Breaking News
Home / Punjab / ਬੁੱਧਵਾਰ ਨੂੰ ਭਗਵੰਤ ਮਾਨ 8 ਜ਼ਿਲ੍ਹਿਆਂ ਲਈ ਕਰਨਗੇ ਇਹ ਵੱਡਾ ਕੰਮ-ਦੇਖੋ ਤਾਜ਼ਾ ਖ਼ਬਰ

ਬੁੱਧਵਾਰ ਨੂੰ ਭਗਵੰਤ ਮਾਨ 8 ਜ਼ਿਲ੍ਹਿਆਂ ਲਈ ਕਰਨਗੇ ਇਹ ਵੱਡਾ ਕੰਮ-ਦੇਖੋ ਤਾਜ਼ਾ ਖ਼ਬਰ

ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੀ ਕਾਊਂਸਲਿੰਗ ਦੌਰਾਨ 855 ਉਮੀਦਵਾਰਾਂ ਨੂੰ ਜ਼ਿਲ੍ਹਿਆਂ ਦੀ ਵੰਡ/ ਅਲਾਟਮੈਂਟ ਕੀਤੀ ਗਈ ਹੈ। ਇਸ ਸੰਬੰਧੀ ਸਿਫਾਰਸ਼ੀ ਪੱਤਰ ਉਮੀਦਵਾਰਾਂ ਨੂੰ 6 ਜੁਲਾਈ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਅਲਾਟਮੈਂਟ ਪੱਤਰ ਵੰਡ ਸਮਾਰੋਹ ਪੰਜਾਬ ਮਿਊਂਸੀਪਲ ਭਵਨ, ਆਡੀਟੋਰੀਅਮ, ਸੈਕਟਰ-55 (ਕਿਸਾਨ ਭਵਨ ਦੇ ਨਾਲ) ਚੰਡੀਗੜ੍ਹ ਵਿਖੇ ਰਖਿਆ ਗਿਆ ਹੈ, ਜਿਥੇ ਉਮੀਦਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਇਹ ਇਹ ਸਿਫਾਰਿਸ਼ੀ ਪੱਤਰ ਵੰਡਣਗੇ।

ਇਸ ਮੌਕੇ ਸੀ.ਐੱਮ. ਮਾਨ ਨਵੇਂ ਨਿਯੁਕਤ ਹੋਏ ਪਟਵਾਰੀਆਂ ਨੂੰ ਸੰਬੋਧਨ ਵੀ ਕਰਨਗੇ। ਸਰਕਾਰ ਵੱਲੋਂ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਸਮਾਗਮ ਵਿੱਚ ਸਵੇਰੇ 10 ਵਜੇ ਸ਼ਾਮਲ ਹੋਣ ਲਈ ਕਿਹਾ ਹੈ, ਜਿਨ੍ਹਾਂ ਨੂੰ ਜ਼ਿਲ੍ਹੇ ਅਲਾਟ ਕੀਤੇ ਗਏ ਹਨ। ਸਮਾਗਮ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸੰਗਰੂਰ, ਮੋਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮਾਨਸਾ, ਐੱਸ.ਬੀ.ਐੱਸ. ਨਗਰ ਤੇ ਲੁਧਿਆਣਾ ਜ਼ਿਲ੍ਹੇ ਅਲਾਟ ਕੀਤੇ ਗਏ ਹਨ।

ਸਿਰਫ ਇਨ੍ਹਾਂ ਜ਼ਿਲ੍ਹਿਆਂ ਨਾਲ ਸੰਬੰਧਤ ਉਮੀਦਵਾਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਹ ਉਮੀਦਵਾਰ ਸਬੰਧਤ ਵਿਸਥਾਰਪੂਰਵਕ ਹਿਦਾਇਤਾਂ ਵਿਭਾਗ ਦੀ ਵੈੱਬਸਾਈਟ www.plrs.org.in ਅਤੇ https://revenue.punjab.gov.in/ ‘ਤੇ ਵੇਖ ਸਕਦੇ ਹਨ।

ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਕਾਊਂਸਲਿੰਗ ਦੌਰਾਨ ਬਾਕੀ ਜ਼ਿਲ੍ਹਿਆਂ ਵਿੱਚ ਚੁਣੇ ਗਏ ਉਮੀਦਵਾਰ ਸਬੰਧਤ ਜ਼ਿਲ੍ਹੇ ਦੇ ਕੁਲੈਕਟਰ-ਡਿਪਟੀ ਕਮਿਸ਼ਨਰ ਦਫਤਰ ਵਿਖੇ 11 ਜੁਲਾਈ ਦਿਨ ਸੋਮਵਾਰ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਉਮੀਦਵਾਰ 98554-24683, 81463-88455 ਅਤੇ 70095-39579 ‘ਤੇ ਸੰਪਰਕ ਕਰ ਸਕਦੇ ਹਨ।

ਸਮਾਰੋਹ ਵਿੱਚ ਪਹੁੰਚਣ ਵਾਲੇ ਉਮੀਦਵਾਰਾਂ ਨੂੰ ਸਮੇਂ ਸਿਰ 10 ਵਜੇ ਤੱਕ ਪਹੁੰਚਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਉਮੀਦਵਾਰਾਂ ਨੂੰ ਆਪਣੇ ਨਾਲ ਫੋਟੋ ਵਾਲਾ ਪਛਾਣ ਪੱਤਰ ਨਾਲ ਹੀ ਹਾਲ ਦੇ ਅੰਦਰ ਐਂਟਰੀ ਮਿਲੇਗੀ, ਉਨ੍ਹਾਂ ਦੇ ਨਾਲ ਆਇਆ ਕੋਈ ਕਿਸੇ ਵੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੀ ਕਾਊਂਸਲਿੰਗ ਦੌਰਾਨ 855 ਉਮੀਦਵਾਰਾਂ ਨੂੰ ਜ਼ਿਲ੍ਹਿਆਂ ਦੀ ਵੰਡ/ ਅਲਾਟਮੈਂਟ ਕੀਤੀ ਗਈ ਹੈ। ਇਸ ਸੰਬੰਧੀ ਸਿਫਾਰਸ਼ੀ ਪੱਤਰ ਉਮੀਦਵਾਰਾਂ ਨੂੰ 6 ਜੁਲਾਈ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਅਲਾਟਮੈਂਟ …

Leave a Reply

Your email address will not be published. Required fields are marked *