Breaking News
Home / Punjab / ਜਾਣੋ ਖੇਤ ਵਿੱਚ Tata ਦੀ 6 ਫੁੱਟੀ ਜਾਲੀ ਲਗਵਾਉਣ ਦਾ ਪ੍ਰਤੀ ਏਕੜ ਕਿੰਨਾ ਹੋਵੇਗਾ ਖਰਚਾ

ਜਾਣੋ ਖੇਤ ਵਿੱਚ Tata ਦੀ 6 ਫੁੱਟੀ ਜਾਲੀ ਲਗਵਾਉਣ ਦਾ ਪ੍ਰਤੀ ਏਕੜ ਕਿੰਨਾ ਹੋਵੇਗਾ ਖਰਚਾ

ਕਿਸਾਨ ਵੀਰਾਂ ਨੂੰ ਅਵਾਰਾ ਪਸ਼ੁਆਂ ਦੀ ਕਾਫ਼ੀ ਸਮੱਸਿਆ ਆਉਂਦੀ ਹੈ ਜੋ ਕਿ ਖੇਤ ਵਿੱਚ ਵੜਕੇ ਫਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ ਅਤੇ ਕਿਸਾਨਾਂ ਨੂੰ ਪਸ਼ੁਆਂ ਦਾ ਹੱਲ ਕਰਨ ਲਈ ਕਈ ਤਰੀਕੇ ਅਜ਼ਮਾਉਣੇ ਪੈਂਦੇ ਹਨ। ਇਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਤਾਰਬੰਦੀ। ਬਹੁਤ ਸਾਰੇ ਕਿਸਾਨ ਆਪਣੇ ਖੇਤ ਦੇ ਚਾਰੇ ਪਾਸੇ ਤਾਰਬੰਦੀ ਕਰ ਦਿੰਦੇ ਹਨ ਤਾਂ ਜੋ ਅਵਾਰਾ ਪਸ਼ੁਆਂ ਤੋਂ ਫਸਲ ਨੂੰ ਬਚਾਇਆ ਜਾ ਸਕੇ।

ਪਰ ਕਈ ਜਾਨਵਰ ਤਾਰਬੰਦੀ ਕਰਨ ਤੋਂ ਬਾਅਦ ਵੀ ਖੇਤ ਵਿੱਚ ਵੜ ਜਾਂਦੇ ਹਨ। ਤਾਂ ਤੁਹਾਨੂੰ ਦੱਸ ਦੇਈਏ ਕਿ ਇਸਦਾ ਹੱਲ ਹੈ ਚੇਨ ਲਿੰਕ ਫੈਂਸਿੰਗ ਯਾਨੀ ਚੇਨ ਲਿੰਕ ਵਾਲੀ ਤਾਰਬੰਦੀ ਕਰਵਾਉਣਾ। ਬਹੁਤ ਸਾਰੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਚੇਨ ਲਿੰਕ ਵਾਲੀ ਤਾਰਬੰਦੀ ਕਰਵਾਉਣ ਵਿੱਚ ਉਨ੍ਹਾਂ ਦਾ ਕਿੰਨਾ ਖਰਚਾ ਹੋਵੇਗਾ। ਅੱਜ ਅਸੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਪ੍ਰਤੀ ਏਕੜ ਤੁਸੀ ਕਿੰਨੇ ਖਰਚੇ ਵਿੱਚ chain link fencing ਕਰਵਾ ਸਕਦੇ ਹੋ।

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ TATA ਦੀ 6 ਫੁੱਟੀ ਦੀ ਜਾਲੀ ਖੇਤ ਦੇ ਚਾਰੇ ਪਾਸੇ ਲਗਾਉਣ ਵਿੱਚ ਕਿੰਨਾ ਖਰਚਾ ਆਵੇਗਾ। ਕਿਉਂਕਿ TATA ਦਾ ਜਾਲ ਸਭਤੋਂ ਵਧੀਆ ਕੁਆਲਿਟੀ ਦਾ ਹੁੰਦਾ ਹੈ ਅਤੇ ਇਸਦੀ ਕੀਮਤ ਵੀ ਠੀਕ ਹੁੰਦੀ ਹੈ।

ਇਸ ਲਈ ਸਭਤੋਂ ਪਹਿਲਾਂ ਐਂਗਲਾਂ ਨੂੰ ਜ਼ਮੀਨ ਵਿੱਚ ਗੱਡਿਆ ਜਾਂਦਾ ਹੈ ਅਤੇ ਇਹ ਕੰਮ ਪੁਰੇ ਲੈਵਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਂਦਾ ਹੈ ਅਤੇ ਉਸਤੋਂ ਬਾਅਦ ਇਨ੍ਹਾਂ ਐਂਗਲਾਂ ਉੱਤੇ ਜਾਲੀ ਨੂੰ ਲਗਾ ਦਿੱਤਾ ਜਾਂਦਾ ਹੈ।ਖਰਚੇ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਖੇਤ ਦੇ ਸਾਇਜ਼ ਅਤੇ ਤੁਸੀ ਕਿਹੜਾ ਮਟੀਰਿਅਲ ਲਗਵਾਉਣਾ ਚਾਹੁੰਦੇ ਹੋ, ਇਸ ਉਤੇ ਨਿਰਭਰ ਕਰਦਾ ਹੈ।

ਜੇਕਰ ਤੁਸੀਂ ਟਾਟਾ ਦੀ 6 ਫੁੱਟੀ ਜਾਲੀ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਲਗਭਗ 135 ਰੁਪਏ ਰਨਿੰਗ ਫੁੱਟ ਦਾ ਖਰਚਾ ਹੋਵੇਗਾ। ਇਸ ਵਿੱਚ ਸਾਰੀਆਂ ਐਂਗਲਾਂ, ਸੀਮੇਂਟ, ਅਤੇ ਜਾਲ ਦਾ ਖਰਚਾ ਵੀ ਆ ਜਾਂਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਕਿਸਾਨ ਵੀਰਾਂ ਨੂੰ ਅਵਾਰਾ ਪਸ਼ੁਆਂ ਦੀ ਕਾਫ਼ੀ ਸਮੱਸਿਆ ਆਉਂਦੀ ਹੈ ਜੋ ਕਿ ਖੇਤ ਵਿੱਚ ਵੜਕੇ ਫਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ ਅਤੇ ਕਿਸਾਨਾਂ ਨੂੰ ਪਸ਼ੁਆਂ ਦਾ ਹੱਲ ਕਰਨ ਲਈ ਕਈ …

Leave a Reply

Your email address will not be published. Required fields are marked *