ਸਰਕਾਰ ਵੱਲੋਂ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਜਲਦੀ ਤੋਂ ਜਲਦੀ ਅਪਲਾਈ ਕਰਨਾ ਚਾਹੀਦਾ ਹੈ।ਖੇਤਾਂ ਵਿੱਚ ਫ਼ਸਲ ਦੀ ਬਿਜਾਈ ਕਰਨ ਤੋਂ ਬਾਅਦ ਅਕਸਰ ਕਿਸਾਨਾਂ ਨੂੰ ਮੌਸਮ ਖ਼ਰਾਬ ਜਾਂ ਫਿਰ ਕੀੜੇ-ਮਕੌੜੇ ਅਤੇ ਬਿਮਾਰੀਆਂ ਕਾਰਨ ਫ਼ਸਲ ਬਰਬਾਦ ਹੋਣ ਦਾ ਖ਼ਦਸ਼ਾ ਹੁੰਦਾ ਹੈ। ਪਰ ਇਸ ਤੋਂ ਇਲਾਵਾ ਜ਼ਿਆਦਾਤਰ ਕਿਸਾਨਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਹੈ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ’ਤੇ ਅਵਾਰਾ ਪਸ਼ੂਆਂ ਦਾ ਹਮਲਾ। ਦੱਸ ਦਈਏ ਕਿ ਇਹ ਜਾਨਵਰ ਬਿਨ ਬੁਲਾਏ ਮਹਿਮਾਨਾਂ ਵਾਂਗ ਖੇਤਾਂ ਵਿੱਚ ਵੜ ਜਾਂਦੇ ਹਨ ਅਤੇ ਵੱਡੇ ਪੱਧਰ ‘ਤੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਖੇਤੀਬਾੜੀ ਲਈ ਵੱਡੀ ਗਿਣਤੀ ਵਿੱਚ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਕਾਰਨ ਖੇਤੀ ਲਈ ਪਸ਼ੂਆਂ ਦੀ ਭੂਮਿਕਾ ਲਗਭਗ ਖਤਮ ਹੋ ਗਈ ਹੈ। ਜਿਸ ਕਾਰਨ ਹੁਣ ਗਊਆਂ, ਬਲਦ, ਸੂਰ ਅਤੇ ਨੀਲ ਗਾਂ ਖੇਤਾਂ ਜਾਂ ਸੜਕਾਂ ‘ਤੇ ਖੁੱਲ੍ਹੇਆਮ ਘੁੰਮਦੇ ਨਜ਼ਰ ਆਉਂਦੇ ਹਨ। ਜਿਸ ਕਾਰਨ ਇਹ ਪਸ਼ੂ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਰਹੇ ਹਨ। ਇਸ ਲਈ ਇਨ੍ਹਾਂ ਤੋਂ ਬਚਣ ਲਈ ਜ਼ਿਆਦਾਤਰ ਕਿਸਾਨਾਂ ਨੇ ਆਪਣੇ ਖੇਤਾਂ ਨੂੰ ਵਾੜ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਵੀ ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਕੰਡਿਆਲੀ ਤਾਰ ਕਰਵਾਉਣ ਲਈ ਆਰਥਿਕ ਤੌਰ ‘ਤੇ ਸਮਰੱਥ ਨਹੀਂ ਹਨ। ਅਜਿਹੇ ਵਿੱਚ ਸਰਕਾਰ ਨੇ ਕਮਜ਼ੋਰ ਵਰਗ ਦੇ ਕਿਸਾਨਾਂ ਲਈ ਕੰਡਿਆਲੀ ਤਾਰ ਯੋਜਨਾ ਸ਼ੁਰੂ ਕੀਤੀ ਹੈ। ਆਉ ਤੁਹਾਨੂੰ ਇਸ ਸਕੀਮ ਦੇ ਲਾਭ, ਯੋਗਤਾ ਅਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਸਬੰਧਤ ਜਾਣਕਾਰੀ ਦਿੰਦੇ ਹਾਂ।
ਕੰਡਿਆਲੀ ਤਾਰ ਸਕੀਮ ਦੇ ਲਾਭ………………………
-ਕਿਸਾਨ ਆਪਣੇ ਖੇਤਾਂ ਵਿੱਚ ਵਾੜ ਲਗਾ ਕੇ ਪਸ਼ੂਆਂ ਤੋਂ ਆਪਣੇ ਖੇਤਾਂ ਦੀ ਰੱਖਿਆ ਕਰ ਸਕਦੇ ਹਨ।
-ਇਸ ਸਕੀਮ ਤਹਿਤ ਕੰਡਿਆਲੀ ਤਾਰ ਦੀ ਲਾਗਤ ਦਾ 50% ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਜਦਕਿ, ਬਾਕੀ ਦਾ 50% ਯੋਗਦਾਨ ਕਿਸਾਨ ਦਾ ਹੋਵੇਗਾ।
-ਇਸ ਸਕੀਮ ਦਾ ਲਾਭ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ।
-ਵੱਧ ਤੋਂ ਵੱਧ 400 ਮੀਟਰ ਤੱਕ ਕੰਡਿਆਲੀ ਤਾਰ ਲਗਾਉਣ ਲਈ ਹੀ ਸਬਸਿਡੀ ਦਿੱਤੀ ਜਾਵੇਗੀ।
-ਕੰਡਿਆਲੀ ਤਾਰ ਲੱਗਣ ਤੋਂ ਬਾਅਦ ਅਵਾਰਾ ਪਸ਼ੂ ਫ਼ਸਲਾਂ ਨੂੰ ਤਬਾਹ ਨਹੀਂ ਕਰ ਸਕਣਗੇ।
ਕੰਡਿਆਲੀ ਤਾਰ ਸਕੀਮ ਲਈ ਕੌਣ ਕਰ ਸਕਦਾ ਹੈ ਅਪਲਾਈ
-ਇਸ ਯੋਜਨਾ ਦੇ ਤਹਿਤ ਜੋ ਵੀ ਸੂਬਾ ਸ਼ਾਮਲ ਹੈ, ਕਿਸਾਨਾਂ ਲਈ ਉਸ ਸੂਬੇ ਦਾ ਸਥਾਈ ਨਿਵਾਸੀ ਹੋਣਾ ਲਾਜ਼ਮੀ ਹੈ।
-ਕਿਸਾਨ ਕੋਲ ਵਾਹੀਯੋਗ ਜ਼ਮੀਨ 0.5 ਹੈਕਟੇਅਰ ਹੋਣੀ ਚਾਹੀਦੀ ਹੈ।
-ਬਿਨੈਕਾਰ ਦਾ ਬੈਂਕ ਖਾਤਾ ਹੋਣਾ ਚਾਹੀਦਾ ਹੈ।
-ਜੇਕਰ ਤੁਸੀਂ ਪਹਿਲਾਂ ਹੀ ਕਿਸੇ ਹੋਰ ਸਕੀਮ ਦਾ ਲਾਭ ਲੈ ਰਹੇ ਹੋ, ਤਾਂ ਤੁਸੀਂ ਇਸ ਸਕੀਮ ਲਈ ਯੋਗ ਨਹੀਂ ਹੋਵੋਗੇ।
ਕੰਡਿਆਲੀ ਤਾਰ ਸਕੀਮ ਲਈ ਲੁੜੀਂਦੇ ਦਸਤਾਵੇਜ਼…………..
-ਆਧਾਰ ਕਾਰਡ (Aadhar Card)
-ਪਛਾਣ ਦਾ ਸਬੂਤ (Identity Proof)
-ਪਤੇ ਦਾ ਸਬੂਤ (Address Proof)
-ਜ਼ਮੀਨ ਦੀ ਜਮਾਂਬੰਦੀ (Land Settlement)
-ਮੋਬਾਇਲ ਨੰਬਰ (Mobile Number)
-ਪਾਸਪੋਰਟ ਸਾਈਜ਼ ਫੋਟੋ (Passport Size Photo)
-ਰਾਸ਼ਨ ਕਾਰਡ (Ration Card)
ਕੰਡਿਆਲੀ ਤਾਰ ਸਕੀਮ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ……………….
-ਸਭ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
-ਹੁਣ ਇੱਥੇ ਤੁਹਾਨੂੰ ਕੰਡਿਆਲੀ ਤਾਰ ਯੋਜਨਾ ਅਰਜ਼ੀ ਫਾਰਮ PDF ਨੂੰ ਡਾਊਨਲੋਡ ਕਰਨਾ ਹੋਵੇਗਾ।
-ਇਸ ਤੋਂ ਬਾਅਦ ਬਿਨੈਕਾਰ ਦਾ ਨਾਮ, ਆਧਾਰ ਨੰਬਰ, ਪਿਤਾ ਦਾ ਨਾਮ, ਮੋਬਾਈਲ ਨੰਬਰ ਆਦਿ ਬਿਨੈ ਪੱਤਰ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਭਰਨੀ ਹੋਵੇਗੀ।
-ਇਸ ਤੋਂ ਬਾਅਦ, ਅਰਜ਼ੀ ਫਾਰਮ ਦੇ ਨਾਲ ਆਪਣੇ ਸਾਰੇ ਦਸਤਾਵੇਜ਼ ਨੱਥੀ ਕਰੋ ਅਤੇ ਇਸਨੂੰ ਆਪਣੇ ਨਜ਼ਦੀਕੀ ਖੇਤੀਬਾੜੀ ਵਿਭਾਗ ਵਿੱਚ ਜਮ੍ਹਾਂ ਕਰੋ।
-ਇਸ ਤਰ੍ਹਾਂ ਤੁਹਾਡਾ ਅਰਜ਼ੀ ਫਾਰਮ ਪੂਰਾ ਹੋ ਜਾਵੇਗਾ।
ਕੰਡਿਆਲੀ ਤਾਰ ਯੋਜਨਾ ਦਾ ਉਦੇਸ਼………………
-ਕਿਸਾਨਾਂ ਦੀਆਂ ਫਸਲਾਂ ਸੁਰੱਖਿਅਤ ਰਹਿਣ।
-ਫ਼ਸਲ ਦਾ ਝਾੜ ਵੱਧ ਮਿਲ ਸਕੇ।
-ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਪਸ਼ੂਆਂ ਤੋਂ ਬਚਾਇਆ ਜਾ ਸਕੇ।
ਸਰਕਾਰ ਵੱਲੋਂ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਇਸ ਸਕੀਮ ਦਾ …