Breaking News
Home / Punjab / ਪੰਜਾਬ ਚ’ ਏਥੇ ਹਾਈ ਸਪੀਡ ਤੇ ਜਾਂਦੀ ਪੱਟੜੀ ਤੋਂ ਲੱਥੀ ਟ੍ਰੇਨ-ਅਚਾਨਕ ਤੁਰੀ ਜਾਂਦੀ ਪੂਰੀ ਟ੍ਰੇਨ ਨੇ ਖਾਦੀਆਂ ਪਲਟੀਆਂ

ਪੰਜਾਬ ਚ’ ਏਥੇ ਹਾਈ ਸਪੀਡ ਤੇ ਜਾਂਦੀ ਪੱਟੜੀ ਤੋਂ ਲੱਥੀ ਟ੍ਰੇਨ-ਅਚਾਨਕ ਤੁਰੀ ਜਾਂਦੀ ਪੂਰੀ ਟ੍ਰੇਨ ਨੇ ਖਾਦੀਆਂ ਪਲਟੀਆਂ

ਰੋਪੜ ‘ਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੀਤੀ ਰਾਤ ਇੱਥੇ ਮਾਲ ਗੱਡੀ ਪਲਟ ਗਈ ਹੈ। ਹਾਦਸੇ ਵਿੱਚ ਰੇਲ ਦੀਆਂ 58 ‘ਚੋਂ 16 ਬੋਗੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਰੇਲ ਗੱਡੀ ਰੋਪੜ ਥਰਮਲ ਪਲਾਂਟ ਤੋਂ ਕੋਲਾ ਉਤਾਰਨ ਮਗਰੋਂ ਅੰਬਾਲਾ ਵੱਲ ਰਵਾਨਾ ਹੋਈ ਸੀ। ਮਾਲ ਗੱਡੀ ਰੇਲਵੇ ਸ਼ਟੇਸ਼ਨ ਤੋਂ ਕੁਝ ਹੀ ਦੂਰੀ ‘ਤੇ ਗੁਰਦੁਆਰਾ ਭੱਠਾ ਸਾਹਿਬ ਨਜ਼ਦੀਕ ਰੇਲਵੇ ਲਾਈਨ ‘ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਪਲਟ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਿਹਾ।

ਹਾਸਲ ਜਾਣਕਾਰੀ ਮੁਤਾਬਕ ਇਸ ਮਾਲ ਗੱਡੀ ਤੋਂ ਕੁਝ ਹੀ ਸਮਾਂ ਪਹਿਲਾਂ ਯਾਤਰੀ ਗੱਡੀ ਜੋ ਦਿੱਲੀ ਲਈ ਰਵਾਨਾ ਹੋਈ ਸੀ, ਉਹ ਸੁਰੱਖਿਅਤ ਲੰਘ ਗਈ। ਇਸ ਤੋਂ ਬਾਅਦ ਰੇਲਵੇ ਲਾਈਨ ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਇਹ ਮਾਲ ਗੱਡੀ ਪਲਟ ਗਈ। ਰੇਲ ਗੱਡੀ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ। ਗੱਡੀ ਦੀਆਂ 58 ਵਿੱਚੋਂ ਲਗਪਗ 16 ਬੋਗੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ।

ਇਸ ਹਾਦਸੇ ਤੋਂ ਬਾਅਦ ਕੋਈ ਵੀ ਰੇਲ ਗੱਡੀ ਰੋਪੜ ਸ਼ਟੇਸ਼ਨ ਤੇ ਨਹੀਂ ਆ ਸਕੀ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਦਾ ਵੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ ਦੋ ਕੁ ਕਿਲੋਮੀਟਰ ਦੂਰ ਖੜ੍ਹਾ ਹੈ। ਇਸ ਹਾਦਸੇ ਤੋਂ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ। ਇਸ ਮਾਰਗ ਤੇ ਆਉਣ ਜਾਣ ਵਾਲੀਆਂ ਚਾਰ ਜੋੜੇ ਪੈਸੰਜਰ ਤੇ ਮੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਰੋਪੜ ‘ਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੀਤੀ ਰਾਤ ਇੱਥੇ ਮਾਲ ਗੱਡੀ ਪਲਟ ਗਈ ਹੈ। ਹਾਦਸੇ ਵਿੱਚ ਰੇਲ ਦੀਆਂ 58 ‘ਚੋਂ 16 ਬੋਗੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਰੇਲ …

Leave a Reply

Your email address will not be published. Required fields are marked *