18 ਜੁਲਾਈ, 2022 ਤੋਂ ਬ੍ਰਾਂਡੇਡ (Branded) ਅਤੇ ਪੈਕ ਕੀਤੇ ਚੌਲਾਂ, ਆਟਾ, ਦਾਲਾਂ ‘ਤੇ 25 ਕਿਲੋਗ੍ਰਾਮ ਤੱਕ 5 ਫੀਸਦੀ ਜੀਐਸਟੀ ਲਗਾਉਣ ਦੀ ਵਿਵਸਥਾ ਲਾਗੂ ਹੋ ਗਈ ਹੈ। ਜਿਸ ਕਾਰਨ ਬਰਾਂਡਿਡ ਪੈਕੇਜਡ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ ਪਰ ਇਨ੍ਹਾਂ ਉਤਪਾਦਾਂ ਨੂੰ ਵੇਚਣ ਵਾਲੀਆਂ ਕੰਪਨੀਆਂ ਨੇ ਜੀਐਸਟੀ ਤੋਂ ਬਚਣ ਦਾ ਨਵਾਂ ਤਰੀਕਾ ਲੱਭ ਲਿਆ ਹੈ।
ਬ੍ਰਾਂਡੇਡ ਚੌਲ, ਆਟਾ ਵੇਚਣ ਵਾਲੀਆਂ ਕੰਪਨੀਆਂ ਨੇ ਜੀਐੱਸਟੀ ਤੋਂ ਬਚਣ ਲਈ 25 ਕਿਲੋ ਤੋਂ ਵੱਡੇ ਸਾਈਜ਼ ਦੇ ‘ਬ੍ਰਾਂਡੇਡ ਚੌਲਾਂ, ਆਟੇ ਦੇ ਪੈਕੇਟ’ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਵੱਧ ਵਜ਼ਨ ਵਾਲੇ ਪੈਕਟ ਕਰਿਆਨੇ ਦੀਆਂ ਦੁਕਾਨਾਂ ਲਈ ਤਿਆਰ ਕੀਤੇ ਜਾ ਰਹੇ ਹਨ। ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕ ਇਨ੍ਹਾਂ ਬਰਾਂਡਿਡ ਸਾਮਾਨ ਨੂੰ ਖੁੱਲ੍ਹੇ ‘ਚ ਵੇਚ ਸਕਣਗੇ ਕਿਉਂਕਿ ਇਨ੍ਹਾਂ ਨੂੰ ਖੁੱਲ੍ਹੇ ‘ਚ ਵੇਚਣ ‘ਤੇ ਕੋਈ ਜੀਐੱਸਟੀ ਨਹੀਂ ਲੱਗੇਗਾ।
ਸਿਰਫ 25 ਕਿਲੋ ਤੱਕ ਦੇ ਪੈਕੇਜ ‘ਤੇ GST – ਦਰਅਸਲ CBIC (Central Board Of Indirect Taxes & Customs) ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਪੈਕ ਕੀਤੀਆਂ ਖਾਣ-ਪੀਣ ਦੀਆਂ ਵਸਤੂਆਂ ਜਿਨ੍ਹਾਂ ਦਾ ਵਜ਼ਨ 25 ਕਿਲੋਗ੍ਰਾਮ ਤੋਂ ਵੱਧ ਹੈ ਅਤੇ ਇੱਕ ਪੈਕੇਜ ਵਿੱਚ ਪੈਕ ਕੀਤਾ ਗਿਆ ਹੈ, ਨੂੰ ਜੀਐਸਟੀ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
5 ਫ਼ੀਸਦੀ ਜੀਐਸਟੀ ਸਿਰਫ 25 ਕਿਲੋਗ੍ਰਾਮ ਤੋਂ ਘੱਟ ਵਜ਼ਨ ਵਾਲੇ ਪੈਕ ਕੀਤੇ ਭੋਜਨ ਪਦਾਰਥਾਂ ‘ਤੇ ਲਾਗੂ ਹੋਵੇਗਾ। ਬ੍ਰਾਂਡਿਡ ਅਨਾਜ ਅਤੇ ਦਾਲਾਂ ਵੇਚਣ ਵਾਲੀਆਂ ਕੰਪਨੀਆਂ 25 ਕਿਲੋਗ੍ਰਾਮ ਤੋਂ ਵੱਡੇ ਪੈਕੇਟ ਵਿੱਚ ਖਾਣ ਵਾਲੀਆਂ ਚੀਜ਼ਾਂ ਨੂੰ ਪੈਕ ਕਰਕੇ ਕਰਿਆਨੇ ਦੀਆਂ ਦੁਕਾਨਾਂ ਨੂੰ ਵੇਚ ਸਕਣਗੀਆਂ। ਗ੍ਰਾਹਕ ਇਹ ਬ੍ਰਾਂਡਿਡ ਸਮਾਨ ਕਰਿਆਨੇ ਦੀ ਦੁਕਾਨ ਤੋਂ ਪ੍ਰਾਪਤ ਕਰ ਸਕਣਗੇ ਅਤੇ ਖਪਤਕਾਰ ਨੂੰ ਜੀਐਸਟੀ ਦਾ ਭੁਗਤਾਨ ਵੀ ਨਹੀਂ ਕਰਨਾ ਪਵੇਗਾ।
GST Council ਨੇ ਟੈਕਸ ਦਰਾਂ ਵਿੱਚ ਕੀਤਾ ਵਾਧਾ- ਦਰਅਸਲ, ਜੂਨ ਦੇ ਆਖ਼ਰੀ ਹਫ਼ਤੇ ਵਿੱਚ ਹੋਈ ਮੀਟਿੰਗ ਵਿੱਚ ਜੀਐਸਟੀ ਕੌਂਸਲ (GST Council) ਨੇ ਆਮ ਆਦਮੀ ਦੁਆਰਾ ਵਰਤੀਆਂ ਜਾਣ ਵਾਲੀਆਂ ਕਈ ਚੀਜ਼ਾਂ ਉੱਤੇ ਟੈਕਸ ਦਰ ਵਧਾਉਣ ਦਾ ਫੈਸਲਾ ਕੀਤਾ ਸੀ, ਤਾਂ ਕਈ ਸਾਮਾਨਾਂ ਲਈ ਉਪਲਬਧ ਜੀਐਸਟੀ ਛੋਟ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਡੱਬਾਬੰਦ ਜਾਂ ਪੈਕਡ ਅਤੇ ਲੇਬਲਡ (ਫਰੋਜ਼ਨ ਨੂੰ ਛੱਡ ਕੇ) ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕਾ ਮਖਾਨਾ, ਸੁੱਕਾ ਸੋਇਆਬੀਨ, ਮਟਰ, ਕਣਕ ਅਤੇ ਹੋਰ ਅਨਾਜ ਵਰਗੇ ਉਤਪਾਦ ਅਤੇ ਪਫਡ ਚਾਵਲ ‘ਤੇ ਹੁਣ 5% ਜੀਐਸਟੀ ਅਦਾ ਕਰਨਾ ਪਵੇਗਾ। ਹੁਣ ਤੱਕ ਇਨ੍ਹਾਂ ਚੀਜ਼ਾਂ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਸੀ।
18 ਜੁਲਾਈ, 2022 ਤੋਂ ਬ੍ਰਾਂਡੇਡ (Branded) ਅਤੇ ਪੈਕ ਕੀਤੇ ਚੌਲਾਂ, ਆਟਾ, ਦਾਲਾਂ ‘ਤੇ 25 ਕਿਲੋਗ੍ਰਾਮ ਤੱਕ 5 ਫੀਸਦੀ ਜੀਐਸਟੀ ਲਗਾਉਣ ਦੀ ਵਿਵਸਥਾ ਲਾਗੂ ਹੋ ਗਈ ਹੈ। ਜਿਸ ਕਾਰਨ ਬਰਾਂਡਿਡ ਪੈਕੇਜਡ …
Wosm News Punjab Latest News