ਦੋਸਤੋ ਹਰ ਕੋਈ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਇਹ ਚਾਹੁੰਦਾ ਹੈ ਕਿ ਸਰਕਾਰਾਂ ਮਹਿੰਗਾਈ ਨੂੰ ਘੱਟ ਕਰਨ ਲਈ ਕੁਝ ਉਪਰਾਲੇ ਕਰਨ। ਪਰ ਸਰਕਾਰਾਂ ਇਸ ਮਾਮਲੇ ਤੇ ਕੋਈ ਕੰਮ ਨਹੀਂ ਕਰ ਰਹੀਆਂ। ਹਾਲਾਂਕਿ ਕਈ ਲੋਕਾਂ ਅਤੇ ਸੰਸਥਾਵਾਂ ਵੱਲੋਂ ਮਹਿੰਗਾਈ ਨੂੰ ਘੱਟ ਕਰਨ ਦੇ ਅਤੇ ਮਹਿੰਗੀਆਂ ਚੀਜਾਂ ਨੂੰ ਸਸਤੀਆਂ ਕੀਮਤਾਂ ਉੱਤੇ ਦੇਣ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ।
ਇਸਦੇ ਤਹਿਤ ਹੀ ਲੁਧਿਆਣਾ ਵਿੱਚ ਗੁਰੂਨਾਨਕ ਮੋਦੀਖਾਨਾ ਖੋਲਿਆ ਗਿਆ ਸੀ। ਜਿਸ ਵਿੱਚ ਬਹੁਤ ਘੱਟ ਕੇਮਤਾਂ ਵਿਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਲੋਕ ਹੈਰਾਨ ਹੋ ਗਏ ਸਨ ਕਿ ਦਵਾਈਆਂ ਇਨੀਆਂ ਸਸਤੀਆਂ ਵੀ ਮਿਲ ਸਕਦੀਆਂ ਹਨ। ਇਸਤੋਂ ਬਾਅਦ ਪੰਜਾਬ ਵਿੱਚ ਬਾਕੀ ਜਿਲ੍ਹਿਆਂ ਵਿੱਚ ਵੀ ਇਸ ਤਰਾਂ ਦੇ ਮੋਦੀਖਾਨੇ ਖੁੱਲ੍ਹ ਰਹੇ ਹਨ।
ਪਰ ਅੱਜ ਅਸੀਂ ਤੁਹਾਨੂੰ ਇੱਕ ਵੱਖਰਾ ਮੋਦੀਖਾਨਾ ਦਿਖਾਵਾਂਗੇ। ਅੱਜ ਤੱਕ ਤੁਸੀਂ ਦਵਾਈਆਂ ਜਾਂ ਫਿਰ ਕੱਪੜਿਆਂ ਦੇ ਮੋਦੀਖਾਨੇ ਬਾਰੇ ਸੁਣਿਆ ਹੋਵੇਗਾ। ਪਰ ਹੁਣ ਮਾਰਬਲ ਅਤੇ ਫਰਨੀਚਰ ਪੱਥਰ ਦਾ ਮੋਦੀਖਾਨਾ ਵੀ ਖੁੱਲ ਚੁੱਕਿਆ ਹੈ। ਇੱਥੋਂ ਤੁਸੀਂ ਹਰ ਤਰਾਂ ਦਾ ਮਾਰਬਲ, ਟਾਈਲਾਂ ਅਤੇ ਫਰਨੀਚਰ ਸਭਤੋਂ ਘੱਟ ਰੇਟ ‘ਤੇ ਖਰੀਦ ਸਕਦੇ ਹੋ। ਇੱਥੇ ਕੀਮਤਾਂ ਇਨੀਆਂ ਘੱਟ ਹਨ ਕਿ ਤੁਸੀਂ ਸੁਣਕੇ ਹੈਰਾਨ ਰਹਿ ਜਾਓਗੇ।
ਤੁਹਾਨੂੰ ਦੱਸ ਦੇਈਏ ਕਿ ਇਹ ਮੋਦੀਖਾਨਾ ਅੰਮ੍ਰਿਤਸਰ ਵਿੱਚ ਖੋਲ੍ਹਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇੱਥੇ ਸਾਰਾ ਮਾਰਬਲ ਅਤੇ ਫਰਨੀਚਰ ਬਿਲਕੁਲ ਨਵੇਂ ਡਿਜ਼ਾਈਨਾਂ ਦਾ ਅਤੇ ਬਹੁਤ ਵਧੀਆ ਕਵਾਲਿਟੀ ਦਾ ਵੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…
ਦੋਸਤੋ ਹਰ ਕੋਈ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਇਹ ਚਾਹੁੰਦਾ ਹੈ ਕਿ ਸਰਕਾਰਾਂ ਮਹਿੰਗਾਈ ਨੂੰ ਘੱਟ ਕਰਨ ਲਈ ਕੁਝ ਉਪਰਾਲੇ ਕਰਨ। ਪਰ ਸਰਕਾਰਾਂ ਇਸ ਮਾਮਲੇ ਤੇ ਕੋਈ ਕੰਮ ਨਹੀਂ …