ਪੰਜਾਬ ‘ਚ ਕੋਰੋਨਾ ਕਾਰਨ ਕੋਹਰਾਮ ਮੱਚ ਗਿਆ ਹੈ। ਜ਼ਿਲ੍ਹੇ ‘ਚ ਪਿਛਲੇ ਦਿਨਾਂ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਰੋਜ਼ਾਨਾ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਅਤੇ ਪ੍ਰਸ਼ਾਸਨ ਦੇ ਤਾਲਾਬੰਦੀ ਦੇ ਬਾਵਜੂਦ ਪੰਜਾਬ ‘ਚ ਕੋਰੋਨਾ ਰੋਗ ਦਾ ਖਤਰਾ ਘੱਟ ਨਹੀਂ ਹੋ ਰਿਹਾ, ਰੋਜ਼ਾਨਾ ਰੋਗੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ ‘ਚ ਗੁਰਦਾਸਪੁਰ ਜ਼ਿਲ੍ਹੇ ‘ਚ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ।

ਜ਼ਿਲ੍ਹੇ ਅੰਦਰ ਅੱਜ 51 ਨਵੇਂ ਮਾਮਲੇ ਕੋਰੋਨਾ ਦੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਵਲ ਸਰਜਨ ਗੁਰਦਾਸਪੁਰ ਡਾ. ਕ੍ਰਿਸ਼ਣ ਚੰਦ ਨੇ ਕੀਤੀ ਹੈ। ਇੱਥੇ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ‘ਚ ਹੁਣ ਤੱਕ 429 ਕੋਰੋਨਾ ਦੇ ਮਾਮਲੇ ਹਨ ਜਦੋਂ ਕਿ 62 ਕੇਸ ਐਕਟਿਵ ਹਨ। ਇੱਥੇ ਰਾਹਤ ਦੀ ਗੱਲ ਇਹ ਹੈ ਕਿ 301 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂਕਿ 17 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।

ਐਤਵਾਰ ਨੂੰ ਜ਼ਿਲੇ ‘ਚ ਕੋਰੋਨਾ ਨੇ 3 ਲੋਕਾਂ ਦੀ ਲਈ ਜਾਨ – ਜ਼ਿਲ੍ਹਾ ਗੁਰਦਾਸਪੁਰ ‘ਚ ਕੋਰੋਨਾ ਵਾਇਰਸ ਨਾਲ ਸਬੰਧਤ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਣ 17 ਨਵੇਂ ਮਰੀਜ਼ ਸਾਹਮਣੇ ਆਉਣ ਕਾਰਣ ਜਿਥੇ ਜ਼ਿਲ੍ਹੇ ਅੰਦਰ ਕੁਲ ਮਰੀਜ਼ਾਂ ਦੀ ਗਿਣਤੀ 428 ਤੱਕ ਪਹੁੰਚ ਗਈ ਹੈ, ਉਸ ਦੇ ਨਾਲ ਹੀ 3 ਮਰੀਜ਼ਾਂ ਦੀ ਮੌਤ ਹੋਣ ਕਾਰਣ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਕਾਰਣ ਮੌਤ ਦੇ ਮੂੰਹ ‘ਚ ਗਏ ਲੋਕਾਂ ਦਾ ਅੰਕੜਾ ਵੀ 17 ਹੋ ਗਿਆ ਹੈ। ਅੱਜ ਜਿਹੜੇ 3 ਮਰੀਜ਼ਾਂ ਦੀ ਮੌਤ ਹੋਈ ਹੈ ਉਹ ਅੰਮ੍ਰਿਤਸਰ ਵਿਖੇ ਦਾਖਲ ਸਨ, ਜਿਨ੍ਹਾਂ ‘ਚੋਂ ਇਕ ਦੀਨਾਨਗਰ ਨਾਲ ਸਬੰਧਤ 62 ਸਾਲਾਂ ਦਾ ਵਿਅਕਤੀ ਸੀ, ਜਿਸ ਨੂੰ ਦਿਲ ਦਾ ਰੋਗ ਹੋਣ ਕਾਰਣ ਸਟੰਟ ਵੀ ਪਿਆ ਸੀ।

ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਬਾਅਦ ਉਸ ਦੀ ਮੌਤ ਹੋ ਗਈ। ਹੁਣ ਤੱਕ ਜ਼ਿਲ੍ਹੇ ਅੰਦਰ ਹੁਣ ਤੱਕ 27,870 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 26 ਹਜ਼ਾਰ 519 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦੋਂ ਕਿ 1037 ਰਿਪੋਰਟÎਾਂ ਆਉਣੀਆਂ ਬਾਕੀ ਹਨ। ਹੁਣ ਤੱਕ ਸਾਹਮਣੇ ਆਏ 413 ਮਰੀਜ਼ਾਂ ‘ਚੋਂ 276 ਠੀਕ ਹੋ ਗਏ ਹਨ ਜਦੋਂ ਕਿ 25 ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਹੈ।

ਪੰਜਾਬ ‘ਚ ਕੋਰੋਨਾ ਦੇ ਹਾਲਾਤ – ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 13440 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1533, ਲੁਧਿਆਣਾ ‘ਚ 2566, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2015, ਸੰਗਰੂਰ ‘ਚ 941 ਕੇਸ, ਪਟਿਆਲਾ ‘ਚ 1397, ਮੋਹਾਲੀ ‘ਚ 707, ਗੁਰਦਾਸਪੁਰ ‘ਚ 429 ਕੇਸ, ਪਠਾਨਕੋਟ ‘ਚ 323, ਤਰਨਤਾਰਨ 277, ਹੁਸ਼ਿਆਰਪੁਰ ‘ਚ 493, ਨਵਾਂਸ਼ਹਿਰ ‘ਚ 295, ਮੁਕਤਸਰ 204, ਫਤਿਹਗੜ੍ਹ ਸਾਹਿਬ ‘ਚ 286, ਰੋਪੜ ‘ਚ 203, ਮੋਗਾ ‘ਚ 267, ਫਰੀਦਕੋਟ 259, ਕਪੂਰਥਲਾ 201, ਫਿਰੋਜ਼ਪੁਰ ‘ਚ 296, ਫਾਜ਼ਿਲਕਾ 232, ਬਠਿੰਡਾ ‘ਚ 287, ਬਰਨਾਲਾ ‘ਚ 126, ਮਾਨਸਾ ‘ਚ 103 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 9052 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 4028 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 309 ਲੋਕਾਂ ਦੀ ਮੌਤ ਹੋ ਚੁੱਕੀ ਹੈ।
The post ਕਰੋਨਾ ਦਾ ਪੰਜਾਬ ਚ’ ਆਇਆ ਵੱਡਾ ਹੜ੍ਹ,ਹੁਣੇ ਸ਼ਾਮ ਨੂੰ ਇੱਥੇ ਆਏ ਇਕੱਠੇ 51 ਹੋਰ ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
ਪੰਜਾਬ ‘ਚ ਕੋਰੋਨਾ ਕਾਰਨ ਕੋਹਰਾਮ ਮੱਚ ਗਿਆ ਹੈ। ਜ਼ਿਲ੍ਹੇ ‘ਚ ਪਿਛਲੇ ਦਿਨਾਂ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਰੋਜ਼ਾਨਾ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਅਤੇ ਪ੍ਰਸ਼ਾਸਨ …
The post ਕਰੋਨਾ ਦਾ ਪੰਜਾਬ ਚ’ ਆਇਆ ਵੱਡਾ ਹੜ੍ਹ,ਹੁਣੇ ਸ਼ਾਮ ਨੂੰ ਇੱਥੇ ਆਏ ਇਕੱਠੇ 51 ਹੋਰ ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News