਿਖਿਆ ਕਿ ਇਹ ਵੀ ਸਾਫ਼ ਕਰ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਗੋਲਡੀ ਬਰਾੜ ਨੂੰ ਕਿਹਾ ਕਿ ਸੰਤ ਜੀ ਦੇ ਨਾਂ ‘ਤੇ ਗੱਲ ਕਰਨ ਵਾਲਾ ਕਦੇ ਵੀ ਕਮਜ਼ੋਰ ਤੇ ਨਿਹੱਥੇ ‘ਤੇ ਹਮਲਾ ਨਹੀਂ ਕਰਦਾ। ਨਾ ਹੀ ਪੈਸੇ ਲੈ ਕੇ ਮਾਰਦੇ ਹਨ। ਗੋਲਡੀ ਬਰਾੜ ਨੂੰ ਇਸ ਦਾ ਭਾਰੀ ਹਰਜਾਨਾ ਭੁਗਤਣਾ ਪਵੇਗਾ। ਮਨਕੀਰਤ ਔਲਖ ਵੀ ਲਿਸਟ ਵਿੱਚ ਟਾਪ ‘ਤੇ ਹੈ। ਸਭ ਨੂੰ ਮਿਲਾਂਗੇ, ਵੇਟ ਐਂਡ ਵਾਚ ਕਾਇਰੋ।
ਚੰਡੀਗੜ੍ਹ: ਇੱਕ ਵਾਰ ਫਿਰ ਦਵਿੰਦਰ ਬੰਬੀਹਾ ਗਰੁੱਪ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗਰੁੱਪ ਦੀ ਫੇਸਬੁੱਕ ਤੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ‘ਚ ਲਿਖਿਆ ਗਿਆ …