ਦੇਸ਼ ਵਿਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਾ ਕਰਨ ਵਿਚ ਇਕ ਹਫ਼ਤਾ ਤੋਂ ਦਸ ਦਿਨ ਲੱਗ ਸਕਦੇ ਹਨ। ਬਿਜਲੀ ਦੀ ਰਿਕਾਰਡ ਮੰਗ ਨੂੰ ਲੈ ਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦਾ ਪੂਰਾ ਸਿਸਟਮ ਸਰਗਰਮ ਹੋ ਗਿਆ ਹੈ। ਥਰਮਲ ਪਾਵਰ ਸਟੇਸ਼ਨਾਂ ਨੂੰ ਕੋਲੇ ਦੀ ਸਪਲਾਈ ਵਧਾਈ ਗਈ ਹੈ ਅਤੇ ਕੋਲੇ ਦੀ ਢੋਆ-ਢੁਆਈ ਲਈ ਹੋਰ ਰੈਕ ਵੀ ਉਪਲਬਧ ਕਰਵਾਏ ਜਾ ਰਹੇ ਹਨ।
ਰਾਜਾਂ ਨੂੰ ਉੱਚ ਲਾਗਤ ਦੀ ਪਰਵਾਹ ਕੀਤੇ ਬਿਨਾਂ ਬਾਹਰੋਂ ਕੋਲਾ ਆਯਾਤ ਕਰਨ ਲਈ ਕਿਹਾ ਗਿਆ ਹੈ ਅਤੇ ਆਯਾਤ ਅਧਾਰਤ ਥਰਮਲ ਪਾਵਰ ਪਲਾਂਟ ਵੀ ਜ਼ਿਆਦਾ ਉਤਪਾਦਨ ਕਰ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਰਾਜਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਕੋਲਾ ਕੰਪਨੀਆਂ ਦੇ ਨਾਲ-ਨਾਲ ਬਿਜਲੀ ਕੰਪਨੀਆਂ ਦਾ ਬਕਾਇਆ ਵੀ ਜਲਦੀ ਤੋਂ ਜਲਦੀ ਅਦਾ ਕਰਨ। ਇਸ ਦੇ ਬਾਵਜੂਦ ਸਥਿਤੀ ਨੂੰ ਸੰਭਾਲਣ ਵਿਚ 10 ਦਿਨ ਲੱਗ ਸਕਦੇ ਹਨ।
ਬਿਜਲੀ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨੂੰ ਲੈ ਕੇ ਕੁਝ ਸਮੱਸਿਆਵਾਂ ਜ਼ਰੂਰ ਪੈਦਾ ਹੋਈਆਂ ਹਨ ਪਰ ਸਥਿਤੀ ਕਾਬੂ ਹੇਠ ਰਹੇਗੀ। ਦਸ ਦਿਨਾਂ ਦੇ ਅੰਦਰ, ਸਥਿਤੀ ਕਾਫ਼ੀ ਹੱਦ ਤਕ ਠੀਕ ਹੋ ਜਾਵੇਗੀ। ਹਾਲਾਂਕਿ ਬਿਜਲੀ ਦੀ ਜ਼ਿਆਦਾ ਮੰਗ ਨੂੰ ਦੇਖਦੇ ਹੋਏ ਪੂਰੇ ਸਿਸਟਮ ਨੂੰ ਸਾਵਧਾਨ ਰਹਿਣਾ ਪਵੇਗਾ।
ਡਿਸਕਾਮ ਨੂੰ ਬਿਜਲੀ ਕੰਪਨੀਆਂ ਦੇ ਬਕਾਏ ਦਾ ਕਰਨਾ ਹੋਵੇਗਾ ਨਿਪਟਾਰਾ- ਬਿਜਲੀ ਮੰਤਰਾਲੇ ਨੇ ਰਾਜਾਂ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਸਿਸਟਮ ਠੀਕ ਕਰਨਾ ਹੋਵੇਗਾ, ਖਾਸ ਤੌਰ ‘ਤੇ ਡਿਸਕਾਮ ਦੀ ਤਰਫੋਂ ਬਿਜਲੀ ਕੰਪਨੀਆਂ ਦੇ ਬਕਾਏ ਦਾ ਨਿਪਟਾਰਾ ਕਰਨਾ ਹੋਵੇਗਾ। ਡਿਸਕਾਮ ‘ਤੇ ਜ਼ਿਆਦਾ ਬਕਾਇਆ ਹੋਣ ਕਾਰਨ ਕਈ ਰਾਜ ਕੋਲਾ ਖਰੀਦਣ ਤੋਂ ਅਸਮਰੱਥ ਹਨ।
ਮੌਜੂਦਾ ਸਮੇਂ ‘ਚ ਸਾਰੀਆਂ ਡਿਸਕਾਮ ‘ਤੇ ਪਾਵਰ ਪਲਾਂਟਾਂ ਦਾ 1,05,000 ਕਰੋੜ ਰੁਪਏ ਬਕਾਇਆ ਹੈ। ਮੌਜੂਦਾ ਸਮੇਂ ‘ਚ ਸਾਰੀਆਂ ਡਿਸਕਾਮ ‘ਤੇ ਪਾਵਰ ਪਲਾਂਟਾਂ ਦਾ 1,05,000 ਕਰੋੜ ਰੁਪਏ ਬਕਾਇਆ ਹੈ। ਇਸ ‘ਚੋਂ ਤਾਮਿਲਨਾਡੂ ‘ਤੇ 21,336 ਕਰੋੜ, ਆਂਧਰਾ ਪ੍ਰਦੇਸ਼ ‘ਤੇ 9292 ਕਰੋੜ, ਰਾਜਸਥਾਨ ‘ਤੇ 11,255 ਕਰੋੜ ਅਤੇ ਤੇਲੰਗਾਨਾ ‘ਤੇ 7,383 ਕਰੋੜ ਰੁਪਏ ਬਕਾਇਆ ਹਨ।
ਦੇਸ਼ ਵਿਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਾ ਕਰਨ ਵਿਚ ਇਕ ਹਫ਼ਤਾ ਤੋਂ ਦਸ ਦਿਨ ਲੱਗ ਸਕਦੇ ਹਨ। ਬਿਜਲੀ ਦੀ ਰਿਕਾਰਡ ਮੰਗ ਨੂੰ ਲੈ ਕੇ ਪੈਦਾ ਹੋਈ …