ਪੰਜਾਬ ਵਿੱਚ ਗੁਲਾਬੀ ਰੰਗ ਦੀ ਸੁੰਡੀ ਕਾਰਨ ਹਰ ਵਾਰ ਬਹੁਤੇ ਕਿਸਾਨਾਂ ਦੀ ਨਰਮੇ ਦੀ ਫਸਲ ਬਰਬਾਦ ਹੋ ਜਾਂਦੀ ਹੈ ਜਿਸ ਵਜ੍ਹਾ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੁੰਦਾ ਹੈ ਅਤੇ ਇਹ ਨੁਕਸਾਨ ਹਰ ਸਾਲ ਵਧਦਾ ਜਾ ਰਿਹਾ ਹੈ। ਗੁਲਾਬੀ ਸੁੰਡੀ ਦੇ ਕਾਰਨ ਪਿਛਲੇ ਸਾਲ ਨਰਮੇ ਦੀ ਫਸਲ ਨੂੰ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਬਹੁਤ ਜਿਆਦਾ ਫਸਲ ਖਰਾਬ ਹੋ ਗਈ ਸੀ।
ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨ ਕਈ ਤਰਾਂ ਦੀਆਂ ਦਵਾਈਆਂ ਸਪਰੇਅ ਕਰਦੇ ਹਨ ਅਤੇ ਇਨ੍ਹਾਂ ਸਪਰੇਆਂ ‘ਤੇ ਕਾਫੀ ਜਿਆਦਾ ਖਰਚਾ ਕਰਨ ਤੋਂ ਬਾਅਦ ਵੀ ਗੁਲਾਬੀ ਸੁੰਡੀ ਦਾ ਹੱਲ ਨਹੀਂ ਹੁੰਦਾ ਅਤੇ ਸੁੰਡੀ ਫਸਲ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਗੁਲਾਬੀ ਸੁੰਡੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਬਹੁਤ ਚੰਗੇ ਨਤੀਜੇ ਮਿਲਣਗੇ। ਅਸੀਂ ਤੁਹਾਨੂੰ ਇੱਕ ਅਜਿਹੀ ਦਵਾਈ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਨਰਮੇ ਦੀ ਫਸਲ ‘ਤੇ ਸਪਰੇਅ ਕਰਨ ਨਾਲ ਗੁਲਾਬੀ ਸੁੰਡੀ ਤੁਹਾਨੂੰ ਬਿਲਕੁਲ ਵੀ ਨਹੀਂ ਦਿਖੇਗੀ ਅਤੇ ਜੜ੍ਹ ਤੋਂ ਖਤਮ ਹੋ ਜਾਵੇਗੀ। ਪਹਿਲੀ ਸਪਰੇਅ ਦੀ ਗੱਲ ਕਰੀਏ ਤਾਂ ਇਸਦਾ ਨਾਮ ਪ੍ਰੋਫੇਨੋਫੋਸ 50ec ਹੈ। ਇਹ ਦਵਾਈ ਤੁਸੀਂ 500ml ਪ੍ਰਤੀ ਏਕੜ ਪਾਉਣੀ ਹੈ।
ਇਸਤੋਂ ਬਾਅਦ ਦੂਸਰੀ ਸਪਰੇਅ ਹੈ ਇਮਾਂਮੈਕਟਿਨ ਬਿੰਜੋਏਟ 5sg ਸਪਰੇਅ। ਇਹ ਸਪਰੇਅ ਤੁਸੀਂ ਨਰਮੇ ਵਿੱਚ 100 ਗ੍ਰਾਮ ਪ੍ਰਤੀ ਏਕੜ ਕਰਨੀ ਹੈ। ਇਨ੍ਹਾਂ ਵਿੱਚੋਂ ਕੋਈ ਵੀ ਇੱਕ ਸਪਰੇਅ ਕਰਕੇ ਤੁਸੀਂ ਕੁਝ ਹੀ ਦਿਨਾਂ ਵਿੱਚ ਨਰਮੇ ਵਿੱਚੋਂ ਗੁਲਾਬੀ ਸੁੰਡੀ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹੋ ਅਤੇ ਹਮੇਸ਼ਾ ਲਈ ਇਸਤੋਂ ਛੁਟਕਾਰਾ ਪਾ ਸਕਦੇ ਹੋ। ਇਸੇ ਤਰਾਂ ਹੋਰ ਸਪਰੇਆਂ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਪੰਜਾਬ ਵਿੱਚ ਗੁਲਾਬੀ ਰੰਗ ਦੀ ਸੁੰਡੀ ਕਾਰਨ ਹਰ ਵਾਰ ਬਹੁਤੇ ਕਿਸਾਨਾਂ ਦੀ ਨਰਮੇ ਦੀ ਫਸਲ ਬਰਬਾਦ ਹੋ ਜਾਂਦੀ ਹੈ ਜਿਸ ਵਜ੍ਹਾ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੁੰਦਾ ਹੈ ਅਤੇ ਇਹ …