ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਪ੍ਰੈਲ ਮਹੀਨੇ ਦੇ 27 ਦਿਨਾਂ ’ਚੋਂ 25 ਵਿਚ ਅਧਿਕਾਰਤ ਤੌਰ ’ਤੇ ਕੱਟ ਲਗਾਏ ਹਨ। ਇਹ ਪ੍ਰਗਟਾਵਾ ਪਾਵਰਕਾਮ ਦੀ ਰੋਜ਼ਾਨਾ ਰਿਪੋਰਟ ਵਿਚ ਹੋਇਆ ਹੈ।ਇਸ ਰਿਪੋਰਟ ਦੇ ਮੁਤਾਬਕ ਪਾਵਰਕਾਮ ਕੋਲੋਂ 1 ਅਤੇ 3 ਅਪ੍ਰੈਲ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ ਵਿਚ ਬਿਜਲੀ ਮੰਗ ਅਨੁਸਾਰ ਸਪਲਾਈ ਨਹੀਂ ਹੋ ਸਕੀ ਤੇ ਪਾਵਰਕਾਮ ਨੇ ਸਪਲਾਈ ਵਿਚਲੀ ਘਾਟ ਦੂਰ ਕਰਨ ਵਾਸਤੇ ਬਿਜਲੀ ਕੱਟ ਲਗਾਏ ਹਨ। ਬਿਜਲੀ ਸਪਲਾਈ ਦੀ ਘਾਟ ਵਿਚ ਸਭ ਤੋਂ ਜ਼ਿਆਦਾ ਘਾਟ 6 ਅਪ੍ਰੈਲ ਨੂੰ ਆਈ ਜਦੋਂ 109 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਗਏ।
ਇਸੇ ਤਰੀਕੇ 64 ਮਿਲੀਅਨ ਯੂਨਿਟ ਦੀ ਘਾਟ ਦੀ ਪੂਰਤੀ ਵਾਸਤੇ 12 ਅਪ੍ਰੈਲ, 45 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 10 ਅਪ੍ਰੈਲ, 35 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 11 ਅਪ੍ਰੈਲ, 24 ਮਿਲੀਅਨ ਦੀ ਪੂਰਤੀ ਵਾਸਤੇ 13 ਅਪ੍ਰੈਲ, 27 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 15 ਅਪ੍ਰੈਲ, 23 ਮਿਲੀਅਨ ਦੀ ਪੂਰਤੀ ਵਾਸਤੇ 19 ਅਪ੍ਰੈਲ, 20 ਅਤੇ 25 ਅਪ੍ਰੈਲ ਨੂੰ 21 ਮਿਲੀਅਨ ਯੂਨਿਟ ਅਤੇ ਲੰਘੇ ਕੱਲ੍ਹ 26 ਅਪ੍ਰੈਲ ਨੂੰ 48 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ ਬਿਜਲੀ ਕੱਟ ਲਗਾਏ ਗਏ ਹਨ।
ਬਾਕੀ ਦਿਨਾਂ ਵਿਚ ਬਿਜਲੀ ਕੱਟ ਇਸ ਤੋਂ ਘੱਟ ਮਾਮਲਿਆਂ ਵਿਚ ਲਗਾਏ ਗਏ ਹਨ। ਪਾਵਰਕਾਮ ਇਸ ਵੇਲੇ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਜੋ ਇਸ ਵੱਲੋਂ ਅਧਿਕਾਰਤ ਤੌਰ ’ਤੇ ਕੱਟ ਲਗਾਉਣ ਦੀ ਗੱਲ ਤੋਂ ਸਾਬਿਤ ਹੋ ਰਿਹਾ ਹੈ।ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਰਿਪੋਰਟ ਵਿਚ ਆਪ ਮੰਨਿਆ ਗਿਆ ਹੈ ਕਿ ਵੱਖ-ਵੱਖ ਖੇਤਰਾਂ ਲਈ ਪੌਣੇ ਘੰਟੇ ਤੋਂ ਲੈ ਕੇ 5 ਘੰਟੇ ਤੱਕ ਦੇ ਕੱਟ ਲਗਾਏ ਜਾ ਰਹੇ ਹਨ।
ਕੀ ਹੈ ਥਰਮਲਾਂ ਦਾ ਹਾਲ- ਇਸ ਵੇਲੇ ਪੰਜਾਬ ਵਿਚ ਪ੍ਰਾਈਵੇਟ ਖੇਤਰ ਦੇ ਥਰਮਲਾਂ ਵਿਚੋਂ ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਸਮਰਥਾ ਨਾਲ ਬਿਜਲੀ ਪੈਦਾ ਰਹੇ ਹਨ, ਤਲਵੰਡੀ ਸਾਬੋ ਦੇ 3 ਯੁੂਨਿਟਾਂ ’ਚੋਂ 2 ਬੰਦ ਹਨ ਤੇ ਇਕ ਯੁੂਨਿਟ ਚਲ ਰਿਹਾ ਹੈ। ਇਸੇ ਤਰੀਕੇ ਗੋਇੰਦਵਾਲ ਸਾਹਿਬ ਦੇ 2 ਯੁੂਨਿਟਾਂ ’ਚੋਂ ਇਕ ਚਲ ਰਿਹਾ ਹੈ। ਸਰਕਾਰੀ ਖੇਤਰ ਦੇ ਥਰਮਲਾਂ ਵਿਚ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 4 ’ਚੋਂ 2 ਯੁੂਨਿਟ ਅਤੇ ਲਹਿਰਾ ਮੁਹੱਬਤ ਥਰਮਲ ਦੇ ਸਾਰੇ ਚਾਰੋਂ ਯੁੂਨਿਟ ਬਿਜਲੀ ਪੈਦਾਵਾਰ ਕਰ ਰਹੇ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਪ੍ਰੈਲ ਮਹੀਨੇ ਦੇ 27 ਦਿਨਾਂ ’ਚੋਂ 25 ਵਿਚ ਅਧਿਕਾਰਤ ਤੌਰ ’ਤੇ ਕੱਟ ਲਗਾਏ ਹਨ। ਇਹ ਪ੍ਰਗਟਾਵਾ ਪਾਵਰਕਾਮ ਦੀ ਰੋਜ਼ਾਨਾ ਰਿਪੋਰਟ ਵਿਚ ਹੋਇਆ ਹੈ।ਇਸ …
Wosm News Punjab Latest News