Breaking News
Home / Punjab / ਹੁਣੇ ਹੁਣੇ ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਭਿਆਨਕ ਐਕਸੀਡੈਂਟ-ਮੌਕੇ ਤੇ ਹੀ…..

ਹੁਣੇ ਹੁਣੇ ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਭਿਆਨਕ ਐਕਸੀਡੈਂਟ-ਮੌਕੇ ਤੇ ਹੀ…..

ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਐਨੀ ਹੇਚੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। 53 ਸਾਲਾ ਅਭਿਨੇਤਰੀ ਲਾਸ ਐਂਜਲਸ `ਚ ਮਿੰਨੀ ਕੂਪਰ ਕਾਰ ਚਲਾ ਰਹੀ ਕਿ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇੱਕ ਘਰ ਦੇ ਗੈਰਾਜ ਜਾ ਟਕਰਾਈ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ। ਇਸ ਹਾਦਸੇ `ਚ ਐਨੀ ਖੁਦ ਵੀ ਬੁਰੀ ਤਰ੍ਹਾਂ ਝੁਲਦ ਗਈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ `ਚ ਹਸਪਤਾਲ ਦਾਖਲ ਕਰਾਇਆ ਗਿਆ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਅਦਾਕਾਰਾ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਕਾਰ ਵਿੱਚੋਂ ਕੱਢ ਕੇ ਸਟੇਚਰ ਤੇ ਲਿਟਾਇਆ ਗਿਆ ਤਾਂ ਉਨ੍ਹਾਂ ਨੂੰ ਸਾਹ ਲੈਣ `ਚ ਵੀ ਕਾਫ਼ੀ ਤਕਲੀਫ਼ ਹੋ ਰਹੀ ਸੀ। ਰਿਪੋਰਟ ਮੁਤਾਬਕ ਰਾਹਗੀਰਾਂ ਨੇ ਹੇਚੇ ਨੂੰ ਕਾਰ `ਚੋਂ ਬਾਹਰ ਕੱਢਣ `ਚ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫ਼ਲ ਰਹੇ। ਕਿਉਂਕਿ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਅੱਗ ਲੱਗੀ ਹੋਈ ਸੀ।

ਪੁਲਿਸ ਸੂਤਰਾਂ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਸ਼ਾਇਦ ਸ਼ਰਾਬ ਪੀ ਕੇ ਕਾਰ ਚਲਾ ਰਹੀ ਸੀ, ਜਿਸ ਕਾਰਨ ਕਾਰ ਦਾ ਬੈਲੇਂਸ ਖਰਾਬ ਹੋਣ ਕਾਰਨ ਹਾਦਸਾ ਹੋਇਆ। ਕਿਉਂਕਿ ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਕਾਰ ਦੇ ਕੱਪ ਹੋਲਡਰ `ਚ ਲਾਲ ਢੱਕਣ ਵਾਲੀ ਬੋਤਲ ਦੇਖੀ ਗਈ ਸੀ। ਅਦਾਕਾਰਾ ਦੀ ਹਾਲਤ ਬੇਹੱਦ ਗੰਭੀਰ ਹੈ, ਪਰ ਡਾਕਟਰਾਂ ਦਾ ਕਹਿਣੈ ਕਿ ਉਨ੍ਹਾਂ ਦੇ ਬਚਣ ਦੀ ਉਮੀਦ ਹੈ।

ਹਾਈ ਪ੍ਰੋਫ਼ਾਈਲ ਰੋਮਾਂਸ ਲਈ ਜਾਣੀ ਜਾਂਦੀ ਹੈ ਅਦਾਕਾਰਾ – ਇੱਕ ਇੰਟਰਵਿਊ `ਚ ਹੇਚੇ ਨੇ ਕਿਹਾ ਸੀ ਕਿ, “ਮੈਂ ਸ਼ਰਾਬ ਪੀਤੀ, ਮੈਂ ਸਿਗਰੇਟ ਪੀਤੀ, ਮੈਂ ਕਈ ਲੋਕਾਂ ਨਾਲ ਸਰੀਰਕ ਸਬੰਧ ਬਣਾਏ। ਮੈਂ ਆਪਣੇ ਜੀਵਨ `ਚ ਜੋ ਵੀ ਕੁੱਝ ਕੀਤਾ ਮੈਨੂੰ ਉਸ ਦਾ ਕੋਈ ਅਫ਼ਸੋਸ ਨਹੀਂ ਹੈ।

” ਇਸ ਦੇ ਨਾਲ ਹੀ ਹੇਚੇ ਨੇ ਇਹ ਵੀ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ ਬਚਪਨ `ਚ ਉਨ੍ਹਾਂ ਦੇ ਪਿਤਾ ਅਦਾਕਾਰਾ ਨਾਲ ਸਰੀਰਕ ਸ਼ੋਸ਼ਣ ਕਰਦੇ ਸੀ। ਅਦਾਕਾਰਾ ਨੇ ਕਿਹਾ ਸੀ ਕਿ ਮੇਰਾ ਪਾਲਣ ਪੋਸ਼ਣ ਇੱਕ ਪਾਗਲ ਪਰਿਵਾਰ `ਚ ਹੋਇਆ ਅਤੇ ਉਸ ਪਰਿਵਾਰ ਤੋਂ ਪਿੱਛਾ ਛੁਡਾਉਣ `ਚ ਮੈਨੂੰ 31 ਸਾਲ ਲੱਗ ਗਏ।

 

ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਐਨੀ ਹੇਚੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। 53 ਸਾਲਾ ਅਭਿਨੇਤਰੀ ਲਾਸ ਐਂਜਲਸ `ਚ ਮਿੰਨੀ ਕੂਪਰ ਕਾਰ ਚਲਾ ਰਹੀ ਕਿ ਉਨ੍ਹਾਂ ਦੀ …

Leave a Reply

Your email address will not be published. Required fields are marked *