Breaking News
Home / Punjab / ਹੁਣ ਸਿਰਫ 17 ਰੁਪਏ ਵਿੱਚ ਮਿਲੇਗਾ ਇੱਕ ਮਹੀਨੇ ਦਾ ਇੰਟਰਨੈਟ, ਇਹ ਕੰਪਨੀ ਜੀਓ ਨੂੰ ਦੇਵੇਗੀ ਟੱਕਰ

ਹੁਣ ਸਿਰਫ 17 ਰੁਪਏ ਵਿੱਚ ਮਿਲੇਗਾ ਇੱਕ ਮਹੀਨੇ ਦਾ ਇੰਟਰਨੈਟ, ਇਹ ਕੰਪਨੀ ਜੀਓ ਨੂੰ ਦੇਵੇਗੀ ਟੱਕਰ

4G ਇੰਟਰਨੈੱਟ ਦੀ ਸ਼ੁਰੁਆਤ ਤੋਂ ਹੀ Jio ਵੱਲੋਂ ਕਾਫੀ ਸਸਤੇ ਪੈਕ ਦਿੱਤੇ ਜਾ ਰਹੇ ਸੀ ਪਰ ਹੁਣ ਜੀਓ ਦੀ ਪਲਾਨ ਵੀ ਕਾਫੀ ਜਿਆਦਾ ਮਹਿੰਗਾ ਹੋ ਰਹੇ ਹਨ। ਪਰ ਹੁਣ ਇੱਕ ਨਵੀਂ ਮੋਬਾਈਲ ਕੰਪਨੀ ਨੇ ਜੀਓ ਤੋਂ ਵੀ ਸਸਤਾ ਇੰਟਰਨੈੱਟ ਦੇਣ ਦਾ ਐਲਾਨ ਕਰ ਦਿੱਤਾ ਹੈ। ਤੁਸੀਂ ਜਾਣਕੇ ਹੈਰਾਨ ਰਹਿ ਜਾਓਗੇ ਕਿ ਇਸ ਕੰਪਨੀ ਨੇ 17 ਰੁਪਏ ਵਿੱਚ ਹਰ ਮਹੀਨੇ ਡੇਟਾ ਦੇਣ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਇਹ ਕੈਨੇਡਾ ਦੀ ਕੰਪਨੀ ਹੈ ਅਤੇ ਇਸ ਦਾ ਮਾਲਕ ਇੱਕ ਸਿੱਖ ਹੈ। ਕੈਨੇਡਾ ਦੀ ਮੋਬਾਈਲ ਹੈਂਡਸੈਟ ਬਣਾਉਣ ਵਾਲੀ ਕੰਪਨੀ ਡਾਟਾਵਿੰਡ ਹੁਣ 200 ਰੁਪਏ ਵਿੱਚ ਪੂਰੇ ਸਾਲ ਦਾ ਇੰਟਰਨੈੱਟ ਡਾਟਾ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਕੰਪਨੀ ਆਪਣੇ ਮੋਬਾਈਲ ਸੇਵਾ ਕਾਰੋਬਾਰ ਵਿੱਚ 100 ਕਰੋੜ ਰੁਪਏ ਦੇ ਨਿਵੇਸ਼ ਦੀ ਤਿਆਰੀ ਵਿੱਚ ਹੈ।

ਜਾਣਕਾਰੀ ਦੇ ਅਨੁਸਾਰ ਇਹ ਕੰਪਨੀ ਪਹਿਲਾਂ ਤੋਂ ਹੀ ਸਸਤੇ ਸਮਰਾਟਫ਼ੋਨ ਤੇ ਟੇਬਲੇਟ ਲਈ ਕਾਫੀ ਮਸ਼ਹੂਰ ਹੈ ਅਤੇ ਹੁਣ ਡਾਟਾਵਿੰਡ ਨੇ ਦੇਸ਼ ਵਿੱਚ ਨੈੱਟਵਰਕ ਸਰਵਿਸ ਪ੍ਰੋਵਾਈਡਰ ਬਣਾਉਣ ਲਈ ਲਾਇਸੰਸ ਅਪਲਾਈ ਕੀਤਾ ਹੈ। ਕੰਪਨੀ ਇਹ ਲਾਇਸੰਸ ਮਿਲਣ ਤੋਂ ਬਾਅਦ ਡਾਟਾ ਸਰਵਿਸਿਜ਼ ਤੇ ਟੈਲੀ ਨੈੱਟਵਰਕ ਸਰਵਿਸ ਦੀ ਪੇਸ਼ਕਸ਼ ਕਰ ਸਕੇਗੀ।

ਇਹ ਕੰਪਨੀ ਭਾਰਤ ਵਿੱਚ ਹੀ ਜਲਦੀ ਹੀ ਆਪਣੀ ਸੇਵਾ ਸ਼ੁਰੂ ਕਰ ਸਕਦੀ ਹੈ। ਕੰਪਨੀ ਦੇ ਮੁਖੀ ਸੁਨੀਤ ਤੁਲੀ ਦਾ ਕਹਿਣਾ ਹੈ ਕਿ ਇੱਕ ਮਹੀਨੇ ਅੰਦਰ ਉਨ੍ਹਾਂ ਦੀ ਕੰਪਨੀ ਨੂੰ ਲਾਇਸੰਸ ਮਿਲਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਟਾਵਿੰਡ ਕਾਰੋਬਾਰ ਸ਼ੁਰੂ ਕਰਨ ਲਈ ਪਹਿਲਾਂ ਛੇ ਮਹੀਨੇ ਵਿੱਚ 100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਹਰ ਇੱਕ ਮਹੀਨੇ ਦਾ ਪੈਕ 20 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ ਉੱਤੇ ਦੇਵਾਂਗੇ। ਜੀਓ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਜੀਓ ਦਾ 300 ਰੁਪਏ ਦਾ ਪਲਾਨ ਸਿਰਫ ਉਨ੍ਹਾਂ ਲਈ ਠੀਕ ਹੋਵੇਗਾ ਜੋ ਹਰ ਮਹੀਨੇ 1,000-1,500 ਰੁਪਏ ਖ਼ਰਚ ਕਰ ਸਕਦੇ ਹਨ। ਪਰ ਬਾਕੀ ਦੀ ਜਨਤਾ ਹਰ ਮਹੀਨੇ ਸਿਰਫ਼ 90 ਰੁਪਏ ਮੋਬਾਈਲ ਉੱਤੇ ਖ਼ਰਚ ਕਰਦੀ ਹੈ। ਤੁਲੀ ਦੇ ਅਨੁਸਾਰ ਇੱਕ ਸਾਲ ਦਾ ਇੰਟਰਨੈੱਟ 200 ਰੁਪਏ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

4G ਇੰਟਰਨੈੱਟ ਦੀ ਸ਼ੁਰੁਆਤ ਤੋਂ ਹੀ Jio ਵੱਲੋਂ ਕਾਫੀ ਸਸਤੇ ਪੈਕ ਦਿੱਤੇ ਜਾ ਰਹੇ ਸੀ ਪਰ ਹੁਣ ਜੀਓ ਦੀ ਪਲਾਨ ਵੀ ਕਾਫੀ ਜਿਆਦਾ ਮਹਿੰਗਾ ਹੋ ਰਹੇ ਹਨ। ਪਰ ਹੁਣ ਇੱਕ …

Leave a Reply

Your email address will not be published. Required fields are marked *