Breaking News
Home / Punjab / ਵੱਡੀ ਖਬਰ, ਹੁਣ ਪੰਜਾਬ ਵਿੱਚ ਇੱਕੋ ਸਮੇਂ ਨਹੀਂ ਲੱਗੇਗਾ ਝੋਨਾ, ਜਾਣੋ ਤੁਸੀਂ ਕਦੋਂ ਲਗਾ ਸਕਦੇ ਹੋ ਝੋਨਾ

ਵੱਡੀ ਖਬਰ, ਹੁਣ ਪੰਜਾਬ ਵਿੱਚ ਇੱਕੋ ਸਮੇਂ ਨਹੀਂ ਲੱਗੇਗਾ ਝੋਨਾ, ਜਾਣੋ ਤੁਸੀਂ ਕਦੋਂ ਲਗਾ ਸਕਦੇ ਹੋ ਝੋਨਾ

ਕਣਕ ਦੀ ਵਾਢੀ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਕਣਕ ਵੱਢਕੇ ਤੂੜੀ ਬਣਾਉਣ ਤੋਂ ਬਾਅਦ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਇਸੇ ਵਿਚਕਾਰ ਪੰਜਾਬ ਵਿੱਚ ਝੋਨੇ ਦੀ ਲਵਾਈ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਝੋਨੇ ਦੀ ਲਵਾਈ ਨੂੰ ਲੈਕੇ ਸਰਕਾਰ ਵੱਲੋਂ ਖਾਕਾ ਤਿਆਰ ਕਰ ਲਿਆ ਗਿਆ ਹੈ। ਦਰਅਸਲ ਹਰ ਵਾਰ ਪੰਜਾਬ ਸਰਕਾਰ ਝੋਨੇ ਦੀ ਲਵਾਈ ਦੀ ਤਰੀਕ ਤੈਅ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਇੱਕੋ ਸਮੇਂ ਝੋਨਾ ਨਹੀਂ ਲੱਗੇਗਾ। ਬਲਕਿ ਇਸ ਵਾਰ ਪੰਜਾਬ ਵਿੱਚ ਵੱਖ ਵੱਖ ਗੇੜਾਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਪੇਪਰ ਪਲਾਨ ਦੇ ਅਨੁਸਾਰ ਇਸ ਵਾਰ 6-6 ਜਿਲ੍ਹਿਆਂ ਨੂੰ ਜੋਨਾਂ ਵਿੱਚ ਵੰਡ ਕੇ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ।

ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਝੋਨੇ ਦੀ ਲਵਾਈ 18 ਤੋਂ 24 ਜੂਨ ਤੱਕ ਵੱਖ ਵੱਖ ਜੋਨਾਂ ਦੇ ਹਿਸਾਬ ਨਾਲ ਸ਼ੁਰੂ ਹੋਵੇਗੀ। ਪਹਿਲਾ ਗੇੜ 18 ਜੂਨ ਤੋਂ 20 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਇਸ ਦੌਰਾਨ ਪਹਿਲੇ 6 ਜਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ। ਇਸੇ ਤਰਾਂ 20 ਤੋਂ 22 ਜੂਨ ਅਤੇ 22 ਤੋਂ 24 ਜੂਨ ਦੌਰਾਨ ਅਗਲੇ 6-6 ਜਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਸਕੇਗੀ।

ਯਾਨੀ ਕਿ ਇਸ ਵਾਰ ਸੂਬੇ ਵਿੱਚ ਇੱਕੋ ਸਮੇਂ ਤੇ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਹੀਂ ਹੋਵੇਗਾ। ਇਹ ਫੈਸਲਾ ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਨੂੰ ਦੇਖਦੇ ਹੋਏ ਲਿਆ ਗਿਆ ਹੈ ਕਿਉਂਕਿ ਕੋਲੇ ਦੀ ਕਮੀ ਦੇ ਕਾਰਨ ਪੰਜਾਬ ਪਹਿਲਾਂ ਤੋਂ ਹੀ ਬਿਜਲੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਮਾਲਵਾ ਬਹੁਤ ਵੱਡਾ ਖੇਤਰ ਅਤੇ ਅਤੇ ਮਾਲਵੇ ਨੂੰ ਹੀ ਝੋਨੇ ਦੀ ਲਵਾਈ ਵਿੱਚ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ।

ਅਜਿਹਾ ਕਰਨ ਨਾਲ ਬਿਜਲੀ ਸੰਕਟ ਹੋਰ ਗਹਿਰਾ ਨਹੀਂ ਹੋਵੇਗਾ ਅਤੇ ਝੋਨੇ ਦੀ ਲਵਾਈ ਦੇ ਦੌਰਾਨ ਕਿਸਾਨਾਂ ਦੇ ਨਾਲ ਨਾਲ ਬਾਕੀ ਲੋਕਾਂ ਨੂੰ ਵੀ ਬਿਜਲੀ ਦੇ ਲੰਬੇ ਕੱਟਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋ ਝੋਨੇ ਦੀ ਲਵਾਈ ਸਬੰਧੀ ਲਿਆ ਗਿਆ ਇਹ ਫੈਸਲਾ ਸਹੀ ਸਾਬਿਤ ਹੁੰਦਾ ਹੈ ਜਾਂ ਫਿਰ ਨਹੀਂ। ਪੂਰੀ ਖਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

ਕਣਕ ਦੀ ਵਾਢੀ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਕਣਕ ਵੱਢਕੇ ਤੂੜੀ ਬਣਾਉਣ ਤੋਂ ਬਾਅਦ ਬਾਅਦ ਜਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰ ਵਿੱਚ ਲੱਗ ਜਾਂਦੇ ਹਨ। ਇਸੇ ਵਿਚਕਾਰ …

Leave a Reply

Your email address will not be published. Required fields are marked *