Breaking News
Home / Punjab / ਹੁਣੇ ਹੁਣੇ ਪੰਜਾਬ ਚ’ ਏਥੇ ਰਾਤ ਨੂੰ ਇਹ ਚੀਜ਼ ਖੁੱਲ੍ਹਣ ਤੇ ਲੱਗੀ ਵੱਡੀ ਪਾਬੰਦੀ

ਹੁਣੇ ਹੁਣੇ ਪੰਜਾਬ ਚ’ ਏਥੇ ਰਾਤ ਨੂੰ ਇਹ ਚੀਜ਼ ਖੁੱਲ੍ਹਣ ਤੇ ਲੱਗੀ ਵੱਡੀ ਪਾਬੰਦੀ

ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੋਸਤੁਭ ਸ਼ਰਮਾ, ਆਈ.ਪੀ.ਐਸ. ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਹੁਕਮ ਜਾਰੀ ਕੀਤੇ ਹਨ।

ਸ੍ਰੀ ਸ਼ਰਮਾ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਉਨ੍ਹਾ ਦੇ ਧਿਆਨ ਵਿੱਚ ਆਇਆ ਹੈ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਰਾਤ ਸਮੇ ਕਾਫੀ ਦੇਰ ਤੱਕ ਦੁਕਾਨਾਂ, ਹੋਟਲ, ਰੈਸਟੋਰੈਂਟ, ਢਾਬੇ, ਸ਼ਰਾਬ ਦੇ ਠੇਕੇ, ਕਲੱਬ, ਆਈਸਕ੍ਰੀਮ ਪਾਰਲਰ, ਸਟੂਡਿਓ ਅਤੇ ਪੱਬ ਵਗੈਰਾ ਖੁੱਲੇ ਰਹਿੰਦੇ ਹਨ ਜਿੱਥੇ ਲੋਕ ਇਨ੍ਹਾਂ ਦੁਕਾਨਾਂ ਦੇ ਬਾਹਰ ਖੁੱਲੇਆਮ ਗੱਡੀਆਂ ਵਿੱਚ ਬੈਠਕੇ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ, ਜਿਸ ਕਰਕੇ ਲੜਾਈ-ਝਗੜਾ ਅਤੇ ਲੁੱਟਾਂ-ਖੋਹਾਂ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

ਇਸ ਲਈ ਰਾਤ ਦੇ ਸਮੇਂ ਹੋਟਲ/ਢਾਬਿਆਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਅਜਿਹੀਆਂ ਗੈਰ-ਕਾਨੂੰਨੀ ਘਟਨਾਵਾ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਵਿਸ਼ੇਸ ਕਦਮ ਚੁੱਕਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇਂ ਦੁਕਾਨਾਂ, ਹੋਟਲ, ਰੈਸਟੋਰੈਂਟ, ਢਾਬੇ, ਸ਼ਰਾਬ ਦੇ ਠੇਕੇ, ਕਲੱਬ, ਆਈਸਕ੍ਰੀਮ ਪਾਰਲਰ, ਸਟੂਡੀਓ ਅਤੇ ਪੱਬ ਵਗੈਰਾ ਰਾਤ ਨੂੰ 11:00 ਵਜੇ ਤੋਂ ਬਾਅਦ ਮੁਕੰਮਲ ਤੌਰ ‘ਤੇ ਬੰਦ ਕਰਨ ਅਤੇ ਰਾਤ 10:30 ਵਜੇ ਤੋਂ ਬਾਅਦ ਕੋਈ ਆਰਡਰ ਨਾ ਲੈਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਇੱਕ ਹੋਰ ਹੁਕਮਾਂ ਵਿੱਚ ਉਨ੍ਹਾ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਕਈ ਘਰਾਂ/ਦੁਕਾਨਾਂ ਦੇ ਬਾਹਰ ਸਮਾਨ ਰੱਖਕੇ ਵੇਚਿਆ ਜਾਂਦਾ ਹੈ, ਜਿਸ ਕਾਰਨ ਜਿੱਥੇ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੈ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਘਰਾਂ/ਦੁਕਾਨਾਂ ਦੇ ਬਾਹਰ ਸਮਾਨ ਰੱਖਕੇ ਵੇਚਣ ਸਬੰਧੀ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਕਿ ਜੇਕਰ ਕਿਸੇ ਵੱਲੋਂ ਇਸਦੀ ਉਲੰਘਣਾ ਕੀਤੀ ਗਈ ਤਾਂ ਉਸਦੇ ਖਿਲਾਫ਼ ਤੁਰੰਤ ਇੱਕ ਤਰਫਾ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।

ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੋਸਤੁਭ ਸ਼ਰਮਾ, ਆਈ.ਪੀ.ਐਸ. ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ …

Leave a Reply

Your email address will not be published. Required fields are marked *