ਟਰੈਫਿਕ ਪੁਲਸ ਨੇ ਸ਼ਹਿਰ ਵਿਚ ਹੈਵੀ ਵ੍ਹੀਕਲਸ ਦੀ ਐਂਟਰੀ ਨੂੰ ਲੈ ਕੇ ਨਿਰਧਾਰਿਤ ਕੀਤਾ ਸਮਾਂ ਬਦਲ ਦਿੱਤਾ ਹੈ। ਵੀਰਵਾਰ ਸਵੇਰੇ ਚਿਕਚਿਕ ਚੌਕ ਵਿਚ ਵਾਪਰੇ ਹਾਦਸੇ ਨੂੰ ਲੈ ਕੇ ਵੀ ਇਸ ਤਬਦੀਲੀ ਨੂੰ ਦੇਖਿਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਟਰੈਫਿਕ ਪੁਲਸ ਇਹ ਸਮਾਂ ਬਦਲਣ ਦੀ ਯੋਜਨਾ ਬਣਾ ਰਹੀ ਸੀ।
ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੈਵੀ ਵ੍ਹੀਕਲਸ (ਰੇਤਾ, ਬੱਜਰੀ, ਇੱਟਾਂ ਵਾਲੇ ਟਰੱਕ ਤੇ ਟਿੱਪਰ) ਦੀ ਨੋ ਐਂਟਰੀ ਸੀ ਪਰ ਵਿਧਾਇਕ ਰਮਨ ਅਰੋੜਾ ਦੇ ਸੁਝਾਅ ’ਤੇ ਫੈਸਲਾ ਲਿਆ ਗਿਆ ਕਿ ਹੁਣ ਇਹ ਸਮਾਂ ਬਦਲਿਆ ਜਾਵੇਗਾ।
ਵਿਧਾਇਕ ਅਰੋੜਾ ਨੇ ਟਰੈਫਿਕ ਪੁਲਸ ਨੂੰ ਕਿਹਾ ਕਿ ਸਵੇਰੇ 6 ਵਜੇ ਤੋਂ ਬਾਅਦ ਸਕੂਲਾਂ-ਕਾਲਜਾਂ ਲਈ ਬੱਸਾਂ ਚੱਲਦੀਆਂ ਹਨ, ਜਦੋਂ ਕਿ ਮਾਪੇ ਆਪਣੇ ਨਿੱਜੀ ਵਾਹਨਾਂ ’ਤੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਨ ਅਤੇ ਰਾਤ 10 ਵਜੇ ਤੱਕ ਵੀ ਲੋਕ ਖਰੀਦਦਾਰੀ ਕਰਨ ਜਾਂ ਘੁੰਮਣ ਲਈ ਸਡ਼ਕਾਂ ’ਤੇ ਰਹਿੰਦੇ ਹਨ।ਅਜਿਹੇ ਵਿਚ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਲਈ ਫੈਸਲਾ ਲਿਆ ਕਿ ਸਵੇਰੇ 8 ਤੋਂ ਰਾਤ 8 ਵਜੇ ਤਕ ਦੇ ਸਮੇਂ ਨੂੰ ਬਦਲਿਆ ਜਾਵੇ।
ਹੁਣ ਸਵੇਰੇ 6 ਵਜੇ ਤੋਂ ਬਾਅਦ ਰਾਤ 10 ਵਜੇ ਤੋਂ ਪਹਿਲਾਂ ਕੋਈ ਵੀ ਹੈਵੀ ਵ੍ਹੀਕਲ ਸ਼ਹਿਰ ਵਿਚ ਐਂਟਰੀ ਨਹੀਂ ਕਰ ਸਕੇਗਾ। ਏ. ਡੀ. ਸੀ. ਸ਼ਰਮਾ ਨੇ ਡਰਾਈਵਰਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਡਰਾਈਵਰ ਸ਼ਹਿਰ ਵਿਚ ਨੋ ਐਂਟਰੀ ਦੌਰਾਨ ਵ੍ਹੀਕਲ ਨਾ ਲਿਆਵੇ। ਜੇਕਰ ਕੋਈ ਹੈਵੀ ਵ੍ਹੀਕਲ ਨੋ ਐਂਟਰੀ ਦੇ ਸਮੇਂ ਸ਼ਹਿਰ ਵਿਚ ਦਿਸਿਆ ਤਾਂ ਉਸ ਖ਼ਿਲਾਫ਼ ਮੋਟਰ ਵ੍ਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਟਰੈਫਿਕ ਪੁਲਸ ਨੇ ਸ਼ਹਿਰ ਵਿਚ ਹੈਵੀ ਵ੍ਹੀਕਲਸ ਦੀ ਐਂਟਰੀ ਨੂੰ ਲੈ ਕੇ ਨਿਰਧਾਰਿਤ ਕੀਤਾ ਸਮਾਂ ਬਦਲ ਦਿੱਤਾ ਹੈ। ਵੀਰਵਾਰ ਸਵੇਰੇ ਚਿਕਚਿਕ ਚੌਕ ਵਿਚ ਵਾਪਰੇ ਹਾਦਸੇ ਨੂੰ ਲੈ ਕੇ ਵੀ ਇਸ …