: ਪਟਿਆਲਾ ਕੇਂਦਰੀ ਜੇਲ੍ਹ ਵਿੱ (Central Jail) ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Sindh Sidhu) ਨੂੰ ‘ਮੁਨਸ਼ੀ’ ਦਾ ਕੰਮ ਸੌਂਪਿਆ ਗਿਆ ਹੈ ਅਤੇ ਡਾਕਟਰਾਂ ਦੀ ਸਿਫ਼ਾਰਿਸ਼ ‘ਤੇ ਉਨ੍ਹਾਂ ਦੀ ਰੋਜ਼ਾਨਾ ਖੁਰਾਕ ਵਿੱਚ ਨਾਰੀਅਲ ਪਾਣੀ, ਜੂਸ, ਲੈਕਟੋਜ਼ ਮੁਕਤ ਦੁੱਧ, ਬਦਾਮ ਅਤੇ ਹੋਰ ਵਿਸ਼ੇਸ਼ ਚੀਜਾਂ ਸ਼ਾਮਲ ਹਨ। ਸਿੱਧੂ ਦੇ ਕਹਿਣ ‘ਤੇ ਡਾਕਟਰਾਂ ਦੇ ਬੋਰਡ ਨੇ ਕਾਂਗਰਸੀ ਆਗੂ ਲਈ ਵਿਸ਼ੇਸ਼ ਖੁਰਾਕ ਦੀ ਸਿਫ਼ਾਰਸ਼ ਕੀਤੀ ਹੈ। ਸਿੱਧੂ ਦੀ ਮੈਡੀਕਲ ਜਾਂਚ 23 ਮਈ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਰਜਿੰਦਰਾ ਹਸਪਤਾਲ ਵਿੱਚ ਹੋਈ ਸੀ।
ਸਿੱਧੂ ਦੀ ਵਿਸ਼ੇਸ਼ ਖੁਰਾਕ ਵਿੱਚ ਸਵੇਰੇ ਇੱਕ ਕੱਪ ਰੋਜ਼ਮੇਰੀ ਚਾਹ ਜਾਂ ਇੱਕ ਗਲਾਸ ਨਾਰੀਅਲ ਪਾਣੀ, ਨਾਸ਼ਤੇ ਲਈ ਇੱਕ ਕੱਪ ਲੈਕਟੋਜ਼ ਮੁਕਤ ਦੁੱਧ, ਇੱਕ ਚਮਚ ਫਲੈਕਸਸੀਡ/ਖਰਬੂਜੇ ਦੇ ਬੀਜ/ਚੀਆ, ਪੰਜ-ਛੇ ਬਦਾਮ, ਇੱਕ ਅਖਰੋਟ ਅਤੇ ਪੇਕਨ ਨਟਸ ਸ਼ਾਮਲ ਹਨ। ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ, ਡਾਕਟਰਾਂ ਨੇ ਸਿੱਧੂ ਨੂੰ ਇੱਕ ਗਲਾਸ ਜੂਸ (ਚੁੱਕੰਦਰ, ਖੀਰਾ, ਤੁਲਸੀ ਦੇ ਪੱਤੇ, ਆਂਵਲਾ, ਗਾਜਰ ਆਦਿ) ਜਾਂ ਕਿਸੇ ਵੀ ਫਲ ਜਿਵੇਂ ਕਿ ਤਰਬੂਜ, ਖਰਬੂਜਾ, ਕੀਵੀ, ਅਮਰੂਦ ਆਦਿ ਫਲ ਦਾ ਜੂਸ, ਜਾਂ ਪੁੰਗਰੇ ਕਾਲੇ ਛੋਲੇ, ਹਰੇ ਛੋਲੇ, ਖੀਰੇ /ਟਮਾਟਰ/ਨਿੰਬੂ/ਏਵੋਕਾਡੋ ਸਲਾਦ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਡਾਕਟਰਾਂ ਨੇ ਦੁਪਹਿਰ ਦੇ ਖਾਣੇ ਵਿੱਚ ਖੀਰੇ, ਮੌਸਮੀ ਹਰੀਆਂ ਸਬਜ਼ੀਆਂ, ਜਵਾਰ/ਸਿੰਘਰਾ/ਰਾਗੀ ਦੀ ਰੋਟੀ ਦੀ ਸਿਫ਼ਾਰਸ਼ ਕੀਤੀ ਹੈ। ਸ਼ਾਮ ਨੂੰ ਘੱਟ ਚਰਬੀ ਵਾਲੇ ਦੁੱਧ ਤੋਂ ਬਣੀ ਚਾਹ ਦਾ ਕੱਪ ਅਤੇ ਅੱਧਾ ਨਿੰਬੂ ਦੇ ਨਾਲ 25 ਗ੍ਰਾਮ ਪਨੀਰ ਜਾਂ ਸੋਇਆ ਪਨੀਰ ਦੇ ਨਾਲ ਦੇਣ ਲਈ ਕਿਹਾ ਗਿਆ ਹੈ।
ਡਾਕਟਰਾਂ ਨੇ ਸਿੱਧੂ ਨੂੰ ਰਾਤ ਦੇ ਖਾਣੇ ਵਿੱਚ ਮਿਕਸਡ ਸਬਜ਼ੀਆਂ, ਦਾਲ, ਸੂਪ ਜਾਂ ਕਾਲੇ ਛੋਲਿਆਂ ਦਾ ਸੂਪ ਅਤੇ ਇੱਕ ਕਟੋਰੀ ਹਰੀਆਂ ਸਬਜ਼ੀਆਂ ਦੇਣ ਲਈ ਕਿਹਾ ਹੈ। ਡਾਕਟਰਾਂ ਨੇ ਸਿੱਧੂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਕੈਮੋਮਾਈਲ ਚਾਹ ਅਤੇ ਇੱਕ ਚਮਚ ਇਸਬਗੋਲ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਦੇਣ ਲਈ ਕਿਹਾ ਹੈ।
ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕ੍ਰਿਕਟ ਤੋਂ ਸਿਆਸਤ ਵਿੱਚ ਆਏ 58 ਸਾਲਾ ਸਿੱਧੂ ਨੂੰ ਲੇਖਕ ਦਾ ਕੰਮ ਸੌਂਪਿਆ ਗਿਆ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਉਹ ਆਪਣੀ ਬੈਰਕ ਵਿੱਚ ਰਹਿੰਦਿਆਂ ਹੀ ਇਹ ਕੰਮ ਕਰਨਗੇ। ਜੇਲ੍ਹ ਮੈਨੂਅਲ ਅਨੁਸਾਰ ਕੈਦੀਆਂ ਨੂੰ ਹੁਨਰਮੰਦ, ਅਰਧ-ਹੁਨਰਮੰਦ ਅਤੇ ਗੈਰ-ਹੁਨਰਮੰਦ ਮਜ਼ਦੂਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਜੇਲ੍ਹ ਵਿੱਚ ਨਿਰਧਾਰਤ ਕੰਮ ਲਈ ਅਕੁਸ਼ਲ ਕਾਮਿਆਂ ਨੂੰ 40 ਰੁਪਏ ਪ੍ਰਤੀ ਦਿਨ, ਅਰਧ-ਹੁਨਰਮੰਦ 50 ਰੁਪਏ ਅਤੇ ਹੁਨਰਮੰਦ ਕਾਮਿਆਂ ਨੂੰ 60 ਰੁਪਏ ਪ੍ਰਤੀ ਦਿਨ ਦਿੱਤੇ ਜਾਂਦੇ ਹਨ।
: ਪਟਿਆਲਾ ਕੇਂਦਰੀ ਜੇਲ੍ਹ ਵਿੱ (Central Jail) ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Sindh Sidhu) ਨੂੰ ‘ਮੁਨਸ਼ੀ’ ਦਾ ਕੰਮ ਸੌਂਪਿਆ ਗਿਆ ਹੈ ਅਤੇ ਡਾਕਟਰਾਂ ਦੀ ਸਿਫ਼ਾਰਿਸ਼ ‘ਤੇ ਉਨ੍ਹਾਂ …