Breaking News
Home / Punjab / ਝੋਨਾਂ ਦੇ ਬੂਟੇ ਮੱਚਦੇ ਹਨ ਤਾਂ ਅਪਣਾਓ ਇਹ ਫਾਰਮੂਲਾ, ਝੋਨਾ ਕਰੇਗਾ ਡਬਲ ਫੋਟ

ਝੋਨਾਂ ਦੇ ਬੂਟੇ ਮੱਚਦੇ ਹਨ ਤਾਂ ਅਪਣਾਓ ਇਹ ਫਾਰਮੂਲਾ, ਝੋਨਾ ਕਰੇਗਾ ਡਬਲ ਫੋਟ

ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਵਾਰ ਅੱਲਗ ਅੱਲਗ ਜਿਲ੍ਹਿਆਂ ਨੂੰ ਅਲੱਗ ਅਲੱਗ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਜ਼ੋਨ ਨੂੰ ਝੋਨਾ ਲਗਾਉਣ ਲਈ ਅਲੱਗ ਤਰੀਕ ਦਿੱਤੀ ਗਈ ਹੈ। ਜਿਆਦਾਤਰ ਇਲਾਕਿਆਂ ਵਿੱਚ ਝੋਨਾ ਲੱਗ ਚੁੱਕਿਆ ਹੈਂ ਤੇ ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਇੱਕੋ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਇਹ ਹੈ ਕਿ ਝੋਨੇ ਦੇ ਬੂਟੇ ਸੁੱਕ ਜਾਂਦੇ ਹਨ।

ਜਿਆਦਾਤਰ ਕਿਸਾਨਾਂ ਦੇ ਝੋਨੇ ਦੇ ਬੂਟੇ ਇਨ੍ਹਾਂ ਦਿਨਾਂ ਵਿੱਚ ਸੁੱਕ ਜਾਂ ਮੱਚ ਜਾਂਦੇ ਹਨ ਅਤੇ ਚੱਲਦੇ ਨਹੀਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਝੋਨੇ ਦੇ ਬੂਟੇ ਮੱਚਣ ਦਾ ਅਸਲ ਕਾਰਨ ਕੀ ਹੈ ਅਤੇ ਨਾਲ ਤੁਹਾਨੂੰ ਇੱਕ ਅਜਿਹਾ ਫਾਰਮੂਲਾ ਦੱਸਾਂਗੇ ਜਿਸਨੂੰ ਵਰਤਣ ਨਾਲ ਤੁਹਾਡੇ ਸਾਰੇ ਬੂਟੇ ਚੱਲ ਪੈਣਗੇ ਅਤੇ ਝੋਨਾ ਡਬਲ ਫੋਟ ਕਰੇਗਾ। ਜਿਸ ਨਾਲ ਕਿਸਾਨਾਂ ਨੂੰ ਕਾਫੀ ਚੰਗਾ ਝਾੜ ਮਿਲੇਗਾ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਿਨਾਂ ਵਿੱਚ ਝੋਨੇ ਵਿੱਚ ਦੋ ਤਰਾਂ ਦੀ ਸਮੱਸਿਆ ਆਉਂਦੀ ਹੈ, ਪਹਿਲੀ ਹੈ ਕਿ ਬੂਟੇ ਬਿਲਕੁਲ ਸੜ ਜਾਂਦੇ ਹਨ ਅਤੇ ਦੂਸਰੀ ਇਹ ਹੈ ਕਿ ਝੋਨਾ ਪੀਲਾ ਹੋਕੇ ਖੜ੍ਹ ਜਾਂਦਾ ਹੈ ਅਤੇ ਫੋਟ ਰੁਕ ਜਾਂਦੀ ਹੈ। ਜੇਕਰ ਤੁਹਾਡੇ ਵੀ ਝੋਨਾ ਲਾਉਣ ਤੋਂ ਬਾਅਦ ਹਰ ਸਾਲ ਬੂਟੇ ਗਲ ਜਾਂਦੇ ਹਨ ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਡੀ ਜ਼ਮੀਨ ਵਿਚ ਸੋਡੀਅਮ ਬਹੁਤ ਜਿਆਦਾ ਹੈ।

ਇਸਦਾ ਹੱਲ ਇਹ ਹੈ ਕਿ ਤੁਸੀਂ ਜੇਕਰ ਪਹਿਲੀ ਖਾਦ ਨਾਲ ਕੈਲਸ਼ੀਅਮ ਨਾਈਟਰੇਟ ਦੀ ਵਰਤੋਂ ਕਰਦੇ ਹੋ ਜਾਂ ਫਿਰ ਹਿਉਮਿਕ ਐਸਿਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਸਮੱਸਿਆ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਜਾਵੇਗਾ। ਪਰ ਪਹਿਲਾਂ ਮਿੱਟੀ ਦੀ ਜਾਂਚ ਜਰੂਰ ਕਰਵਾ ਲਓ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਚੀਜ ਦੀ ਕਿੰਨੀ ਘਾਟ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਵਾਰ ਅੱਲਗ ਅੱਲਗ ਜਿਲ੍ਹਿਆਂ ਨੂੰ ਅਲੱਗ ਅਲੱਗ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਜ਼ੋਨ ਨੂੰ ਝੋਨਾ ਲਗਾਉਣ …

Leave a Reply

Your email address will not be published. Required fields are marked *