ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲਾ ‘ਤੇ ਫਾਇਰਿੰਗ ਕੀਤੀ ਸੀ। ਅੰਕਿਤ ਨੇ ਦੋਵੇਂ ਹੱਥਾਂ ਨਾਲ ਗੋਲ਼ੀਆਂ ਚਲਾਈਆਂ ਸੀ।
ਇਹ ਸ਼ੂਟਰ ਇੱਕ ਥਾਂ ‘ਤੇ ਦੋ ਦਿਨ ਤੋਂ ਵੱਧ ਨਹੀਂ ਠਹਿਰਦੇ ਸੀ। ਸ਼ੂਟਰਾਂ ਨੇ ਕਰੀਬ 35 ਟਿਕਾਣੇ ਬਦਲੇ। ਕਤਲ ਤੋਂ ਪਹਿਲਾਂ ਅੰਕਿਤ ਨੇ ਗੋਲ਼ੀਆਂ ਨਾਲ ‘ਸਿੱਧੂ ਮੂਸੇਵਾਲਾ’ ਲਿਖ ਕੇ ਫੋਟੋ ਖਿੱਚੀ ਸੀ। ਅੰਕਿਤ ਸਿਰਸਾ ਇਸ ਕਤਲਕੇਸ ਚ ਸਭ ਤੋਂ ਘੱਟ ਉਮਰ ਦਾ ਮੁਲਜ਼ਮ ਹੈ। ਉਸ ਦੀ ਉਮੀਰ ਕਰੀਬ ਸਾਢੇ 18 ਸਾਲ ਹੈ।
ਦੱਸ ਦੇਈਏ ਕਿ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਿਸਟਲ ਅਤੇ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਵੀ ਬਰਾਮਦ ਕੀਤੀਆਂ ਹਨ। ਸ਼ੂਟਰ ਪੁਲਿਸ ਦੀ ਵਰਦੀ ‘ਚ ਭੱਜਣ ਦੀ ਫਿਰਾਕ ‘ਚ ਸੀ। ਰਾਜਸਥਾਨ ਦੀ ਚੁਰੂ ਪੁਲਿਸ ਦੀ ਟੀਮ ਵੀ ਪਿਛਲੇ ਕੁਝ ਸਮੇਂ ਤੋਂ ਮੁਲਜ਼ਮ ਸ਼ੂਟਰ ਅੰਕਿਤ ਦੀ ਭਾਲ ਕਰ ਰਹੀ ਸੀ, ਉੱਥੇ ਅੰਕਿਤ ਦੇ ਖਿਲਾਫ ਚੁਰੂ ‘ਚ ਦੋ ਲੋਕਾਂ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰਨ ਦਾ ਇਲਜ਼ਾਮ ਹੈ।
‘ਸਚਿਨ ਭਿਵਾਨੀ ਨੇ ਸ਼ੂਟਰਾਂ ਦੀ ਮਦਦ ਕੀਤੀ – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ HGS Dhaliwal ਨੇ ਪ੍ਰੈਸ ਕਾਨਫੰਰਸ ਕੀਤੀ ਤੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਗਿਆ। 19 ਜੂਨ ਨੂੰ ਪ੍ਰਿਆਵਰਤ ਫੌਜੀ, ਕਸ਼ਿਸ਼ ਤੇ ਕੇਸ਼ਵ ਨੂੰ ਗ੍ਰਿਫ਼ਤਾਰ ਕੀਤਾ ਅਤੇ ਕੇਸ਼ਵ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ।
ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ‘ਚ ਰੇਡ ਕੀਤੀ। ਕੱਲ੍ਹ ਰਾਤ 11 ਵਜੇ ਅੰਕਿਤ ਸੇਰਸਾ ਨੂੰ ਗ੍ਰਿਫ਼ਤਾਰ ਕੀਤਾ। ਅੰਕਿਤ ਨੇ ਦੋਵੇਂ ਹੱਥਾਂ ਨਾਲ ਫਾਇਰਿੰਗ ਕੀਤੀ ਸੀ। ਸਚਿਨ ਭਿਵਾਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲਾ …
Wosm News Punjab Latest News