Breaking News
Home / Punjab / ਔਰਤਾਂ ਲਈ ਮੋਦੀ ਦੀ ਖਾਸ ਸਕੀਮ-ਸਿੱਧਾ ਖਾਤੇ ਚ’ ਆਉਣਗੇ 6,000 ਰੁਪਏ-ਜਲਦੀ ਚੱਕੋ ਫਾਇਦਾ

ਔਰਤਾਂ ਲਈ ਮੋਦੀ ਦੀ ਖਾਸ ਸਕੀਮ-ਸਿੱਧਾ ਖਾਤੇ ਚ’ ਆਉਣਗੇ 6,000 ਰੁਪਏ-ਜਲਦੀ ਚੱਕੋ ਫਾਇਦਾ

ਦੇਸ਼ ‘ਚ ਗ਼ਰੀਬਾਂ, ਔਰਤਾਂ ਤੇ ਲੋੜਵੰਦਾਂ ਲਈ ਬਹੁਤ ਸਾਰੀਆਂ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਜਿਸ ‘ਚ ਸਾਰੇ ਵਰਗਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਸਰਕਾਰੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ‘ਚ ਸਰਕਾਰ ਦੇਸ਼ ਦੀਆਂ ਔਰਤਾਂ ਨੂੰ 6000 ਰੁਪਏ ਦੀ ਰਕਮ ਟਰਾਂਸਫ਼ਰ ਕਰਦੀ ਹੈ।

6000 ਰੁਪਏ ਪ੍ਰਾਪਤ ਕਰੋ- ਕੇਂਦਰ ਸਰਕਾਰ ਦੀ ਇਸ ਸਕੀਮ ਦਾ ਲਾਭ ਸਿਰਫ਼ ਔਰਤਾਂ ਨੂੰ ਹੀ ਮਿਲਦਾ ਹੈ। ਇਸ ਯੋਜਨਾ ਦਾ ਨਾਂ ਪ੍ਰਧਾਨ ਮੰਤਰੀ ਮਾਤ੍ਰਿਤਵ ਵੰਦਨਾ ਯੋਜਨਾ (PMMVY Scheme) ਹੈ, ਜਿਸ ਤਹਿਤ ਕੇਂਦਰ ਸਰਕਾਰ ਔਰਤਾਂ ਨੂੰ ਪੂਰੇ 6000 ਰੁਪਏ ਦਿੰਦੀ ਹੈ। ਆਓ ਤੁਹਾਨੂੰ ਇਸ ਸਕੀਮ ਬਾਰੇ ਵਿਸਥਾਰ ‘ਚ ਦੱਸਦੇ ਹਾਂ –

ਕੌਣ ਕਰ ਸਕਦਾ ਅਪਲਾਈ?……………

ਇਸ ਸਕੀਮ ‘ਚ ਗਰਭਵਤੀ ਔਰਤਾਂ ਅਪਲਾਈ ਕਰ ਸਕਦੀਆਂ ਹਨ। ਸਰਕਾਰ ਨੇ ਗਰਭਵਤੀ ਔਰਤਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ।

ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ?………………….

ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਮਾਪਿਆਂ ਦਾ ਆਧਾਰ ਕਾਰਡ, ਮਾਪਿਆਂ ਦਾ ਪਛਾਣ ਪੱਤਰ, ਬੱਚੇ ਦਾ ਜਨਮ ਸਰਟੀਫ਼ਿਕੇਟ, ਬੈਂਕ ਖਾਤੇ ਦੀ ਪਾਸ-ਬੁੱਕ ਹੋਣੀ ਚਾਹੀਦੀ ਹੈ।

3 ਕਿਸ਼ਤਾਂ ‘ਚ ਮਿਲੇਗਾ ਪੈਸਾ – ਇਸ ਯੋਜਨਾ ਦਾ ਉਦੇਸ਼ ਮਾਂ ਤੇ ਬੱਚੇ ਦੋਵਾਂ ਦੀ ਚੰਗੀ ਦੇਖਭਾਲ ਕਰਨਾ ਹੈ, ਜਿਸ ਲਈ ਸਰਕਾਰ ਉਨ੍ਹਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ। ਸਰਕਾਰ ਇਹ ਪੈਸਾ 3 ਪੜਾਵਾਂ ‘ਚ ਦਿੰਦੀ ਹੈ। ਪਹਿਲੇ ਪੜਾਅ ‘ਚ 1000 ਰੁਪਏ, ਦੂਜੇ ਪੜਾਅ ‘ਚ 2000 ਰੁਪਏ ਤੇ ਤੀਜੇ ਪੜਾਅ ‘ਚ 2000 ਰੁਪਏ ਗਰਭਵਤੀ ਔਰਤਾਂ ਨੂੰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਬੱਚੇ ਦੇ ਜਨਮ ਸਮੇਂ ਹਸਪਤਾਲ ਨੂੰ ਆਖਰੀ 1000 ਰੁਪਏ ਦਿੰਦੀ ਹੈ।

ਸਰਕਾਰੀ ਵੈਬਸਾਈਟ ‘ਤੇ ਕਰੋ ਚੈੱਕ – ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਅਧਿਕਾਰਤ ਵੈੱਬਸਾਈਟ https://wcd.nic.in/schemes/pradhan-mantri-matru-vandana-yojana ‘ਤੇ ਵਿਜ਼ੀਟ ਕਰ ਸਕਦੇ ਹੋ।

2017 ‘ਚ ਸ਼ੁਰੂ ਹੋਈ ਸੀ ਇਹ ਸਕੀਮ – ਪ੍ਰਧਾਨ ਮੰਤਰੀ ਮਾਤ੍ਰਿਤਵ ਵੰਦਨਾ ਯੋਜਨਾ ਦੇ ਤਹਿਤ ਪਹਿਲੀ ਵਾਰ ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸਕੀਮ 1 ਜਨਵਰੀ 2017 ਨੂੰ ਸ਼ੁਰੂ ਕੀਤੀ ਗਈ ਸੀ। ਇਸ ਨੂੰ ਪ੍ਰਧਾਨ ਮੰਤਰੀ ਗਰਭ-ਅਵਸਥਾ ਸਹਾਇਤਾ ਯੋਜਨਾ ਵਜੋਂ ਵੀ ਜਾਣਿਆ ਜਾਂਦਾ ਹੈ।

ਦੇਸ਼ ‘ਚ ਗ਼ਰੀਬਾਂ, ਔਰਤਾਂ ਤੇ ਲੋੜਵੰਦਾਂ ਲਈ ਬਹੁਤ ਸਾਰੀਆਂ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਜਿਸ ‘ਚ ਸਾਰੇ ਵਰਗਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ …

Leave a Reply

Your email address will not be published. Required fields are marked *