ਦੋਸਤੋਂ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਗਰਮੀ ਇਸ ਵਾਰ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਇਸ ਮੌਸਮ ਵਿੱਚ ਸਭ ਦੇ ਘਰ ਵਿੱਚ AC ਵਗੈਰਾ ਲਗਾਤਾਰ ਚਲਦੇ ਹਨ ਜਿਸ ਕਾਰਨ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਸੋਲਰ ਪੈਨਲ ਲਗਵਾਉਣ ਬਾਰੇ ਸੋਚਦੇ ਹਨ ਪਰ ਉਨ੍ਹਾਂ ਨੂੰ ਸੋਲਰ ਪੈਨਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।
ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਘਰ ਵਿੱਚ ਕਿੰਨੇ ਕਿਲੋਵਾਟ ਦਾ ਸੋਲਰ ਪੈਨਲ ਲਗੇਗਾ ਅਤੇ ਇਸ ਉੱਤੇ ਕਿੰਨਾ ਖਰਚਾ ਆਵੇਗਾ। ਇਸ ਲਈ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਇੱਕ ਕਿਲੋਵਾਟ ਤੋਂ ਲੈਕੇ 10 ਕਿਲੋਵਾਟ ਤੱਕ ਦੇ ਸੋਲਰ ਪੈਨਲ ਨੂੰ ਲਗਾਉਣ ਵਿੱਚ ਕਿੰਨਾ ਖਰਚਾ ਆਵੇਗਾ ਅਤੇ ਤੁਹਾਨੂੰ ਆਪਣੇ ਘਰ ਲਈ ਕਿੰਨੇ ਕਿਲੋਵਾਟ ਦੇ ਸੋਲਰ ਪੈਨਲ ਦੀ ਲੋੜ ਪਵੇਗੀ।
ਸਭਤੋਂ ਪਹਿਲਾਂ ਇੱਕ ਕਿਲੋਵਾਟ ਦੇ ਸੋਲਰ ਪੈਨਲ ਦੀ ਗੱਲ ਕਰੀਏ ਤਾਂ ਇਸ ਲਈ ਤੁਹਾਨੂੰ 250 ਵਾਟ ਦੇ 4 ਪੈਨਲ ਲਵਾਉਣੇ ਪੈਣਗੇ। ਇਸਦੇ ਨਾਲ ਹੀ ਤੁਹਾਨੂੰ ਇੱਕ ਕਿਲੋਵਾਟ ਦਾ ਸੋਲਰ ਸਟਰਕਚਰ ਲਗਵਾਉਣਾ ਪਵੇਗਾ। ਇਸ ਸਾਰੇ ਸੈੱਟ ਨੂੰ ਚਲਾਉਣ ਲਈ ਤੁਹਾਨੂੰ ਇੱਕ ਕਿਲੋਵਾਟ ਦਾ ਇਨਵਰਟਰ ਲਗਵਾਉਣਾ ਪਵੇਗਾ। ਤੁਸੀਂ ਜਿੰਨੇ ਕਿਲੋਵਾਟ ਦਾ ਪੈਨਲ ਲਗਵਾਓਗੇ ਓਨੇ ਕਿਲੋਵਾਟ ਦਾ ਹੀ ਇਨਵੇਟਰ ਲਗੇਗਾ।
ਇੱਕ ਕਿਲੋਵਾਟ ਸੋਲਰ ਪੈਨਲ ਲਗਾਉਣ ਲਈ ਤੁਹਾਨੂੰ ਸਿਰਫ 100 ਸਕੁਏਅਰ ਫੁੱਟ ਜਗ੍ਹਾ ਦੀ ਲੋੜ ਹੋਵੇਗੀ। ਇਸਦੇ ਨਾਲ ਹੀ ਹੋਰ ਵੀ ਕਾਫੀ ਸਾਰਾ ਛੋਟਾ ਮੋਟਾ ਸਮਾਨ ਲਗਦਾ ਹੈ। ਖਰਚੇ ਦੀ ਗੱਲ ਕਰੀਏ ਤਾਂ ਇੱਕ ਕਿਲੋਵਾਟ ਦਾ ਸੋਲਰ ਪਲਾਂਟ ਲਗਵਾਉਣ ਲਈ ਤੁਹਾਨੂੰ ਲਗਭਗ 65 ਹਜ਼ਾਰ ਰੁਪਏ ਦਾ ਖਰਚਾ ਕਰਨਾ ਪਵੇਗਾ। ਇਸੇ ਤਰਾਂ 10 ਕਿਲੋਵਾਟ ਤੱਕ ਦੇ ਸੋਲਰ ਪਲਾਂਟ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਦੋਸਤੋਂ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਗਰਮੀ ਇਸ ਵਾਰ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਇਸ ਮੌਸਮ ਵਿੱਚ ਸਭ ਦੇ ਘਰ ਵਿੱਚ AC ਵਗੈਰਾ ਲਗਾਤਾਰ ਚਲਦੇ ਹਨ ਜਿਸ ਕਾਰਨ …
Wosm News Punjab Latest News