ਮੁੱਖ ਮੰਤਰੀ ਭਗਵੰਤ ਮਾਨ ਪਿਆਕੜਾਂ ਨੂੰ ਖੁਸ਼ਖਬਰੀ ਦੇ ਸਕਦੀ ਹੈ । ਪੰਜਾਬ ਸਰਕਾਰ ਵੱਲੋਂ ਸ਼ਰਾਬ 20 ਫੀਸਦੀ ਤੱਕ ਸਸਤੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਸ਼ਰਾਬ ਦੀ ਲਗਾਤਾਰ ਵਧ ਰਹੀ ਤਸਕਰੀ ਨੂੰ ਰੋਕਣ ਲਈ ਇਹ ਵਿਵਸਥਾ ਕਰਨ ਜਾ ਰਹੀ ਹੈ ਕਿਉਂਕਿ ਗੁਆਂਢੀ ਰਾਜਾਂ ਵਿੱਚ ਸ਼ਰਾਬ ਸਸਤੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਆਬਕਾਰੀ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।
ਤਸਕਰ ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਤੋਂ ਸ਼ਰਾਬ ਦੀ ਤਸਕਰੀ ਕਰਦੇ ਹਨ। ਇਸ ਤੋਂ ਇਲਾਵਾ ਤਸਕਰੀ ‘ਤੇ ਸ਼ਿਕੰਜਾ ਕਸਣ ਲਈ ਵਿਸ਼ੇਸ਼ ਟਾਸਕ ਫੋਰਸ ਜਾਂ ਵਿਸ਼ੇਸ਼ ਟੀਮਾਂ ਗਠਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਆਬਕਾਰੀ ਵਿਭਾਗ ਕੋਲ 800 ਪੁਲਿਸ ਮੁਲਾਜ਼ਮਾਂ ਦੀ ਫੋਰਸ ਹੈ। ਇਸ ਵਿੱਚੋਂ ਕੁਝ ਚੋਣਵੇਂ ਕਰਮਚਾਰੀ ਤੇ ਅਧਿਕਾਰੀ ਟਾਸਕ ਫੋਰਸ ਵਿੱਚ ਸ਼ਾਮਲ ਕੀਤੇ ਜਾਣਗੇ।
ਦੱਸ ਦੇਈਏ ਕਿ ਹੁਣ ਤੱਕ ਠੇਕਿਆਂ ਦੀ ਨਿਲਾਮੀ ਬੋਲੀ ਤੇ ਲਾਟਰੀ ਰਾਹੀਂ ਹੁੰਦੀ ਹੈ। ਹੁਣ ਸਰਕਾਰ ਇਸ ਵਿੱਚ ਪਾਰਦਰਸ਼ਤਾ ਲਿਆਉਣ ਲਈ ਟੈਂਡਰ ਮੰਗੇਗੀ । ਟੈਂਡਰ ਤੋਂ ਪਹਿਲਾਂ ਵੱਖ-ਵੱਖ ਠੇਕਿਆਂ ਦੀ ਇੱਕ ਨਿਸ਼ਚਿਤ ਕੀਮਤ ਤੈਅ ਕੀਤੀ ਜਾਵੇਗੀ, ਜੋ ਵੀ ਠੇਕੇਦਾਰ ਉਸ ਕੀਮਤ ਤੋਂ ਵੱਧ ਟੈਂਡਰ ਭਰੇਗਾ, ਉਸ ਨੂੰ ਠੇਕਾ ਦਿੱਤਾ ਜਾਵੇਗਾ । ਠੇਕਿਆਂ ਦੀ ਅਲਾਟਮੈਂਟ ਗਰੁੱਪਾਂ ਵਿੱਚ ਕੀਤੀ ਜਾਵੇਗੀ ।
ਉਦਾਹਰਨ ਲਈ ਜੇਕਰ ਠੇਕਿਆਂ ਦੇ ਸਮੂਹ ਦੀ ਕੀਮਤ 20 ਕਰੋੜ ਰੁਪਏ ਰੱਖੀ ਜਾਂਦੀ ਹੈ ਤੇ ਇੱਕ ਠੇਕੇਦਾਰ 21 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਟੈਂਡਰ ਜਮ੍ਹਾਂ ਭਰਦਾ ਹੈ ਤਾਂ ਉਸ ਸਮੂਹ ਦੇ ਠੇਕੇ ਉਸ ਨੂੰ ਅਲਾਟ ਕੀਤੇ ਜਾਣਗੇ।ਇਸ ਤੋਂ ਇਲਾਵਾ ਨਵੀਂ ਨੀਤੀ ਵਿੱਚ ਸ਼ਰਾਬ ਤੋਂ ਮਾਲੀਆ ਵਧਾਉਣ ਲਈ ਸੂਬੇ ਵਿੱਚ 5-6 ਨਵੀਆਂ ਡਿਸਟਿਲਰੀਆਂ ਖੋਲ੍ਹਣ ਦਾ ਵੀ ਫੈਸਲਾ ਲਿਆ ਜਾਵੇਗਾ ।
ਇਹ 5-6 ਨਵੀਆਂ ਡਿਸਟਿਲਰੀਆਂ ਮਾਝੇ ਤੇ ਦੁਆਬੇ ਵਿੱਚ ਖੋਲ੍ਹੀਆਂ ਜਾਣਗੀਆਂ । ਇਨ੍ਹਾਂ ਸਬੰਧਤ ਖੇਤਰਾਂ ਵਿੱਚ ਡਿਸਟਿਲਰੀਆਂ ਦੀ ਸਥਾਪਨਾ ਨਾਲ ਜਿੱਥੇ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਹੀ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਦੱਸ ਦੇਈਏ ਕਿ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਨਾਲ ਹੀ ਸਰਕਾਰ ਸ਼ਰਾਬ ਤੇ ਬੀਅਰ ਦਾ ਇੱਕ ਨਿਸ਼ਚਿਤ ਕੋਟਾ ਤੈਅ ਕਰਦੀ ਹੈ। ਠੇਕੇਦਾਰ ਉੰਨੀ ਹੀ ਸ਼ਰਾਬ ਲੈ ਸਕਦੇ ਹਨ। ਨਵੀਂ ਪਾਲਿਸੀ ਅਨੁਸਾਰ ਅੰਗਰੇਜ਼ੀ ਸ਼ਰਾਬ ਤੇ ਬੀਅਰ ਦਾ ਕੋਟਾ ਖਤਮ ਕਰਨ ਜਾ ਰਹੀ ਹੈ। ਹੁਣ ਉਹ ਜਿੰਨਾ ਚਾਹੇ ਸਟਾਕ ਰੱਖ ਕੇ ਵੇਚ ਸਕਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਪਿਆਕੜਾਂ ਨੂੰ ਖੁਸ਼ਖਬਰੀ ਦੇ ਸਕਦੀ ਹੈ । ਪੰਜਾਬ ਸਰਕਾਰ ਵੱਲੋਂ ਸ਼ਰਾਬ 20 ਫੀਸਦੀ ਤੱਕ ਸਸਤੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਸ਼ਰਾਬ ਦੀ ਲਗਾਤਾਰ ਵਧ …
Wosm News Punjab Latest News