ਚੀਨ ਤੇ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਬਾਰੇ ਸਹੀ ਤਰੀਕੇ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਲੱਗਦੇ ਆ ਰਹੇ ਹਨ। ਅਜਿਹੇ ‘ਚ ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਸ਼ੁਰੂ ‘ਚ ਪਤਾ ਲਾਉਣ ਵਾਲੇ ਇਕ ਚੀਨੀ ਡਾਕਟਰ ਨੇ ਸਥਾਨਕ ਪ੍ਰਸ਼ਾਸਨ ‘ਤੇ ਇਸ ਮਾਮਲੇ ‘ਚ ਤੱਥ ਲੁਕਾਉਣ ਦੇ ਇਲਜ਼ਾਮ ਲਾਏ ਹਨ।

ਡਾਕਟਰ ਨੇ ਕਿਹਾ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ‘ਚ ਇਸ ਮਹਾਮਾਰੀ ਨੂੰ ਲੈਕੇ ਸ਼ੁਰੂਆਤੀ ਪੱਧਰ ‘ਤੇ ਹੀ ਗੜਬੜ ਕੀਤੀ ਗਈ। ਜਦੋਂ ਉਹ ਉੱਥੇ ਜਾਂਚ ਲਈ ਗਏ ਤਾਂ ਉਸ ਤੋਂ ਪਹਿਲਾਂ ਹੀ ਸਬੂਤ ਨਸ਼ਟ ਕਰ ਦਿੱਤੇ ਗਏ ਸਨ। ਹਾਂਗਕਾਂਗ ਦੇ ਸੂਖਮਜੀਵ ਵਿਗਿਆਨ ਅਤੇ ਚਿਕਿਤਸਾ ਦੇ ਪ੍ਰੋਫੈਸਰ ਕਵੋਕ-ਯੰਗ ਯੂਐਨ ਨੇ ਇਹ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਵੁਹਾਨ ਦੇ ਜੰਗਲੀ ਜੀਵ ਬਜ਼ਾਰ ‘ਚ ਸਬੂਤ ਨਸ਼ਟ ਕਰ ਦਿੱਤੇ ਗਏ ਸਨ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹੁਵਾਨ ਦੇ ਸੁਪਰ ਮਾਰਕੀਟ ‘ਚ ਗਏ ਤਾਂ ਵਾਕਯ ਹੀ ਉੱਥੇ ਦੇਖਣ ਲਈ ਕੁਝ ਵੀ ਨਹੀਂ ਸੀ। ਕਿਉਂਕਿ ਬਜ਼ਾਰ ਦੀ ਪਹਿਲਾਂ ਹੀ ਸਫਾਈ ਕਰ ਦਿੱਤੀ ਗਈ ਸੀ। ਅਸੀਂ ਅਜਿਹਾ ਕੁਝ ਨਹੀਂ ਪਛਾਣ ਸਕੇ ਜੋ ਇਨਸਾਨਾਂ ‘ਚ ਵਾਇਰਸ ਫੈਲਾ ਰਿਹਾ ਹੋਵੇ।ਉਨ੍ਹਾਂ ਸ਼ੱਕ ਜਤਾਇਆ ਕਿ ਵੁਹਾਨ ‘ਚ ਸਥਾਨਕ ਪੱਧਰ ‘ਤੇ ਕੁਝ ਗੜਬੜ ਕੀਤੀ ਗਈ ਹੈ। ਜਿੰਨ੍ਹਾਂ ਸਥਾਨਕ ਅਧਿਕਾਰੀਆਂ ਨੇ ਤਤਕਾਲ ਸੂਚਨਾ ਅੱਗੇ ਭੇਜਣੀ ਸੀ ਉਨ੍ਹਾਂ ਨੇ ਛੇਤੀ ਨਹੀਂ ਭੇਜੀ।

ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਚੀਨ ‘ਚ ਕੋਵਿਡ-19 ਦੇ 86,570 ਮਾਮਲੇ ਸਾਹਮਣੇ ਆਏ ਹਨ ਤੇ 4,652 ਮੌਤਾਂ ਹੋਈਆਂ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ ਬਿਮਾਰੀ ਦੀ ਗੰਭੀਰਤਾ ਬਾਰੇ ਦੁਨੀਆਂ ਨੂੰ ਨਾ ਦੱਸਣ ਨੂੰ ਲੈਕੇ ਚੀਨ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਚੀਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha
The post ਹੁਣੇ ਹੁਣੇ ਚੀਨੀ ਡਾਕਟਰ ਨੇ ਕਰੋਨਾ ਬਾਰੇ ਕਰ ਦਿੱਤਾ ਇਹ ਵੱਡਾ ਖੁਲਾਸਾ,ਕਹਿੰਦੇ ਜਾਂਚ ਤੋਂ ਪਹਿਲਾਂ ਹੀ…. ਦੇਖੋ ਪੂਰੀ ਖ਼ਬਰ appeared first on Sanjhi Sath.
ਚੀਨ ਤੇ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਬਾਰੇ ਸਹੀ ਤਰੀਕੇ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਲੱਗਦੇ ਆ ਰਹੇ ਹਨ। ਅਜਿਹੇ ‘ਚ ਚੀਨ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਸ਼ੁਰੂ ‘ਚ …
The post ਹੁਣੇ ਹੁਣੇ ਚੀਨੀ ਡਾਕਟਰ ਨੇ ਕਰੋਨਾ ਬਾਰੇ ਕਰ ਦਿੱਤਾ ਇਹ ਵੱਡਾ ਖੁਲਾਸਾ,ਕਹਿੰਦੇ ਜਾਂਚ ਤੋਂ ਪਹਿਲਾਂ ਹੀ…. ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News