Breaking News
Home / Punjab / ਪੰਜਾਬ ਚ’ ਹੁਣ ਵਧਿਆ ਇਹ ਖਤਰਾ-ਫਿਕਰਾਂ ਚ’ ਪਏ ਪੰਜਾਬੀ

ਪੰਜਾਬ ਚ’ ਹੁਣ ਵਧਿਆ ਇਹ ਖਤਰਾ-ਫਿਕਰਾਂ ਚ’ ਪਏ ਪੰਜਾਬੀ

ਪੂਰੇ ਦੇਸ਼ ‘ਚ ਤੇਜ਼ ਹੋ ਰਹੀ ਗਰਮੀ ਤੇ ਇਕੋਨਾਮੀ ‘ਚ ਹੋ ਰਹੀ ਰਿਕਵਰੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਦੇਸ਼ ਸਾਹਮਣੇ ਬਿਜਲੀ ਸੰਕਟ ਹੋਰ ਡੂੰਘਾ ਹੋਣ ਦਾ ਖ਼ਤਰਾ ਵਧਣ ਲੱਗਾ ਹੈ। ਇਹ ਸਥਿਤੀ ਤਦੋਂ ਹੈ ਜਦੋਂ ਦੇਸ਼ ਦੀ ਸਭ ਤੋਂ ਵੱਡੀ ਕੋਲਾ ਕੰਪਨੀ ਕੋਲ ਇੰਡੀਆ ਲਿਮਟਿਡ ਨੇ ਇਸ ਸਮੇਂ ‘ਚ ਬਿਜਲੀ ਕੰਪਨੀਆਂ ਨੂੰ 14.2 ਫ਼ੀਸਦੀ ਜ਼ਿਆਦਾ ਕੋਲਾ ਸਪਲਾਈ ਕੀਤਾ ਹੈ ਤੇ ਮੰਗ ਪੂਰੀ ਕਰਨ ਲਈ ਅਪ੍ਰੈਲ ਮਹੀਨੇ ‘ਚ ਤਾਪ ਬਿਜਲੀ ਘਰਾਂ ਨੇ 9.5 ਫ਼ੀਸਦੀ ਜ਼ਿਆਦਾ ਬਿਜਲੀ ਬਣਾਈ ਹੈ। ਇਸ ਦੇ ਬਾਵਜੂਦ ਪੰਜਾਬ ਸਮੇਤ ਦਰਜਨ ਭਰ ਸੂਬਿਆਂ ਸਾਹਮਣੇ ਬਿਜਲੀ ਸੰਕਟ ਜ਼ਿਆਦਾ ਖ਼ਤਰਨਾਕ ਰੂਪ ਲੈ ਸਕਦਾ ਹੈ।

ਸਿਰਫ਼ ਅਪ੍ਰੈਲ ਮਹੀਨੇ ਦੇ ਪਹਿਲੇ 15 ਦਿਨਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਤਾਪ ਬਿਜਲੀ ਘਰਾਂ ਕੋਲ ਕੋਲੇ ਦਾ ਔਸਤ ਸਟਾਕ 9.6 ਦਿਨਾਂ ਤੋਂ ਘੱਟ ਕੇ 8.4 ਦਿਨਾਂ ਦਾ ਰਹਿ ਗਿਆ ਹੈ। ਅਪ੍ਰੈਲ 2022 ‘ਚ ਕੰਪਨੀ ਹਾਲੇ ਤਕ ਦਾ ਸਭ ਤੋਂ ਜ਼ਿਆਦਾ ਕੋਲਾ ਉਤਪਾਦਨ ਕਰਨ ਵੱਲ ਵਧ ਰਹੀ ਹੈ। ਬਿਜਲੀ ਸੈਕਟਰ ਦੇ ਇੰਜੀਨੀਅਰਾਂ ਦੇ ਸੰਗਠਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਪ੍ਰੈਲ, 2022 ‘ਚ ਪਹਿਲੇ 15 ਦਿਨਾਂ ‘ਚ ਦੇਸ਼ ‘ਚ ਬਿਜਲੀ ਦੀ ਮੰਗ ਪਿਛਲੇ 38 ਸਾਲਾਂ ਦੇ ਉੱਚ ਪੱਧਰ ‘ਤੇ ਰਹੀ ਹੈ। ਪੰਜਾਬ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਝਾਰਖੰਡ, ਹਰਿਆਣਾ ‘ਚ 3.7 ਫ਼ੀਸਦੀ ਤੋਂ 8.7 ਫ਼ੀਸਦੀ ਤਕ ਬਿਜਲੀ ਦੀ ਕਟੌਤੀ ਹੋ ਰਹੀ ਹੈ। ਉੱਤਰ ਪ੍ਰਦੇਸ਼ ‘ਚ ਬਿਜਲੀ ਦੀ ਮੰਗ 21 ਹਜ਼ਾਰ ਮੈਗਾਵਾਟ ਹੈ ਜਦਕਿ ਸਪਲਾਈ 20 ਹਜ਼ਾਰ ਮੈਗਾਵਾਟ ਦੀ ਹੈ।

ਸੰਗਠਨ ਨੇ ਕੋਲਾ ਢੁਆਈ ਲਈ ਵੈਗਨਾਂ ਦੀ ਕਮੀ ਦੀ ਸਮੱਸਿਆ ਨੂੰ ਇਕ ਵੱਡਾ ਕਾਰਨ ਦੱਸਦੇ ਹੋਏ ਕਿਹਾ ਕਿ ਸਾਰੇ ਪਲਾਂਟਾਂ ਨੂੰ ਉਚਿਤ ਮਾਤਰਾ ‘ਚ ਕੋਲਾ ਪਹੁੰਚਾਉਣ ਲਈ 453 ਰੇਲਵੇ ਰੈਕਾਂ ਦੀ ਲੋੜ ਹੈ ਜਦਕਿ ਕੁਝ ਦਿਨ ਪਹਿਲਾਂ ਤਕ ਸਿਰਫ਼ 379 ਰੈਕ ਹੀ ਉਪਲਬਧ ਸਨ। ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 415 ਹੋਈ ਹੈ। ਪੂਰੀ ਸਥਿਤੀ ਇਹ ਹੈ ਕਿ 12 ਸੂਬਿਆਂ ਦੇ ਤਾਪ ਬਿਜਲੀ ਘਰਾਂ ‘ਚ ਅੱਠ ਦਿਨਾਂ ਲਈ ਕੋਲਾ ਹੈ ਜਦਕਿ ਨਿਯਮਾਂ ਮੁਤਾਬਕ 24 ਦਿਨਾਂ ਦਾ ਕੋਲਾ ਹੋਣਾ ਚਾਹੀਦਾ ਹੈ।

ਬਿਜਲੀ ਘਰਾਂ ਕੋਲ ਕੋਲੇ ਦੀ ਉਪਲਬਧਤਾ ਬਾਰੇ ਕੋਲ ਇੰਡੀਆ ਵੱਲੋਂ ਦੱਸਿਆ ਗਿਆ ਹੈ ਕਿ ਕੰਪਨੀ ਅਪ੍ਰੈਲ 2022 ‘ਚ ਹਾਲੇ ਤਕ ਰੋਜ਼ਾਨਾ 16.4 ਲੱਖ ਟਨ ਕੋਲਾ ਸਪਲਾਈ ਕਰ ਰਹੀ ਹੈ ਜਦਕਿ ਅਪ੍ਰੈਲ 2021 ‘ਚ 14.3 ਲੱਖ ਟਨ ਕੋਲੇ ਦੀ ਸਪਲਾਈ ਕੀਤੀ ਜਾ ਰਹੀ ਸੀ। ਇਸ ਮਹੀਨੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 27 ਫ਼ੀਸਦੀ ਜ਼ਿਆਦਾ ਕੋਲਾ ਕੱਢਿਆ ਗਿਆ ਹੈ। ਕੰਪਨੀ ਨੇ ਮੰਨਿਆ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਰਿਕਵਰੀ ਤੇ ਸਾਧਾਰਨ ਤੋਂ ਜ਼ਿਆਦਾ ਤਾਪਮਾਨ ਕਾਰਨ ਉਸਦੀ ਸਪਲਾਈ ਮੰਗ ਦੇ ਮੁਕਾਬਲੇ ਘੱਟ ਪੈ ਰਹੀ ਹੈ। ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ‘ਚ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਦੇ ਮੁਕਾਬਲੇ 4.8 ਤੋਂ 6.2 ਡਿਗਰੀ ਜ਼ਿਆਦਾ ਹੈ। ਜ਼ਿਆਦਾ ਕੋਲਾ ਮਿਲਣ ਨਾਲ ਤਾਪ ਬਿਜਲੀ ਪਲਾਂਟਾਂ ਨੇ 1 ਤੋਂ 15 ਅਪ੍ਰੈਲ ਦਰਮਿਆਨ 3.5 ਅਰਬ ਯੂਨਿਟ ਬਿਜਲੀ ਉਤਪਾਦਨ ਕੀਤਾ ਹੈ ਜੋ 1-15 ਅਪ੍ਰੈਲ, 2021 ਦੇ ਮੁਕਾਬਲੇ 9.4 ਫ਼ੀਸਦੀ ਜ਼ਿਆਦਾ ਹੈ।

ਇਸ ਵਿਚ ਦਰਾਮਦ ਕੋਲੇ ਨਾਲ ਹੋਣ ਵਾਲਾ ਬਿਜਲੀ ਉਤਪਾਦਨ ਵੀ ਸ਼ਾਮਲ ਹੈ। ਮਾਰਚ, 2022 ਦੇ ਮੁਕਾਬਲੇ ਅਪ੍ਰੈਲ, 2022 ‘ਚ 5.4 ਫ਼ੀਸਦੀ ਜ਼ਿਆਦਾ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਕੋਲ ਇੰਡੀਆ ਨੇ ਅੰਤਰਰਾਸ਼ਟਰੀ ਬਾਜ਼ਾਰ ‘ਚ ਕੋਲੇ ਦੀਆਂ ਕੀਮਤਾਂ ‘ਚ ਭਾਰੀ ਵਾਧੇ ਵੱਲ ਧਿਆਨ ਦਿਵਾਇਆ ਹੈ ਤੇ ਕਿਹਾ ਹੈ ਕਿ ਦਰਾਮਦ ਕੋਲੇ ਦੇ ਮਹਿੰਗਾ ਹੋਣ ਨਾਲ ਦੇਸ਼ ਦੇ ਜ਼ਿਆਦਾਤਰ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਕਰਨ ਦੀ ਜ਼ਿੰਮੇਵਾਰੀ ਉਸਦੇ ਮੋਢੇ ‘ਤੇ ਹੈ। ਜੇਕਰ ਦਰਾਮਦ ਕੋਲੇ ਨਾਲ ਬਿਜਲੀ ਬਣਾਉਣ ਵਾਲੇ ਪਲਾਂਟ ਪਹਿਲਾਂ ਕੀਤੇ ਗਏ ਵਾਅਦੇ ਮੁਤਾਬਕ ਕੋਲਾ ਦਰਾਮਦ ਕਰਨ ਤਾਂ ਸਾਰੇ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਕਰਨ ਦਾ ਬੋਝ ਕੋਲ ਇੰਡੀਆ ‘ਤੇ ਘੱਟ ਹੋਵੇਗਾ। ਕੰਪਨੀ ਨੇ ਕੋਲਾ, ਬਿਜਲੀ ਤੇ ਰੇਲਵੇ ਮੰਤਰਾਲੇ ਨਾਲ ਲਗਾਤਾਰ ਸੰਪਰਕ ‘ਚ ਰਹਿੰਦੇ ਹੋਏ ਮਾਮਲੇ ਦਾ ਹੱਲ ਕੱਢਣ ਦੀ ਗੱਲ ਕਹੀ ਹੈ।

ਪੂਰੇ ਦੇਸ਼ ‘ਚ ਤੇਜ਼ ਹੋ ਰਹੀ ਗਰਮੀ ਤੇ ਇਕੋਨਾਮੀ ‘ਚ ਹੋ ਰਹੀ ਰਿਕਵਰੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਦੇਸ਼ ਸਾਹਮਣੇ ਬਿਜਲੀ ਸੰਕਟ ਹੋਰ ਡੂੰਘਾ ਹੋਣ ਦਾ …

Leave a Reply

Your email address will not be published. Required fields are marked *