Breaking News
Home / Punjab / ਇਹਨਾਂ 2 ਜਮਾਤਾਂ ਲਈ ਸਕੂਲ ਰਹਿਣਗੇ ਬੰਦ-ਹੁਣੇ ਹੁਣੇ ਅਚਾਨਕ ਲਿਆ ਫੈਸਲਾ

ਇਹਨਾਂ 2 ਜਮਾਤਾਂ ਲਈ ਸਕੂਲ ਰਹਿਣਗੇ ਬੰਦ-ਹੁਣੇ ਹੁਣੇ ਅਚਾਨਕ ਲਿਆ ਫੈਸਲਾ

ਚੰਡੀਗੜ੍ਹ ਦੇ ਸੇਂਟ ਕਬੀਰ ਪਬਲਿਕ ਸਕੂਲ ਸੈਕਟਰ -26 ਅਤੇ ਦਿੱਲੀ ਪਬਲਿਕ ਸਕੂਲ (ਡੀਪੀਐਸ), ਸੈਕਟਰ 40 ਦੇ ਕੁੱਝ ਛੋਟੇ ਬੱਚਿਆਂ ਵਿੱਚ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਪਾਈ ਗਈ ਹੈ। ਇਹ ਬਿਮਾਰੀ ਜਿਆਦਾਤਰ ਛੋਟੇ ਬੱਚਿਆਂ ਵਿੱਚ ਹੁੰਦੀ ਹੈ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੇਂਟ ਕਬੀਰ ਪਬਲਿਕ ਸਕੂਲ ਅਤੇ ਦਿੱਲੀ ਪਬਲਿਕ ਸਕੂਲ ਅਤੇ ਭਵਨ ਵਿਦਿਆਲਿਆ ਸੈਕਟਰ-33 ਨੂੰ ਛੋਟੇ ਬੱਚਿਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਦਰਅਸਲ ‘ਚ ਸੇਂਟ ਕਬੀਰ ਸਕੂਲ ਸੈਕਟਰ-26 ‘ਚ ਪ੍ਰੀ ਨਰਸਰੀ ਦੇ ਬੱਚਿਆਂ ਦੇ ਹੱਥਾਂ, ਪੈਰਾਂ ਅਤੇ ਮੂੰਹ ‘ਤੇ ਛਾਲੇ ਵਰਗੇ ਲੱਛਣ ਪਾਏ ਗਏ ਹਨ। ਇਸ ਤੋਂ ਬਾਅਦ ਸਕੂਲ ਨੇ 28 ਜੁਲਾਈ ਤੋਂ ਆਫਲਾਈਨ ਬੰਦ ਕਰਕੇ ਪ੍ਰੀ ਨਰਸਰੀ ਤੋਂ ਦੂਜੀ ਜਮਾਤ ਤੱਕ ਆਨਲਾਈਨ ਪੜ੍ਹਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਕੂਲਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਸ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਬੱਚਿਆਂ ਨੂੰ ਬੁਖਾਰ, ਖੰਘ, ਜ਼ੁਕਾਮ ਜਾਂ ਕੋਈ ਹੋਰ ਸ਼ੱਕੀ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਡਾਕਟਰ ਨੂੰ ਦਿਖਾਓ ਤਾਂ ਜੋ ਕੋਈ ਸਮੱਸਿਆ ਨਾ ਆਵੇ। ਮਾਪਿਆਂ ਨੂੰ ਜਾਰੀ ਸਰਕੂਲਰ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਸ਼ੱਕੀ ਲੱਛਣਾਂ ਦੀ ਜਾਂਚ ਤੋਂ ਬਾਅਦ 24 ਘੰਟੇ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ।

ਓਥੇ ਹੀ ਡੀ.ਪੀ.ਐਸ ਸਕੂਲ ਨੇ ਕਿਹਾ ਹੈ ਕਿ ਪ੍ਰੀ-ਪ੍ਰਾਇਮਰੀ ਦੇ ਕੁਝ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਪਾਈ ਗਈ ਹੈ। ਅਜਿਹੇ ‘ਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਤੇ ਸਾਵਧਾਨੀਆਂ ਨੂੰ ਧਿਆਨ ‘ਚ ਰੱਖਦੇ ਹੋਏ 28 ਅਤੇ 29 ਜੁਲਾਈ ਨੂੰ ਨਰਸਰੀ, ਪ੍ਰੈਪ 1 ਅਤੇ 1 ਕਲਾਸਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਹੋਣ ਵਾਲਾ ਥੀਏਟਰ ਫੈਸਟ ਵੀ ਰੱਦ ਕਰ ਦਿੱਤਾ ਗਿਆ ਹੈ।

ਦਿੱਲੀ ਪਬਲਿਕ ਸਕੂਲ ਸੈਕਟਰ 40 ਦੀ ਪ੍ਰਿੰਸੀਪਲ ਰੀਮਾ ਨੇ ਦੱਸਿਆ ਕਿ ਮਾਪਿਆਂ ਵੱਲੋਂ ਦਿੱਤੀ ਗਈ ਸੂਚਨਾ ’ਤੇ ਹੁਣ ਸਕੂਲ ਬੰਦ ਹੋ ਰਹੇ ਹਨ। ਹਾਲਾਤ ਠੀਕ ਹੋਣ ‘ਤੇ ਸੋਮਵਾਰ ਤੋਂ ਸਕੂਲ ਮੁੜ ਸ਼ੁਰੂ ਹੋ ਜਾਣਗੇ। ਵਿਦਿਆਰਥੀਆਂ ਦੀ ਸਿਹਤ ਜ਼ਰੂਰੀ ਹੈ। ਸਕੂਲ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਕੋਈ ਫੈਸਲਾ ਲੈਣ ਦੀ ਲੋੜ ਹੈ। ਦੱਸ ਦੇਈਏ ਕਿ ਮੌਂਕੀਪੌਕਸ ਨੇ ਦਿੱਲੀ ਵਿੱਚ ਦਸਤਕ ਦੇ ਦਿੱਤੀ ਹੈ। ਪ੍ਰਸ਼ਾਸਨ ਨੂੰ ਸਕੂਲਾਂ ਲਈ ਵਿਸ਼ੇਸ਼ ਨਿਯਮ ਬਣਾ ਕੇ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ।

ਚੰਡੀਗੜ੍ਹ ਦੇ ਸੇਂਟ ਕਬੀਰ ਪਬਲਿਕ ਸਕੂਲ ਸੈਕਟਰ -26 ਅਤੇ ਦਿੱਲੀ ਪਬਲਿਕ ਸਕੂਲ (ਡੀਪੀਐਸ), ਸੈਕਟਰ 40 ਦੇ ਕੁੱਝ ਛੋਟੇ ਬੱਚਿਆਂ ਵਿੱਚ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਪਾਈ ਗਈ ਹੈ। ਇਹ …

Leave a Reply

Your email address will not be published. Required fields are marked *