Breaking News
Home / Punjab / DAP ਤੇ ਪੋਟਾਸ਼ ਦੇ ਰੇਟ ਵਧਣ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੇ ਦਿੱਤੀ ਨੂੰ ਇਹ ਵੱਡੀ ਚੇਤਾਵਨੀਂ

DAP ਤੇ ਪੋਟਾਸ਼ ਦੇ ਰੇਟ ਵਧਣ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੇ ਦਿੱਤੀ ਨੂੰ ਇਹ ਵੱਡੀ ਚੇਤਾਵਨੀਂ

ਡੀਏਪੀ ਦੇ ਰੇਟਾਂ ‘ਚ ਵਾਧੇ ਤੋਂ ਬਾਅਦ ਪੋਟਾਸ਼ ਦੇ ਰੇਟ ਵਧਣ ਨਾਲ ਕਿਸਾਨ ਔਖੇ ਨਜ਼ਰ ਆ ਰਹੇ ਹਨ। ਅੱਕੇ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਪੋਟਾਸ਼ ਦੇ ਰੇਟਾਂ ‘ਚ ਵਾਧਾ ਤੁਰੰਤ ਵਾਪਸ ਲਵੇ, ਨਹੀਂ ਤਾਂ ਉਸੇ ਔਸਤ ਨਾਲ ਫਸਲਾਂ ਦੇ ਭਾਅ ਦੇਵੇ। ਪੋਟਾਸ਼ ਪੈਦਾਵਾਰ ਨੂੰ ਵਧਾਉਣ ‘ਚ ਲਾਹੇਵੰਦ ਖਾਦ ਵਜੋਂ ਇਸਤੇਮਾਲ ਹੁੰਦੀ ਹੈ। ਪੋਟਾਸ਼ ਕੱਲਰ ਵਾਲੀਆਂ ਜ਼ਮੀਨਾਂ ‘ਚ ਖਾਸ ਤੌਰ ‘ਤੇ ਵਰਤੀ ਜਾਂਦੀ ਹੈ।

ਦੱਸ ਦਈਏ ਕਿ ਕਿਸਾਨਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਡੀਏਪੀ ਮਗਰੋਂ ਹੁਣ ਪੋਟਾਸ਼ (ਐਮਓਪੀ) ਖਾਦ ਮਹਿੰਗੀ ਕਰ ਦਿੱਤੀ ਗਈ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ 50 ਕਿਲੋ ਵਾਲੇ ਥੈਲੇ ਦਾ ਰੇਟ 1100 ਤੋਂ ਵਧਾ ਕੇ 1700 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਖਾਦ ਕੰਪਨੀਆਂ ਨੇ ਡੀਏਪੀ ਖਾਦ ਦੇ 50 ਕਿਲੋ ਵਾਲੇ ਥੈਲੇ ਦਾ ਰੇਟ 1200 ਤੋਂ ਵਧਾ ਕੇ 1350 ਰੁਪਏ ਕਰ ਦਿੱਤਾ ਸੀ।

ਕਿਸਾਨਾਂ ਨੇ ਕਿਹਾ ਹੈ ਕਿ ਪੋਟਾਸ਼ ਦੇ ਰੇਟਾਂ ‘ਚ ਪ੍ਰਤੀ ਕੁਇੰਟਲ 1200 ਰੁਪਏ ਦੇ ਵਾਧੇ ਨਾਲ ਕਿਸਾਨੀ ‘ਤੇ ਬੋਝ ਪਿਆ ਹੈ। ਹੁਣ 2200 ਰੁਪਏ ਦੀ ਥਾਂ 3400 ਰੁਪਏ ਪ੍ਰਤੀ ਕੁਇੰਟਲ ਪੋਟਾਸ਼ ਮਿਲੇਗੀ। ਦੋਵਾਂ ਫਸਲਾਂ (ਕਣਕ ਤੇ ਝੋਨੇ) ਦੇ ਸੀਜਨ ਦੌਰਾਨ ਪੋਟਾਸ਼ ਦਾ ਇਸਤੇਮਾਲ ਹੁੰਦਾ ਹੈ। ਕਿਸਾਨ ਪ੍ਰਤੀ ਏਕੜ 50 ਕਿਲੋ ਪੋਟਾਸ਼ ਖਾਦ ਵਜੋਂ ਖੇਤਾਂ ‘ਚ ਪਾਉਂਦੇ ਹਨ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਡੀਏਪੀ ਖਾਦ ਤੇ ਡੀਜ਼ਲ ਦੇ ਰੇਟ ‘ਚ ਹੋਏ ਵਾਧੇ ਕਰਕੇ ਵਿੱਤੀ ਬੋਝ ਝੱਲ ਹਾਂ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਡੀਏਪੀ ਦੇ ਰੇਟਾਂ ‘ਚ ਵਾਧੇ ਤੋਂ ਬਾਅਦ ਪੋਟਾਸ਼ ਦੇ ਰੇਟ ਵਧਣ ਨਾਲ ਕਿਸਾਨ ਔਖੇ ਨਜ਼ਰ ਆ ਰਹੇ ਹਨ। ਅੱਕੇ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਪੋਟਾਸ਼ ਦੇ ਰੇਟਾਂ ‘ਚ ਵਾਧਾ …

Leave a Reply

Your email address will not be published. Required fields are marked *